ਕਮਾਂਡਰ ਅਭਿਨੰਦਨ ਦੇ ਆਗਮਨ ਨੂੰ ਲੈ ਕੇ ਇਕ ਦਰਜਨ ਤੋਂ ਵੱਧ ਉਡਾਣਾਂ ਲੇਟ
Friday, Mar 01, 2019 - 09:31 PM (IST)

ਅੰਮ੍ਰਿਤਸਰ,(ਇੰਦਰਜੀਤ) : ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਅੱਜ ਇਕ ਦਰਜਨ ਤੋਂ ਵੱਧ ਉਡਾਣਾਂ ਲੇਟ ਰਹੀਆਂ। ਮੌਸਮ ਸਵੇਰ ਸਮੇਂ ਧੁੱਪ ਖਿੜੀ ਰਹੀ, ਬਾਅਦ ਦੁਪਹਿਰ ਮੌਸਮ ਕੁਝ ਬੱਦਲਾਂ ਨਾਲ ਭਰਿਆ ਰਿਹਾ। ਹਾਲਾਂਕਿ ਮੌਸਮ ਕਾਰਨ ਇੰਨਾ ਜ਼ਿਆਦਾ ਸਮਾਂ ਉਡਾਣਾਂ ਦਾ ਲੇਟ ਹੋਣਾ ਸੰਭਵ ਨਹੀਂ ਸੀ ਪਰ ਵਿੰਗ ਕਮਾਂਡਰ ਅਭਿਨੰਦਨ ਦੇ ਅੱਜ ਅੰਮ੍ਰਿਤਸਰ ਭਾਰਤ-ਪਾਕਿ ਸੀਮਾ 'ਤੇ ਸਥਿਤ ਵਾਹਗਾ ਬਾਰਡਰ 'ਤੇ ਆਗਮਨ ਨੂੰ ਲੈ ਕੇ ਕੁਝ ਵੀ. ਆਈ. ਪੀ. ਮੂਵਮੈਂਟ ਕਾਰਨ ਵੀ ਉਡਾਣਾਂ ਦੇ ਸਮੇਂ 'ਚ ਦੇਰੀ ਦੀ ਹਾਲਤ ਬਣੀ ਰਹੀ।
ਜਾਣਕਾਰੀ ਮੁਤਾਬਿਕ ਅੱਜ ਉਜ਼ਬੇਕਿਸਤਾਨ ਦੀ ਤਾਸ਼ਕੰਦ ਦੀ ਉਡਾਣ 3:30 ਘੰਟੇ, ਸਪਾਈਸ ਜੈੱਟ ਦੀ ਗੋਆ ਦੀ ਉਡਾਣ 1 ਘੰਟਾ, ਏਅਰ ਇੰਡੀਆ ਦੀ ਬਰਮਿੰਘਮ ਦੀ ਉਡਾਣ 8 ਘੰਟੇ, ਜੈੱਟ ਏਅਰਵੇਜ਼ ਦੀ ਦਿੱਲੀ ਦੀ ਉਡਾਣ 45 ਮਿੰਟ, ਸਪਾਈਸ ਜੈੱਟ ਦੀ ਦਿੱਲੀ ਦੀ ਉਡਾਣ ਡੇਢ ਘੰਟਾ, ਇੰਡੀਗੋ ਦੀ ਦੁਬਈ ਦੀ ਉਡਾਣ ਢਾਈ ਘੰਟੇ, ਸਪਾਈਸ ਜੈੱਟ ਦੀ ਦੇਹਰਾਦੂਨ ਦੀ ਉਡਾਣ ਅੱਧਾ ਘੰਟਾ, ਜੈੱਟ ਏਅਰਵੇਜ ਦੀ ਦਿੱਲੀ ਦੀ ਉਡਾਣ ਗਿਣਤੀ 92-824.3 ਘੰਟੇ, ਸਪਾਈਸ ਜੈੱਟ ਦੀ ਬੈਂਕਾਕ ਦੀ ਉਡਾਣ ਇੱਕ ਘੰਟਾ, ਏਅਰ ਇੰਡੀਆ ਐਕਸਪ੍ਰੈਸ ਦੀ ਦੁਬਈ ਦੀ ਉਡਾਣ ਡੇਢ ਘੰਟਾ, ਵਿਸਤਾਰਾ ਏਅਰਲਾਈਨਸ ਦੀ ਮੁੰਬਈ ਦੀ ਉਡਾਣ 10 ਮਿੰਟ, ਇੰਡੀਗੋ ਦੀ ਸ਼੍ਰੀਨਗਰ ਦੀ ਉਡਾਣ 20 ਮਿੰਟ, ਇੰਡੀਗੋ ਦੀ ਬੈਂਕਾਕ ਦੀ ਉਡਾਣ 15 ਮਿੰਟ ਸਮੇਤ ਉਪਰੋਕਤ ਸਾਰੀਆਂ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀਆਂ।