ਜਦੋਂ 'ਕੈਪਟਨ' ਵੀ ਚੋਣ ਜ਼ਾਬਤੇ 'ਚ ਫਸ ਗਏ...

03/26/2019 11:46:20 AM

ਚੰਡੀਗੜ੍ਹ : ਲੋਕ ਸਭਾ ਚੋਣਾਂ ਕਾਰਨ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਇਸ ਦੌਰਾਨ ਰੋਜ਼ਾਨਾ ਚੋਣ ਜ਼ਾਬਤੇ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰੀ ਦਫਤਰਾਂ 'ਚ ਲੱਗੀਆਂ ਤਸਵੀਰਾਂ ਵੀ ਚੋਣ ਜ਼ਾਬਤੇ ਤੋਂ ਬਚ ਨਹੀਂ ਸਕੀਆਂ। ਪੰਜਾਬ ਅਤੇ ਹਰਿਆਣਾ ਦੇ ਸਾਂਝੇ ਸਿਵਲ ਸਕੱਤਰੇਤ ਦੀ 10 ਮੰਜ਼ਿਲਾਂ ਵਾਲੀ ਇਮਾਰਤ ਦੇ ਕਮਰਿਆਂ 'ਚ ਹਰਿਆਣਾ ਵਾਲੇ ਹਿੱਸੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀਆਂ ਤਸਵੀਰਾਂ ਤਾਂ ਚੋਣ ਜ਼ਾਬਤਾ ਲਾਗੂ ਹੋਣ ਤੱਕ ਹਟਾ ਦਿੱਤੀਆਂ ਗਈਆਂ ਸਨ ਪਰ ਪਤਾ ਲੱਗਾ ਹੈ ਕਿ ਪਿਛਲੇ 2 ਦਿਨ ਛੁੱਟੀਆਂ ਹੋਣ ਕਾਰਨ ਹੁਣ ਪੰਜਾਬ ਵਾਲੇ ਪਾਸੇ ਵੀ ਮੁੱਖ ਮੰਤਰੀ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਕਦਮ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦੀ ਹਦਾਇਤ 'ਤੇ ਚੁੱਕਿਆ ਗਿਆ ਹੈ। ਜਦੋਂ ਉਨ੍ਹਾਂ ਦੇ ਨੋਟਿਸ 'ਚ ਇਹ ਗੱਲ ਲਿਆਂਦੀ ਗਈ ਤਾਂ ਉਨ੍ਹਾਂ ਇਸ ਦਾ ਗੰਭੀਰ ਨੋਟਿਸ ਲਿਆ, ਜਿਸ 'ਤੇ ਸਕੱਤਰੇਤ ਦੇ ਸਾਰੇ ਕਮਰਿਆਂ 'ਚੋਂ ਕੈਪਟਨ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ। ਕਮਿਸ਼ਨ ਮਹਿਸੂਸ ਕਰਦਾ ਹੈ ਕਿ ਇਹ ਤਸਵੀਰਾਂ ਵੋਟਰਾਂ 'ਤੇ ਅਸਰ ਪਾ ਸਕਦੀਆਂ ਹਨ। 


Babita

Content Editor

Related News