ਟਰਾਲੇ ਦੀ ਟੱਕਰ ਨਾਲ ਟਰੈਕਟਰ ਦੇ ਹੋਏ ਦੋ ਟੋਟੇ

Saturday, May 25, 2019 - 04:13 PM (IST)

ਟਰਾਲੇ ਦੀ ਟੱਕਰ ਨਾਲ ਟਰੈਕਟਰ ਦੇ ਹੋਏ ਦੋ ਟੋਟੇ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ-ਅਬੋਹਰ ਰੋਡ 'ਤੇ ਸਥਿਤ ਪਿੰਡ ਰਾਮਪੁਰਾ ਦੇ ਨੇੜੇ ਇਕ ਟਰਾਲੇ ਵੱਲੋਂ ਪਿੱਛੋਂ ਟੱਕਰ ਮਾਰੇ ਜਾਣ ਕਾਰਨ ਜਿੱਥੇ ਟਰੈਕਟਰ ਦੋ ਹਿੱਸਿਆਂ 'ਚ ਵੰਡਿਆ ਗਿਆ, ਉੱਥੇ ਹੀ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ। ਘਟਨਾ ਵਾਲੀ ਥਾਂ 'ਤੇ ਹਾਜ਼ਰ ਰਾਹਗੀਰਾਂ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਅਬੋਹਰ ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਜਦੋਂ ਟਰੈਕਟਰ ਟਰਾਲੀ ਪਿੰਡ ਰਾਮਪੁਰਾ ਦੇ ਨੇੜੇ ਸਥਿਤ ਸਕੂਲ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਿਹਾ ਟਰਾਲਾ ਜੋ ਮਾਰਬਲ ਨਾਲ ਲੱਦਿਆ ਹੋਇਆ ਸੀ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੈਕਟਰ ਟਰਾਲੀ ਸੜਕ ਦੇ ਇਕ ਪਾਸੇ ਪਲਟ ਗਿਆ ਅਤੇ ਟਰੈਕਟਰ ਦਾ ਵੱਡਾ ਟਾਇਰ ਟਰੈਕਟਰ ਤੋਂ ਅੱਲਗ ਹੋ ਕੇ ਦੂਰ ਜਾ ਡਿੱਗਿਆ ਅਤੇ ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨਿਆਂ ਗਿਆ ਅਤੇ ਟਰੈਕਟਰ ਦਾ ਚਾਲਕ ਜ਼ਖ਼ਮੀ ਹੋ ਗਿਆ। 
ਟਰਾਲਾ ਸੜਕ ਦੇ ਇਕ ਪਾਸੇ ਪਈ ਰੂੜੀ 'ਤੇ ਚੜ੍ਹ ਗਿਆ ਅਤੇ ਦੂਰ ਜਾ ਕੇ ਰੁਕਿਆ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਨੇ ਜ਼ਖਮੀ ਟਰੈਕਟਰ ਚਾਲਕ ਨੂੰ ਚੁੱਕ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਦੂਸਰੇ ਪਾਸੇ ਟਰਾਲਾ ਚਾਲਕ ਨੇ ਦੱਸਿਆ ਕਿ ਉਹ ਕਿਸ਼ਨਗੜ੍ਹ ਤੋਂ ਟਰਾਲੇ 'ਤੇ ਮਾਰਬਲ ਲੱਦ ਕੇ ਅੰਮ੍ਰਿਤਸਰ ਵਾਲੇ ਪਾਸੇ ਜਾ ਰਹੇ ਸਨ। ਉਸ ਨੇ ਦੱਸਿਆ ਕਿ ਜਦੋਂ ਦੁਪਹਿਰ ਲਗਭਗ 1.30 ਵਜੇ ਪਿੰਡ ਰਾਮਪੁਰਾ ਦੇ ਨੇੜੇ ਪਹੁੰਚੇ ਤਾਂ ਟਰਾਲੇ ਦੀ ਟਰੈਕਟਰ ਨਾਲ ਟੱਕਰ ਹੋ ਗਈ ਅਤੇ ਟਰਾਲਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਦਕਿ ਉਹ ਅਤੇ ਟਰਾਲੇ ਦਾ ਕੰਡਕਟਰ ਵਾਲ ਵਾਲ ਬੱਚ ਗਏ।


author

Gurminder Singh

Content Editor

Related News