ਸੀ. ਐੈੱਮ. ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਯੋਗ ਕਲਾਸਾਂ ਦੀ ਸ਼ੁਰੂਆਤ

10/06/2023 2:15:35 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਸੀ. ਐੱਮ. ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਵੱਖ-ਵੱਖ ਥਾਵਾਂ ’ਤੇ ਅੱਜ ਸਵੇਰ ਤੋਂ ਯੋਗਾ ਕਲਾਸਾਂ ਸ਼ੁਰੂ ਹੋ ਗਈਆਂ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਸ਼ੁਰੂ ਹੋਏ ਇਸ ਪ੍ਰੋਜੈਕਟ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਥਾਵਾਂ ’ਤੇ ਯੋਗ ਕਲਾਸਾਂ ਦੌਰਾਨ ਯੋਗਾ ਟਰੇਨਿੰਗ ਦੇਣ ਲਈ ਯੋਗ ਟਰੇਨਰ ਪਹੁੰਚੇ। ਦੱਸ ਦੇਈਏ ਕਿ ਯੋਗਾ ਕੈਂਪ ਲਈ ਯੋਗਾ ਟਰੇਨਰ ਤੋਂ ਇਲਾਵਾ ਯੋਗ ਵਾਲੇ ਸਥਾਨ ਦੇ ਇੰਚਾਰਜ ਅਤੇ ਇਨ੍ਹਾਂ ਕੈਂਪਾਂ ਲਈ ਆਯੁਰਵੈਦਿਕ ਅਫ਼ਸਰਾਂ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। 

ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਪ੍ਰੋਜੈਕਟ ਤਹਿਤ ਮਾਈ ਭਾਗੋ ਆਯੁਰਵੈਦਿਕ ਕਾਲਜ, ਗੁਰੂ ਨਾਨਕ ਕਾਲਜ, ਵੋਹਰਾ ਕਾਲੋਨੀ, ਬੱਸ ਸਟੈਂਡ ਨੇੜੇ ਜਲਘਰ, ਮੁਕਤ ਏ ਮੀਨਾਰ, ਗੁਰੂ ਗੋਬਿੰਦ ਸਿੰਘ ਪਾਰਕ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਪੁੱਡਾ ਕਾਲੋਨੀ ਆਦਿ ਵਿਖੇ ਯੋਗ ਕਲਾਸਾਂ ਦੀ ਅੱਜ ਤੋਂ ਸ਼ੁਰੂਆਤ ਹੋਈ। ਇਸ ਦੌਰਾਨ ਯੋਗ ਟਰੇਨਰਾਂ ਤੋਂ ਟਰੇਨਿੰਗ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਪ੍ਰਸ਼ਾਸਨ ਵੱਲੋਂ ਯੋਗਾ ਕਲਾਸਾਂ ਦੇ ਮੱਦੇਨਜ਼ਰ ਪੂਰੇ ਪ੍ਰਬੰਧ ਇਨ੍ਹਾਂ ਵੱਖ-ਵੱਖ ਥਾਵਾਂ ’ਤੇ ਕੀਤੇ ਗਏ। ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਵੀ ਇਨ੍ਹਾਂ ਯੋਗ ਕਲਾਸਾਂ ਦੌਰਾਨ ਹਾਜ਼ਰ ਰਹੇ।
 


Gurminder Singh

Content Editor

Related News