ਫਰੀਦਕੋਟ ਦੇ ਪਿੰਡ ਮੁਮਾਰਾ ਦਾ ਸ਼ਲਾਘਾਯੋਗ ਕਦਮ, ਦੋ ’ਚੋਂ ਇਕ ਸ਼ਮਸ਼ਾਨਘਾਟ ਕੀਤਾ ਬੰਦ

07/04/2022 12:33:05 PM

ਫਰੀਦਕੋਟ (ਜਗਤਾਰ) : ਪਿਛਲੇ ਦਿਨੀਂ ਵਿਧਾਨ ਸਭਾ ਸੈਸ਼ਨ ਦੇ ਇਜਲਾਸ 'ਚ ਇਕ ਅਹਿਮ ਮੁੱਦਾ ਚੁੱਕਿਆ ਗਿਆ ਸੀ,  ਜਿਸ ਵਿਚ ਵਿਸੇਸ਼ ਤੌਰ 'ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਜਿਨ੍ਹਾਂ ਪਿੰਡਾਂ ਵਿਚ ਦੋ ਸ਼ਮਸ਼ਾਨ ਘਾਟ ਜੇਕਰ ਉਕਤ ਪਿੰਡ ਵਿਚ ਇਕ ਸ਼ਮਸ਼ਾਨ ਘਾਟ ਰੱਖਿਆ ਜਾਂਦਾ ਹੈ ਤਾਂ ਉਸ ਪਿੰਡ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਸ ਦੇ ਚੱਲਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੁਮਾਰਾ ਨੇ ਪਹਿਲ ਕਦਮੀ ਕਰਦਿਆਂ ਪਿੰਡ ਵਿਚ ਸ਼ਮਸ਼ਾਨ ਘੱਟ ਰੱਖਣ ਦੀ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ- ਖ਼ੁਦ ਨੂੰ ਥਾਣੇਦਾਰ ਦੱਸ ਕੇ ਅਮਰੀਕਾ ਭੇਜਣ ਦੇ ਨਾਂ 'ਤੇ ਮਾਰੀ ਡੇਢ ਲੱਖ ਦੀ ਠੱਗੀ

ਪਿੰਡ ਮੁਮਾਰਾ ਦੇ ਸਰਪੰਚ ਸੁਖਪ੍ਰੀਤ ਸਿੰਘ ਅਤੇ ਸਾਬਕਾ ਪੰਚ ਪੂਰਨ ਸਿੰਘ ਨੇ ਦੱਸਿਆ ਕਿ ਇਹ ਸਕੀਮ ਪਿਛਲੀ ਕੈਪਟਨ ਸਰਕਾਰ ਨੇ ਵੀ ਲਿਆਂਦੀ ਸੀ ਪਰ ਹੁਣ ਮੌਜੂਦਾ ਸਰਕਾਰ ਨੇ ਇਸ ਨੂੰ ਪਿੰਡਾਂ 'ਚ ਗ੍ਰਾਮ ਸਭਾ ਇਜਲਾਸ ਬੁਲਾ ਕੇ ਉਕਤ ਸਕੀਮ ਸਬੰਧੀ ਮਤੇ ਪਵਾਏ ਜਾ ਰਹੇ ਹਨ ਜਿਸ 'ਤੇ ਪੂਰੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਹਿਮਤੀ ਜਤਾਈ ਹੈ ਅਤੇ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਹੈ ਕਿ ਸਾਡੇ ਪਿੰਡ 'ਚ ਇਕ ਸ਼ਮਸ਼ਾਨ ਘਾਟ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸਰਕਾਰ ਵਲੋਂ ਇਨਾਮ ਵਜੋਂ ਗ੍ਰਾਂਟ ਮਿਲੇਗੀ ਉਸ ਨਾਲ ਇਕ ਸ਼ਮਸ਼ਾਨ ਘਾਟ ਦਾ ਹੋਰ ਸੁਧਾਰ ਕੀਤਾ ਜਾਵੇਗਾ ਅਤੇ ਨਾਲ ਹੀ ਜੋ ਸ਼ਮਸ਼ਾਨ ਘਾਟ ਬੰਦ ਕੀਤਾ ਜਾਵੇਗਾ, ਉਸ ਜਗ੍ਹਾ ਨੂੰ ਖੰਡਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਜਗ੍ਹਾ 'ਤੇ  ਸਰਕਾਰ ਦੇ ਸਹਿਯੋਗ ਨਾਲ ਮਾਡਲ ਫਾਰਮ ਬਣਾਇਆ ਜਾਵੇਗਾ ਜਿਸ ਵਿਚ ਆਰਗੈਨਿਕ ਸਬਜ਼ੀਆਂ ਉਗਾਈਆਂ ਜਾਣਗੀਆਂ। ਉਸ ਫਾਰਮ 'ਚ ਪਾਣੀ ਸਟੋਰ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ ਛਾਂ-ਦਾਰ ਦਰੱਖ਼ਤ, ਫਲ ਆਦਿ ਵੀ ਲਗਾਏ ਜਾਣਗੇ ਅਤੇ ਉਸ ਨੂੰ ਵਧੀਆ ਪਾਰਕ ਦਾ ਰੂਪ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਭਿਆਨਕ ਗਰਮੀ ਦੌਰਾਨ 'ਚੰਡੀਗੜ੍ਹ' ਵਾਸੀਆਂ ਲਈ ਖ਼ੁਸ਼ਖ਼ਬਰੀ, ਹੁਣ ਨਹੀਂ ਲੱਗਣਗੇ ਲੰਬੇ ਬਿਜਲੀ ਕੱਟ

ਦੱਸਣਯੋਗ ਹੈ ਕਿ ਲੰਘੇ ਵਿਧਾਨ ਸਭਾ ਸੈਸ਼ਨ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਾਲ 2018 ਦੀ ਰੂਰਲ ਡਿਵੈਲਪਮੈਂਟ ਤਹਿਤ ਇਕ ਸਕੀਮ ਲਿਆਂਦੀ ਜਿਸ 'ਚ ਦੋ ਸ਼ਮਸ਼ਾਨ ਘਾਟ ਵਾਲੇ ਜਿਹੜੇ ਪਿੰਡ ਹਨ ਜੇਕਰ ਉਹ ਪਿੰਡ 'ਚ ਇਕ ਸ਼ਮਸ਼ਾਨ ਘਾਟ ਰੱਖਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਰੁਪਏ ਵਾਧੂ ਗ੍ਰਾਂਟ ਦਿੱਤੀ ਜਾਵੇਗੀ । ਇਹ ਸਕੀਮ 2016-17 'ਚ ਬਣਾਈ ਗਈ ਸੀ। ਬਾਦਲ ਸਰਕਾਰ ਨੇ 2018 'ਚ ਲਾਗੂ ਕੀਤੀ ਸੀ ਪਰ ਕੈਪਟਨ ਸਰਕਾਰ ਨੇ ਇਸ ’ਚ ਦਿਲਚਸਪੀ ਨਹੀਂ ਦਿਖਾਈ। ਜਿਸ ਦੇ ਚੱਲਦਿਆਂ ਪਿਛਲੀਆਂ ਸਰਕਾਰਾਂ ਪਿੰਡਾਂ ਦੇ ਲੋਕਾਂ ਨੂੰ ਇਸ ਸਕੀਮ ਸਬੰਧੀ ਜਾਗਰੂਕ ਨਹੀਂ ਕਰ ਸਕੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਸਾਡੀ ਸਰਕਾਰ ਗ੍ਰਾਮ ਸਭਾਵਾਂ ਦੇ ਇਜਲਾਸ ਪਿੰਡਾਂ 'ਚ ਚਲਾ ਰਹੀ ਹੈ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ, ਜਿਸ ਨਾਲ ਵੱਡੇ ਪੱਧਰ 'ਤੇ ਜਾਤ-ਪਾਤ ਦਾ ਖਾਤਮਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News