ਜਲੰਧਰ: ਚੌਕੀਦਾਰ ਦੇ ਕਤਲ ਦੀ ਸੁਲਝੀ ਗੁੱਥੀ, ਦੋ ਨਾਬਾਲਗ ਸਣੇ 3 ਮੁਲਜ਼ਮ ਗ੍ਰਿਫ਼ਤਾਰ

12/16/2020 5:38:45 PM

ਜਲੰਧਰ (ਵਰੁਣ)— ਕਮਿਸ਼ਨਰੇਟ ਪੁਲਸ ਨੇ ਬੁੱਧਵਾਰ ਨੂੰ ਚੌਕੀਦਾਰ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਨਾਬਾਲਗਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਪਾਸੋਂ ਮ੍ਰਿਤਕ ਦਾ ਮੋਬਾਇਲ, ਪਰਸ ਅਤੇ ਅਪਰਾਧ 'ਚ ਵਰਤਿਆ ਹਥਿਆਰ ਜ਼ਬਤ ਕੀਤਾ ਹੈ । ਮੁਲਜ਼ਮਾਂ ਦੀ ਪਛਾਣ ਅਰਜੁਨ (19) ਅੰਬੇਦਕਰ ਨਗਰ, ਲੱਧੇਵਾਲੀ ਅਤੇ ਦੋ ਹੋਰ ਨਾਬਾਲਗਾਂ ਵਜੋਂ ਹੋਈ ਹੈ। ਪੁਲਸ ਨੇ ਜੁਰਮ 'ਚ ਵਰਤੇ ਗਏ ਇੱਕ ਲੱਕੜ ਦੇ ਦਸਤੇ ਸਮੇਤ ਚੌਕੀਦਾਰ ਦਾ ਮੋਬਾਇਲ ਅਤੇ ਪਰਸ ਵੀ ਬਰਾਮਦ ਕੀਤਾ ਹੈ, ਜਿਸ 'ਚ ਉਸ ਦੀਆਂ ਤਸਵੀਰਾਂ ਅਤੇ ਹੋਰ ਦਸਤਾਵੇਜ਼ ਸਨ।

ਇਹ ਵੀ ਪੜ੍ਹੋ:  ਮੋਗਾ 'ਚ ਵੱਡੀ ਵਾਰਦਾਤ: ਸਿਰਫ਼ 60 ਰੁਪਏ ਪਿੱਛੇ ਕੀਤਾ ਦੁਕਾਨਦਾਰ ਦਾ ਕਤਲ

ਵਧੇਰੇ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 8 ਦਸੰਬਰ ਨੂੰ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਸੁਰਾਨੱਸੀ ਨੇੜੇ ਮੈਟਲ ਕਾਰਪੋਰੇਸ਼ਨ ਫੈਕਟਰੀ 'ਚ ਚੌਕੀਦਾਰ ਵਜੋਂ ਕੰਮ ਕਰਦੇ ਪ੍ਰਦੀਪ ਪਾਠਕ (50) ਦੀ ਲਾਸ਼ ਖ਼ੂਨ ਨਾਲ ਲਥਪਥ ਹਾਲਤ 'ਚ ਪਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ 1 ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਵੇਖਿਆ ਕਿ ਚੌਕੀਦਾਰ ਦੇ ਸਿਰ ਉਪਰ ਗੰਭੀਰ ਸੱਟਾਂ ਸਨ ਅਤੇ ਉਸਦ ੀਆਂ ਲੱਤਾਂ ਕੱਪੜੇ ਨਾਲ ਬੰਨ੍ਹੀਆਂ ਹੋਈਆਂ ਸਨ।

ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ

ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕ ਦਿਨੇਸ਼ ਮਹਿੰਦਰੂ ਨੇ ਪੁਲਸ ਨੂੰ ਦੱਸਿਆ ਕਿ ਚੌਕੀਦਾਰ ਪ੍ਰਦੀਪ ਪਾਠਕ ਫੈਕਟਰੀ ਦੇ ਕਮਰੇ ਵਿਚ ਰਹਿ ਰਿਹਾ ਸੀ ਅਤੇ ਪਿਛਲੇ 32 ਸਾਲਾਂ ਤੋਂ ਕੰਮ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਫੈਕਟਰੀ ਚਾਲੂ ਹਾਲਤ 'ਚ ਨਹੀਂ ਸੀ ਅਤੇ ਉਥੇ ਭਾਰੀ ਮਾਤਰਾ 'ਚ ਲੋਹੇ ਦਾ ਸਕਰੈਪ, ਤਾਂਬਾ ਅਤੇ ਕੰਡਮ ਮਸ਼ੀਨਾਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 302 (ਕਤਲ) ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੀ.ਆਈ. ਏ. ਸਟਾਫ਼-1 ਦੀ ਇਕ ਟੀਮ ਨੂੰ ਕੇਸ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਅਤੇ ਫੈਕਟਰੀ ਦੀ ਪਿਛਲੇ ਪਾਸੇ ਪੈਂਦੇ ਨੈਸ਼ਨਲ ਹਾਈਵੇਅ ਸਰਵਿਸ ਲੇਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਤੋਂ ਇਲਾਵਾ ਮਨੁੱਖੀ ਸਰੋਤ ਅਤੇ ਤਕਨੀਕੀ ਪਹਿਲੂਆਂ ਤੋਂ ਜਾਂਚ ਕਰਦੇ ਕੇਸ 'ਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ 'ਚ ਦਿੱਸਿਆ ਸੱਭਿਆਚਾਰ ਦਾ ਰੰਗ, ਪੰਜਾਬੀਆਂ ਨੇ ਲਾਏ ਦਸਤਾਰਾਂ ਦੇ ਲੰਗਰ

ਪੁੱਛਗਿੱਛ 'ਚ ਹੋਏ ਵੱਡੇ ਖ਼ੁਲਾਸੇ
ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਅਰਜੁਨ ਨੇ ਦੱਸਿਆ ਕਿ ਲੋਹੇ ਦਾ ਸਕਰੈਪ ਚੋਰੀ ਕਰਨ ਲਈ ਉਹ ਆਪਣੇ ਦੋ ਨਾਬਾਲਗ ਸਾਥੀਆਂ ਨਾਲ ਬੰਦ ਪਈਆਂ ਫੈਕਟਰੀਆਂ ਨੂੰ ਨਿਸ਼ਾਨਾ ਬਣਾਉਂਦਾ ਸਨ। 8 ਦਸੰਬਰ ਦੀ ਰਾਤ (ਰਾਤ 11 ਵਜੇ ਤੋਂ 12 ਵਜੇ ਦੇ ਵਿਚਕਾਰ) ਨੂੰ ਉਹ ਮੈਟਲ ਕਾਰਪੋਰੇਸ਼ਨ ਦੀ ਫੈਕਟਰੀ ਦੀ ਪਿਛਲੀ ਕੰਧ ਨੂੰ ਪਾੜ ਲਾ ਕੇ ਅੰਦਰ ਦਾਖ਼ਲ ਹੋਏ ਤਾਂ ਚੌਕੀਦਾਰ ਪ੍ਰਦੀਪ ਨੇ ਉਨ੍ਹਾਂ ਨੂੰ ਵੇਖਦਿਆਂ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੋਬਾਇਲ ਰਾਹੀਂ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਫੈਕਟਰੀ 'ਚੋਂ ਇਕ ਕੁਇੰਟਲ ਲੋਹਾ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਸਥਾਨਕ ਅਦਾਲਤਾਂ 'ਚ ਪੇਸ਼ ਕੀਤਾ ਜਾਵੇਗਾ ਅਤੇ ਮੁੱਖ ਮੁਲਜ਼ਮ ਅਰਜੁਨ ਦਾ ਹੋਰ ਅਪਰਾਧਾਂ ਅਤੇ ਸਕਰੈਪ ਡੀਲਰਾਂ ਬਾਰੇ ਪੁੱਛ-ਪੜਤਾਲ ਕਰਨ ਲਈ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਉਸ ਨੇ ਲੋਹੇ ਦਾ ਸਕਰੈਪ ਵੇਚਿਆ ਸੀ, ਜਿਨ੍ਹਾਂ ਨੂੰ ਇਸ ਕੇਸ 'ਚ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਅਕਾਲੀ ਵਰਕਰ ਦੀ ਹਾਦਸੇ 'ਚ ਮੌਤ

ਇਹ ਵੀ ਪੜ੍ਹੋ: ਜੀਜੇ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਗਲਾ ਵੱਢ ਕੇ ਸਕੇ ਸਾਲੇ ਨੂੰ ਦਿੱਤੀ ਬੇਰਹਿਮ ਮੌਤ

 


shivani attri

Content Editor

Related News