ਅਣਪਛਾਤੇ ਟੈਂਪੂ ਚਾਲਕ ਨੇ ਪ੍ਰਵਾਸੀ ਨੂੰ ਮਾਰੀ ਟੱਕਰ, ਮੌਤ

Monday, Aug 12, 2024 - 04:24 PM (IST)

ਅਣਪਛਾਤੇ ਟੈਂਪੂ ਚਾਲਕ ਨੇ ਪ੍ਰਵਾਸੀ ਨੂੰ ਮਾਰੀ ਟੱਕਰ, ਮੌਤ

ਖਮਾਣੋਂ (ਅਰੋੜਾ) : ਨੇੜਲੇ ਪਿੰਡ ਖੇੜੀ ਨੌਧ ਸਿੰਘ ਵਿਖੇ ਸੜਕ ਪਾਰ ਕਰ ਰਹੇ ਇਕ ਪ੍ਰਵਾਸੀ ਵਿਅਕਤੀ ਨੂੰ ਇਕ ਅਣਪਛਾਤੇ ਟਾਟਾ 407 ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ। ਖੇੜੀ ਨੌਧ ਸਿੰਘ ਪੁਲਸ ਨੂੰ ਮ੍ਰਿਤਕ ਭਰਾ ਚਮਨ ਰਜ਼ਕ ਵਾਸੀ ਪਿੰਡ ਬੈਲਾਹੀ ਜ਼ਿਲ੍ਹਾ ਮੁਜ਼ਫਰਪੁਰ ਬਿਹਾਰ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਸ਼ਾਮ ਨੂੰ ਆਪਣੇ ਭਰਾ ਨਾਲ ਪਿੰਡ ਕਾਲੇਵਾਲ ਦੇ ਸਰਪੰਚ ਦੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲਈ ਪੁੱਜੇ ਸੀ ਜਦੋਂ ਸ਼ਤਰੂਧਨ ਬੈਠਾ ਸੜਕ ਕਰਾਸ ਕਰਨ ਲੱਗਾ ਤਾਂ ਗੱਡੀ ਨੰਬਰ ਪੀ.ਬੀ 10 ਜੀ.ਜ਼ੈੱਡ 0758 ਟਾਟਾ 407 ਦੇ ਨਾ ਮਾਲੂਮ ਡਰਾਇਵਰ ਨੇ ਅਣਗਹਿਲੀ ਅਤੇ ਲਾਪਰਵਾਹੀ ਨਾਲ ਸ਼ਤਰੂਧਨ ਨੂੰ ਟੱਕਰ ਮਾਰ ਦਿੱਤੀ। 

ਇਸ ਦੌਰਾਨ ਜ਼ਖਮੀ ਹਾਲਤ ’ਚ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਖੰਨਾ ’ਚ ਭਰਤੀ ਕਰਵਾਇਆ ਗਿਆ। ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਡਰਾਇਵਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News