ਸੀਤ ਲਹਿਰ ਨੇ ਤੋੜੇ ਰਿਕਾਰਡ, ਪੂਰੇ ਪੰਜਾਬ ਨਾਲੋਂ ਠੰਡਾ ਰਿਹਾ ਗੁਰਦਾਸਪੁਰ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

Thursday, Jan 11, 2024 - 06:35 PM (IST)

ਸੀਤ ਲਹਿਰ ਨੇ ਤੋੜੇ ਰਿਕਾਰਡ, ਪੂਰੇ ਪੰਜਾਬ ਨਾਲੋਂ ਠੰਡਾ ਰਿਹਾ ਗੁਰਦਾਸਪੁਰ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਗੁਰਦਾਸਪੁਰ (ਹਰਮਨ)- ਉਤਰੀ ਭਾਰਤ ’ਚ ਕਈ ਦਿਨਾਂ ਤੋਂ ਚਲ ਰਹੇ ਠੰਡ ਦੇ ਕਹਿਰ ਨੇ ਜਿਥੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ, ਉਥੇ ਸਮੁੱਚੇ ਪੰਜਾਬ ’ਚੋਂ ਗੁਰਦਾਸਪੁਰ ਸਭ ਤੋਂ ਠੰਡਾ ਰਹਿਣ ਕਾਰਨ ਪਿਛਲੇ ਰਿਕਾਰਡ ਟੁੱਟ ਗਏ ਹਨ, ਜੇਕਰ ਸਮੁੱਚੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬਰਫ਼ੀਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਹੱਡ ਚੀਰਵੀਂ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਿਮਲੇ ਤੋਂ ਵੀ ਜ਼ਿਆਦਾ ਠੰਡ ਸੀ, ਜਿੱਥੇ ਤਾਪਮਾਨ ਆਮ ਨਾਲੋਂ ਕਾਫ਼ੀ ਘੱਟ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਜ਼ੀਰਾ ਐਨਕਾਊਂਟਰ 'ਚ ਮਾਰੇ ਗਏ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੇ ਪੁਲਸ 'ਤੇ ਇਲਜ਼ਾਮ ਲਗਾ ਕੀਤੇ ਵੱਡੇ ਖੁਲਾਸੇ

ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਜ਼ਿਆਦਾ ਠੰਡਾ ਰਿਹਾ, ਜਿਥੇ ਅੱਜ ਘੱਟ ਤੋਂ ਘੱਟ ਤੋਂ ਤਾਪਮਾਨ 2-3 ਡਿਗਰੀ ਸੈਂਟੀਗਰੇਡ ਰਿਹਾ ਜਦੋਂ ਕਿ ਦਿਨ ਦਾ ਤਾਪਮਾਨ 15 ਡਿਗਰੀ ਦੇ ਕਰੀਬ ਹੋਣ ਕਾਰਨ ਸੀਤ ਲਹਿਰ ਜਾਰੀ ਰਹੀ, ਅੱਜ ਵੀ ਪੂਰਾ ਦਿਨ ਸੂਰਜ ਦੇਵ ਦੇ ਦਰਸ਼ਨ ਨਹੀਂ ਹੋਏ। ਮੌਸਮ ਵਿਗਿਆਨੀਆਂ ਨੇ ਅਗਲੇ 2-3 ਦਿਨਾਂ ਲਈ ਸੰਘਣੀ ਧੁੰਦ ਪੈਣ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ, ਨਾਲ ਹੀ ਕਈ ਥਾਵਾਂ ’ਤੇ ਗਰਜ ਦੇ ਨਾਲ ਮੀਂਹ ਅਤੇ ਗੜ੍ਹੇ ਪੈ ਸਕਦੇ ਹਨ।

PunjabKesari

ਇਹ ਵੀ ਪੜ੍ਹੋ : ਜ਼ੀਰਾ ’ਚ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਤਸਕਰ ਢੇਰ

ਮਾਹਿਰਾਂ ਮੁਤਾਬਕ ਹਾਲੇ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਕਿਉਂਕਿ ਪਹਾੜੀ ਇਲਾਕਿਆਂ ’ਚ ਬਰਫ਼ ਪੈਣ ਕਾਰਨ ਮੈਦਾਨੀ ਇਲਾਕਿਆਂ ’ਚ ਠੰਡ ਵੱਧ ਜਾਵੇਗੀ, ਇਸ ਠੰਡ ਕਾਰਨ ਕੰਮਕਾਰਾਂ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕਾਂ ਕਿਨਾਰੇ ਛੋਟਾ-ਮੋਟਾ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਕੂੜਾ ਇਕੱਠਾ ਤੇ ਪੋਸਟਮਾਰਟਮ 'ਚ ਸਹਾਇਤਾ ਕਰਨ ਵਾਲੀਆਂ 2 ਔਰਤਾਂ ਨੂੰ ਆਇਆ ਰਾਮ ਮੰਦਿਰ ਦਾ ਸੱਦਾ, ਜਾਣੋ ਕਿਉਂ

ਡਾਕਟਰਾਂ ਦਾ ਕਹਿਣਾ ਹੈ ਜੇਕਰ ਬਹੁਤ ਹੀ ਜ਼ਰੂਰੀ ਕੰਮ ਹੋਵੇ ਤਾਂ ਹੀ ਘਰਾਂ ਤੋਂ ਬਾਹਰ  ਜਾਓ ਅਤੇ ਆਪਣਾ ਸਰੀਰ ਪੂਰੀ ਤਰ੍ਹਾਂ ਗਰਮ ਕੱਪੜਿਆਂ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਠੰਡ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਪਰ ਕਈ ਥਾਵਾਂ ’ਤੇ ਠੰਡ ਸਮੇਤ ਕਈ ਕਾਰਨਾਂ ਸਦਕਾ ਕਣਕ ਦੀ ਫ਼ਸਲ ਪੀਲੀ ਪੈ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੇਖ ਕੇ ਹੀ ਕਿਸੇ ਖਾਦ ਦਵਾਈ ਦੀ ਵਰਤੋਂ ਕਰਨ ਅਤੇ ਬਾਰਿਸ਼ ਨੂੰ ਧਿਆਨ ਵਿਚ ਰੱਖਦੇ ਹੀ ਫ਼ਸਲ ਪਾਣੀ ਲਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News