ਕਾਲਜ ਦੀ ਪ੍ਰੋਫੈਸਰ ਨੂੰ ਬੇਹੋਸ਼ ਕਰਕੇ ਟੱਪੀਆਂ ਹੱਦਾਂ, ਫਿਰ ਇਤਰਾਜ਼ਯੋਗ ਤਸਵੀਰਾਂ ਦਿਖਾ...

Monday, Feb 03, 2025 - 01:28 PM (IST)

ਕਾਲਜ ਦੀ ਪ੍ਰੋਫੈਸਰ ਨੂੰ ਬੇਹੋਸ਼ ਕਰਕੇ ਟੱਪੀਆਂ ਹੱਦਾਂ, ਫਿਰ ਇਤਰਾਜ਼ਯੋਗ ਤਸਵੀਰਾਂ ਦਿਖਾ...

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕੋਲਡ ਡਰਿੰਕ ਪਿਲਾ ਬੇਹੋਸ਼ ਕਰਕੇ ਇੱਕ ਨਿੱਜੀ ਕਾਲਜ ਦੀ ਸਹਾਇਕ ਪ੍ਰੋਫੈਸਰ ਨਾਲ ਜਬਰ-ਜ਼ਿਨਾਹ ਕਰਨ ਮਗਰੋਂ ਉਸਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਬਣਾਉਣ ਅਤੇ ਲਗਾਤਾਰ ਉਸਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ੀ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਜ਼ਮਾਨਤ ਪਾਉਣ ਵਾਲੇ ਮੁਲਜ਼ਮ ਦੀ ਪਛਾਣ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਰਹਿਣ ਵਾਲੇ ਅਵਿਨਵ ਠਾਕੁਰ (37) ਵਜੋਂ ਹੋਈ ਹੈ। ਦਾਇਰ ਮਾਮਲੇ ਤਹਿਤ ਪੀੜਤਾ ਪੈੱਕ ਵਿਖੇ ਆਯੋਜਿਤ ਇਕ ਵਰਕਸ਼ਾਪ 'ਚ ਸ਼ਾਮਲ ਹੋਈ ਸੀ। ਇਹ ਵਰਕਸ਼ਾਪ ਕਸ਼ਮੀਰ ਅਤੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਅਫੇਅਰਜ਼ ਦੇ ਖੇਤਰੀ ਕੇਂਦਰ ਚੰਡੀਗੜ੍ਹ ਦੇ ਐੱਨ. ਐੱਸ. ਐੱਸ. ਅਫ਼ਸਰਾਂ ਲਈ ਆਯੋਜਿਤ ਕੀਤੀ ਗਈ ਸੀ। ਪਟੀਸ਼ਨਕਰਤਾ ਮੁਲਜ਼ਮ ਅਫ਼ਸਰ ਬਤੌਰ ਸਿਖਲਾਈ ਇੰਚਾਰਜ ਇਸ ਵਰਕਸ਼ਾਪ ਦੀ ਮੁੱਖ ਇੰਚਾਰਜ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਬਣਨ ਜਾ ਰਿਹਾ ਨਵਾਂ ਹਾਈਵੇਅ! ਲੱਖਾਂ ਲੋਕਾਂ ਲਈ ਸੌਖਾ ਹੋ ਜਾਵੇਗਾ ਸਫ਼ਰ

ਕਥਿਤ ਦੋਸ਼ਾਂ ਦੇ ਅਨੁਸਾਰ ਪਟੀਸ਼ਨਕਰਤਾ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਜ਼ਰੂਰੀ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਉਣ ਦੇ ਬਹਾਨੇ ਵਰਕਸ਼ਾਪ ਤੋਂ ਬਾਅਦ ਖੁੱਡਾ ਲਾਹੌਰਾ ਵਿਖੇ ਬੁਲਾਇਆ। ਇਸ ਤੋਂ ਬਾਅਦ ਉਹ ਮਹਿਲਾ ਅਧਿਆਪਕਾ ਨੂੰ ਦਸਤਾਵੇਜ਼ ਦੋਸਤ ਦੇ ਘਰ ਰਹਿਣ ਦਾ ਬਹਾਨਾ ਬਣਾ ਕੇ ਆਪਣੇ ਦੋਸਤ ਦੇ ਘਰ ਲੈ ਗਿਆ। ਦੋਸ਼ ਹੈ ਕਿ ਔਰਤ ਨੂੰ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਕੋਲਡ ਡਰਿੰਕ ਦਿੱਤਾ ਗਿਆ ਸੀ। ਨਸ਼ੀਲੇ ਕੋਲਡ ਡਰਿੰਕ ਪੀਣ ਤੋਂ ਬਾਅਦ ਸ਼ਿਕਾਇਤਕਰਤਾ ਬੇਹੋਸ਼ ਹੋ ਗਈ। ਇਸ ਦਾ ਫ਼ਾਇਦਾ ਚੁੱਕਦੇ ਹੋਏ ਮੁਲਜ਼ਮ ਨੇ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਵੀਡੀਓ ਬਣਾ ਲਈ। ਇਨ੍ਹਾਂ ਫੋਟੋਆਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਮੁਲ਼ਜਮ ਪੀੜਤਾ ਦਾ 2 ਸਾਲਾਂ ਤੱਕ ਜਿਣਸੀ ਸ਼ੋਸ਼ਣ ਕਰਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬੀਓ ਰਜਾਈਆਂ-ਕੰਬਲ ਅਜੇ ਨਾ ਸੰਭਾਲਿਓ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਵੱਡੀ ਚਿਤਾਵਨੀ

ਇਸ ਮਾਮਲੇ 'ਚ ਪੀੜਤਾ ਦੀ ਸ਼ਿਕਾਇਤ ’ਤੇ 31 ਦਸੰਬਰ 2024 ਨੂੰ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮ ਵੱਲੋਂ ਅਦਾਲਤ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ 2 ਨਵੰਬਰ, 2022 ਤੋਂ 1 ਮਈ, 2024 ਤੱਕ ਕਈ ਵਾਰ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਲਗਾਤਾਰ ਹੋ ਰਹੇ ਸ਼ੋਸ਼ਣ ਤੋਂ ਤੰਗ ਆ ਕੇ ਪੀੜਤਾ ਮੁਲਜ਼ਮ ਦੀ ਭੈਣ ਅਤੇ ਮਾਂ ਨੂੰ ਮਿਲੀ ਅਤੇ ਉਨ੍ਹਾਂ ਨੂੰ ਆਪਣਾ ਦਰਦ ਦੱਸਿਆ ਪਰ ਉਨ੍ਹਾਂ ਨੇ ਉਸ ਦੀ ਇੱਕ ਨਹੀਂ ਸੁਣੀ। ਪੀੜਤਾਂ ਦੇ ਅਨੁਸਾਰ ਮੁਲਜ਼ਮ ਦੀ ਪਤਨੀ ਨੇ 2 ਅਗਸਤ, 2022 ਨੂੰ ਉਸ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕਰਵਾਈ ਸੀ। ਪੀੜਤਾ ਦੇ ਅਨੁਸਾਰ ਉਸ ਦੀਆਂ ਨਗਨ ਫੋਟੋਆਂ ਅਤੇ ਵੀਡੀਓ ਮੁਲਜ਼ਮ ਦੇ ਲੈਪਟਾਪ 'ਚ ਮੌਜੂਦ ਹਨ। ਪੀੜਤਾ ਦੀ ਸ਼ਿਕਾਇਤ ’ਤੇ ਸੈਕਟਰ-11 ਥਾਣੇ ਦੀ ਪੁਲਸ ਨੇ 31 ਦਸੰਬਰ 2024 ਨੂੰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News