ਪੰਜਾਬ ਭਾਜਪਾ ਦੇ ਬੂਥ ਸੰਮੇਲਨ ’ਚ ਭਾਰੀ ਹੰਗਾਮਾ, ਚੱਲੇ ਲੱਤਾਂ-ਮੁੱਕੇ ਤੇ ਕੁਰਸੀਆਂ; ਪ੍ਰੈੱਸ ਸਕੱਤਰ ਦੀ ਲਾਹੀ ਪੱਗ

Monday, Apr 15, 2024 - 11:11 AM (IST)

ਪੰਜਾਬ ਭਾਜਪਾ ਦੇ ਬੂਥ ਸੰਮੇਲਨ ’ਚ ਭਾਰੀ ਹੰਗਾਮਾ, ਚੱਲੇ ਲੱਤਾਂ-ਮੁੱਕੇ ਤੇ ਕੁਰਸੀਆਂ; ਪ੍ਰੈੱਸ ਸਕੱਤਰ ਦੀ ਲਾਹੀ ਪੱਗ

ਖੰਨਾ (ਕਮਲ)- ਬੀਤੇ ਦਿਨੀਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਕੀਤਾ ਗਿਆ ਬੂਥ ਸੰਮੇਲਨ ਉਸ ਵੇਲੇ ਭਾਰੀ ਹੰਗਾਮੇ ਵਿਚ ਬਦਲ ਗਿਆ, ਜਦੋਂ ਭਾਜਪਾ ਦੇ ਹੀ ਇਕ ਦਲਿਤ ਆਗੂ ਨੂੰ ਸਟੇਜ ’ਤੇ ਬੋਲਣ ਵਾਸਤੇ ਮਾਇਕ ਨਾ ਦਿੱਤਾ ਗਿਆ ਤਾਂ ਇਸ ਮਾਮਲੇ ਤੋਂ ਸ਼ੁਰੂ ਹੋਈ ਆਪਸੀ ਖਿੱਚੋਤਾਣ ਵੱਧਦੇ-ਵੱਧਦੇ ਜੰਗ ਦੇ ਮੈਦਾਨ ਦਾ ਰੂਪ ਧਾਰ ਗਈ ਅਤੇ ਫਿਰ ਨੌਬਤ ਗਾਲੀ-ਗਲੋਚ, ਡਾਂਗਾਂ, ਕੁਰਸੀਆਂ ਤੇ ਮੇਜ ਚੱਲਣ ਤਕ ਪਹੁੰਚ ਗਈ।

PunjabKesari

ਜਾਣਕਾਰੀ ਅਨੂਸਾਰ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਦਲਿਤ ਆਗੂ ਗੁਲਜ਼ਾਰ ਸਿੰਘ ਵਲੋਂ ਬੋਲਣ ਲਈ ਮਾਇਕ ਮੰਗੇ ਜਾਣ ’ਤੇ ਸਟੇਜ ਸਕੱਤਰ ਵੱਲੋਂ ਮਾਇਕ ਨਾ ਦੇਣ ਅਤੇ ਉਲਟਾ ਉਸ ਨਾਲ ਗਾਲੀ-ਗਲੋਚ ਕਰਨ ’ਤੇ ਮਾਮਲਾ ਭੜਕ ਗਿਆ ਅਤੇ ਇਕ-ਦੂਜੇ ਵਿਚ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ। ਇੰਨੇ ਵਿਚ ਪਿੱਛੇ ਖੜ੍ਹੇ ਸਟੇਜ ਸਕੱਤਰ ਦੇ ਸਮਰਥਕਾਂ ਨੇ ਦਲਿਤ ਆਗੂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਵਰਕਰ ਨੇ ਪਿੱਛੋਂ ਆ ਕੇ ਦਲਿਤ ਆਗੂ ਦੀ ਪਿੱਠ ’ਤੇ ਲੱਤ ਮਾਰ ਦਿੱਤੀ, ਜਿਸ ਕਾਰਨ ਇਹ ਆਗੂ ਭਿਆਨਕ ਤਰੀਕੇ ਨਾਲ ਸਟੇਜ ਤੋਂ ਮੂਧੇ-ਮੂੰਹ ਥੱਲੇ ਡਿੱਗ ਗਿਆ। ਜਦੋਂ ਇਹ ਦਲਿਤ ਆਗੂ ਥੱਲੇ ਡਿੱਗ ਗਿਆ ਤਾਂ ਇਸ ਦੀ ਪੱਗ ਵੀ ਲੱਥ ਕੇ ਥੱਲੇ ਡਿੱਗ ਪਈ।

ਇਹ ਖ਼ਬਰ ਵੀ ਪੜ੍ਹੋ - ਟਿਕਟ ਮਿਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਦੱਸਿਆ ਜਲੰਧਰ ਨਾਲ ਕੀ ਹੈ ਰਿਸ਼ਤਾ (ਵੀਡੀਓ)

ਭਾਜਪਾ ਵਰਕਰਾਂ ਵੱਲੋਂ ਥੱਲੇ ਡਿੱਗੇ ਪਏ ਇਸ ਆਗੂ ਨੂੰ ਲੱਤਾਂ ਅਤੇ ਮੁੱਕੇ ਮਾਰੇ ਗਏ ਅਤੇ ਉਸ ਦੇ ਦੱਸਣ ਮੁਤਾਬਿਕ ਉਸਦੀ ਪੱਗ ਨੂੰ ਲੱਤਾਂ ਮਾਰ ਕੇ ਰੋਲਿਆ ਵੀ ਗਿਆ। ਇਸ ਦੌਰਾਨ ਉੱਪਰੋਂ ਇਕ ਵਰਕਰ ਨੇ ਹੇਠਾਂ ਡਿੱਗੇ ਗੁਲਜ਼ਾਰ ਸਿੰਘ ’ਤੇ ਮੇਜ ਵੀ ਮਾਰਿਆ ਅਤੇ ਥੱਲੇ ਖੜ੍ਹੇ ਵਰਕਰ ਵੱਲੋਂ ਵੀ ਸਟੇਜ ਤੋਂ ਹਮਲਾ ਕਰ ਰਹੇ ਵਰਕਰ ਦੇ ਡਾਂਗ ਮਾਰੀ ਗਈ। ਇਸ ਤੋਂ ਬਾਅਦ ਗੁਲਜ਼ਾਰ ਸਿੰਘ ਦੇ ਸਮਰਥਕਾਂ ਵੱਲੋਂ ਉਸ ਨੂੰ ਬਹੁਤ ਹੀ ਮੁਸ਼ਕਲ ਨਾਲ ਕੱਢ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਇਹ ਸਾਰਾ ਮਾਮਲਾ ਪੁਲਸ ਤਕ ਪਹੁੰਚ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ।

ਕੀ ਹੈ ਪੂਰਾ ਮਾਮਲਾ

ਭਾਵੇਂ ਇਹ ਸੰਮੇਲਨ ਪਾਇਲ ਵਿਖੇ ਹੋ ਰਿਹਾ ਸੀ ਪਰ ਸੂਬਾ ਪ੍ਰੈੱਸ ਸਕੱਤਰ ਗੁਲਜ਼ਾਰ ਸਿੰਘ ਆਪਣੀ ਪਤਨੀ ਜਸਵੀਰ ਕੌਰ, ਜੋ ਕਿ ਜ਼ਿਲਾ ਮਹਿਲਾ ਮੋਰਚਾ ਦੀ ਪ੍ਰਧਾਨ ਹੈ, ਨਾਲ ਇਸ ਸੰਮੇਲਨ ਵਿਚ ਪਹੁੰਚੇ ਹੋਏ ਸਨ। ਗੱਲਬਾਤ ਕਰਦਿਆਂ ਜ਼ੇਰੇ ਇਲਾਜ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵੱਲੋਂ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦੇ ਕਹਿਣ ’ਤੇ 2 ਬੱਸਾਂ ਭਰ ਕੇ ਸੰਮਲੇਨ ’ਚ ਮਹਿਲਾ ਵਰਕਰਾਂ ਦੀਆਂ ਲਿਆਂਦੀਆਂ ਗਈਆਂ ਸਨ ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ ਨਾਕਿਆਂ ਬਾਰੇ ਹੁਕਮ ਜਾਰੀ, 10 ਜ਼ਿਲ੍ਹਿਆਂ ਦੇ Entry ਤੇ Exit Points ਕੀਤੇ ਸੀਲ

ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਸਟੇਜ ਸਕੱਤਰ ਨੂੰ ਜ਼ਿਲ੍ਹਾ ਮੋਰਚਾ ਦੀਆਂ ਔਰਤਾਂ ਦੀ ਨਵੀਂ ਬਣਾਈ ਗਈ ਟੀਮ ਦੀ ਸੂਚੀ ਸੌਂਪ ਕੇ ਸਟੇਜ ਤੋਂ ਅਨਾਊਂਸ ਕਰਵਾਉਣ ਬਾਰੇ ਅਤੇ ਗਰੁੱਪ ਫੋਟੋ ਖਿੱਚਵਾਉਣ ਬਾਰੇ ਕਿਹਾ ਜਾ ਰਿਹਾ ਸੀ ਪਰ ਕਈ ਵਾਰ ਕਹਿਣ ’ਤੇ ਵੀ ਉਨ੍ਹਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਸੰਮੇਲਨ ਖ਼ਤਮ ਹੋਣ ਹੀ ਲੱਗਾ ਤਾਂ ਉਹ ਸਟੇਜ ਸਕੱਤਰ ਦੇ ਕੋਲ ਚਲਾ ਗਿਆ ਅਤੇ ਉਸ ਨੂੰ ਔਰਤਾਂ ਦੀ ਸੂਚੀ ਵਿਚ ਲਿਖੇ ਨਾਂ ਬੋਲਣ ਵਾਸਤੇ ਕਿਹਾ ਅਤੇ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਨਾਂ ਨਹੀਂ ਬੋਲਣਾ ਚਾਹੁੰਦਾ ਤਾਂ ਮਾਇਕ ਮੈਨੂੰ ਦੇ ਦੇਵੇ। ਇਸ ’ਤੇ ਸਟੇਜ ਸਕੱਤਰ ਅਤੇ ਉਸ ਦੇ ਸਮਰਥਕਾਂ ਵੱਲੋਂ ਗੁਲਜ਼ਾਰ ਸਿੰਘ ਨਾਲ ਗਾਲੀ-ਗਲੋਚ ਕਰਨ ’ਤੇ ਇਹ ਲੜਾਈ ਵਾਲਾ ਮਾਹੌਲ ਬਣ ਗਿਆ। ਦੂਜੇ ਪਾਸੇ ਸਟੇਜ ਸਕੱਤਰ ਨੇ ਗੁਲਜ਼ਾਰ ਸਿੰਘ ’ਤੇ ਗਾਲੀ-ਗਲੋਚ ਕਰਨ ਦੇ ਇਲਜ਼ਾਮ ਲਾਏ।

ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਇਹ ਗਿਣੀ-ਮਿੱਥੀ ਸਾਜ਼ਿਸ਼ : ਹਰਜੀਤ ਗਰੇਵਾਲ

ਇਸ ਸਬੰਧੀ ਗੱਲਬਾਤ ਕਰਦਿਆਂ ਉੱਥੇ ਮੌਜੂਦ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਭ ਕੁਝ ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਕਿਸੇ ਵੱਲੋਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਜਿਹੜੇ ਵੀ ਪਾਰਟੀ ਵਰਕਰ ਵੱਲੋਂ ਇਹ ਕੀਤਾ ਗਿਆ ਹੈ, ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News