ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਲੈਕਟਰ ਰੇਟ ਕੀਤੇ ਫਿਕਸ
Monday, Jul 04, 2022 - 04:36 PM (IST)

ਮੋਹਾਲੀ (ਨਿਆਮੀਆਂ) : ਡਿਪਟੀ ਕਮਿਸ਼ਨਰ ਕਮ ਕੁਲੈਕਟਰ ਮੋਹਾਲੀ ਅਮਿਤ ਤਲਵਾੜ ਵੱਲੋਂ ਜ਼ਿਲ੍ਹੇ ਨਾਲ ਸਬੰਧਿਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜ਼ੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022-2023 ਲਈ ਕੁਲੈਕਟਰ ਰੇਟ ਫਿਕਸ ਕਰ ਦਿੱਤੇ ਗਏ ਹਨl
ਇਹ ਜਾਣਕਾਰੀ ਦਿੰਦੇ ਹੋਏ ਅਮਿਤ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੀਮੋ ਨੰਬਰ 01/01/2020 ਐੱਸ. ਟੀ. 2/9301, ਚੰਡੀਗੜ੍ਹ ਮਿਤੀ 30-06-2022 ਦੇ ਰਾਹੀਂ ਹੋਏ ਹੁਕਮਾਂ ਅਨੁਸਾਰ ਉਨ੍ਹਾਂ ਵੱਲੋਂ ਜ਼ਿਲ੍ਹਾ ਮੋਹਾਲੀ ਨਾਲ ਸਬੰਧਿਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜ਼ੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022 2073 ਲਈ ਕੁਲੈਕਟਰ ਰੇਟ ਫਿਕਸ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰੇਟ ਅੱਜ ਤੋਂ ਲਾਗੂ ਹੋਣਗੇ। ਇਹ ਰੇਟ www.sasnagar.nic.in ਵੈੱਬਸਾਈਟ 'ਤੇ ਮੌਜੂਦ ਹਨ।