ਵੱਡੀ ਖ਼ਬਰ : ਪੰਜਾਬ 'ਚ ਇਸ ਤਾਰੀਖ਼ ਤੋਂ ਖੁੱਲ੍ਹਣ ਜਾ ਰਹੇ 'ਕਾਲਜ' ਤੇ ਯੂਨੀਵਰਸਿਟੀਆਂ, ਹੁਕਮ ਜਾਰੀ
Thursday, Nov 05, 2020 - 05:58 PM (IST)
ਚੰਡੀਗੜ੍ਹ/ਲੁਧਿਆਣਾ (ਰਮਨਜੀਤ, ਅਮਨ,ਵਿੱਕੀ) : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕੋਰੋਨਾ ਕਾਰਨ ਕਈ ਮਹੀਨਿਆਂ ਤੋਂ ਬੰਦ ਪਏ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪੰਜਾਬ ਸਰਕਾਰ ਵੱਲੋਂ ਖੋਲ੍ਹਣ ਦਾ ਹੁਕਮ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਉਮਰ 'ਚ 15 ਸਾਲ ਵੱਡੀ ਵਿਆਹੁਤਾ ਨਾਲ ਨੌਜਵਾਨ ਨੇ ਬਣਾਏ ਪ੍ਰੇਮ ਸਬੰਧ, ਅਖ਼ੀਰ ਕੀਤੀ ਖ਼ੁਦਕੁਸ਼ੀ
ਸਰਕਾਰ ਦੇ ਹੁਕਮਾਂ ਮੁਤਾਬਕ 16 ਨਵੰਬਰ ਤੋਂ ਸੂਬੇ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਖੋਲ੍ਹਿਆ ਜਾ ਸਕਦਾ ਹੈ ਪਰ ਇਸ ਦੇ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕੋਰੋਨਾ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਪਵੇਗਾ।
ਇਹ ਵੀ ਪੜ੍ਹੋ : ਰਿਸ਼ਤਿਆ ਦਾ ਘਾਣ : ਨੌਜਵਾਨ ਨੇ ਛੋਟੇ ਭੈਣ-ਭਰਾ ਨੂੰ ਚਾਕੂਆਂ ਨਾਲ ਵਿੰਨ੍ਹਿਆ, ਭਰਾ ਦੀ ਹਾਲਤ ਗੰਭੀਰ
ਵਿਦਿਆਰਥੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਹਾਲਾਂਕਿ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ 'ਚ ਕਾਲਜ ਅਤੇ ਯੂਨੀਵਰਸਿਟੀਆਂ ਨਹੀਂ ਖੋਲ੍ਹੀਆਂ ਜਾਣਗੀਆਂ। ਸਰਕਾਰ ਦੇ ਇਨ੍ਹਾ ਹੁਕਮਾਂ ਤੋਂ ਬਾਅਦ ਹੁਣ ਵਿਦਿਆਰਥੀ ਕਾਲਜ ਅਤੇ ਯੂਨੀਵਰਸਿਟੀ ਜਾ ਸਕਣਗੇ।
ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ