ਆਦਮਪੁਰ 6.6 ਡਿਗਰੀ ਸੈਲਸੀਅਸ ਕਾਰਨ ਪੰਜਾਬ ਵਿਚ ਸਭ ਤੋਂ ਠੰਡਾ

Saturday, Feb 17, 2018 - 04:54 AM (IST)

ਆਦਮਪੁਰ 6.6 ਡਿਗਰੀ ਸੈਲਸੀਅਸ ਕਾਰਨ ਪੰਜਾਬ ਵਿਚ ਸਭ ਤੋਂ ਠੰਡਾ

ਜਲੰਧਰ, (ਰਾਹੁਲ)- ਪਿਛਲੇ ਦਿਨਾਂ ਤੋਂ ਜਾਰੀ ਠੰਡੀਆਂ ਹਵਾਵਾਂ ਦਾ ਦੌਰ ਅੱਜ ਵੀ ਜਾਰੀ ਰਿਹਾ ਜਿਸ ਕਾਰਨ ਆਦਮਪੁਰ (ਜਲੰਧਰ) 6.6 ਡਿਗਰੀ ਸੈਲਸੀਅਸ ਕਾਰਨ ਪੰਜਾਬ 'ਚ ਸਭ ਤੋਂ ਠੰਡਾ ਰਿਹਾ। ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਜ਼ਿਆਦਾਤਰ ਤਾਪਮਾਨ ਵਿਚ 3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 72 ਘੰਟਿਆਂ ਵਿਚ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। 20 ਫਰਵਰੀ ਤੋਂ ਬਾਅਦ ਆਸਮਾਨ ਵਿਚ ਬੱਦਲ ਛਾਏ ਰਹਿਣਗੇ। ਆਉਣ ਵਾਲੇ ਹਫਤੇ ਦੌਰਾਨ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਜਾਰੀ ਰਹੇਗਾ।


Related News