15 ਤਰੀਕ ਨੂੰ ਭਾਰਤ ਆਉਣਗੇ ਕੈਪਟਨ, ਫਿਰ ਤੈਅ ਹੋਵੇਗਾ ਗੁਰਦਾਸਪੁਰ ਉੱਪ ਚੋਣ ਲਈ ਉਮੀਦਵਾਰ

Wednesday, Sep 13, 2017 - 07:13 PM (IST)

ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 15 ਸਤੰਬਰ ਨੂੰ ਸਵਦੇਸ਼ ਵਾਪਸੀ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਣ ਵਾਲੀ ਉੱਪ ਚੋਣ 'ਚ ਕਾਂਗਰਸ ਉਮੀਦਵਾਰ ਦੇ ਬਾਰੇ ਫੈਸਲਾ ਲਿਆ ਜਾਵੇਗਾ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਐਤਵਾਰ ਨੂੰ ਦਿੱਲੀ 'ਚ ਕਾਂਗਰਸ ਦੇ ਰਾਸ਼ਟਰੀ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ ਸੀ, ਜਿਸ 'ਚ ਪੰਜਾਬ ਦੀ ਸਿਆਸੀ ਸਥਿਤੀ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। 
ਦੱਸਿਆ ਜਾ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਜਾਖੜ ਨੂੰ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਵਦੇਸ਼ ਵਾਪਸੀ 'ਤੇ ਮੀਟਿੰਗ ਕਰਕੇ ਉਮੀਦਵਾਰ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਦੱਸਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਵੀ ਇਸੇ ਸਮੇਂ ਅਮਰੀਕਾ ਦੀ ਯਾਤਰਾ 'ਤੇ ਗਏ ਹੋਏ ਹਨ। ਉਨ੍ਹਾਂ ਦੀ ਸਵਦੇਸ਼ ਵਾਪਸੀ 'ਚ ਵੀ ਕੁਝ ਦਿਨ ਲੱਗਣਗੇ। ਇਸ ਲਈ ਕੈਪਟਨ ਲੰਡਨ ਤੋਂ ਵਾਪਸ ਆ ਕੇ ਫੋਨ 'ਤੇ ਰਾਹੁਲ ਨਾਲ ਸੰਪਰਕ ਕਰਕੇ ਉਮੀਦਵਾਰ ਬਾਰੇ ਵਿਚਾਰ ਕਰ ਲੈਣਗੇ। 
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ, ਜਿਨ੍ਹਾਂ ਨੇ ਪਹਿਲਾਂ 13 ਜਾਂ 14 ਨੂੰ  ਵਾਪਸ ਆਉਣਾ ਸੀ ਹੁਣ ਉਹ 15 ਨੂੰ ਦਿੱਲੀ ਪਹੁੰਚਣਗੇ। ਬਾਰਡਰ ਖੇਤਰ ਦੇ ਕਾਂਗਰਸੀ ਵਿਧਾਇਕਾਂ ਨੇ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਉਤਾਰਣ ਦੀ ਵਕਾਲਤ ਕੀਤੀ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸੀ ਵਿਧਾਇਕਾਂ ਦੀ ਅਪੀਲ ਨੂੰ ਦੇਖਦੇ ਹੋਏ ਜਾਖੜ ਨੇ ਵੀ ਖੁਦ ਚੁਣਾਵੀ ਮੈਦਾਨ 'ਚ ਉੱਤਰਣ ਬਾਰੇ ਆਪਣੀ ਹਾਮੀ ਭਰ ਦਿੱਤੀ ਹੈ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ ਦਾ ਨਾਂ ਕਾਂਗਰਸੀ ਵਿਧਾਇਕਾਂ ਨੇ ਸੁਝਾਇਆ ਸੀ ਪਰ ਪਰਨੀਤ ਕੌਰ ਨੇ ਪਟਿਆਲਾ ਨਾ ਛੱਡਣ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਹੁਣ ਚੋਣ ਜਾਖੜ 'ਤੇ ਆ ਕੇ ਟਿੱਕ ਗਈ ਹੈ। ਗੁਰਦਾਸਪੁਰ ਲੋਕ ਸਭਾ ਸੀਟ 'ਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਵਚਨਬੱਧਤਾ ਕਰਨ ਵਾਲੇ ਕਾਂਗਰਸੀ ਕਾਂਗਰਸੀ ਵਿਧਾਇਕਾਂ ਨੇ ਤਾਂ ਜਾਖੜ ਦੇ ਨਾਂ ਨੂੰ ਲਗਭਗ ਤੈਅ ਮੰਨ ਲਿਆ ਹੈ। ਜਾਖੜ ਫਿਲਹਾਲ ਦਿੱਲੀ 'ਚ ਹੈ ਅਤੇ ਮੁੱਖ ਮੰਤਰੀ ਦੀ ਵਾਪਸੀ 'ਤੇ ਉਹ ਤੁਰੰਤ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਇਹ ਉੱਪ ਚੋਣ ਕਾਂਗਰਸ ਸਰਕਾਰ ਲਈ ਵਕਾਰ ਦਾ ਸਵਾਲ ਬਣੇਗਾ। ਫਿਲਹਾਲ ਅਜੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਸੋਨੀਆ, ਰਾਹੁਲ ਅਤੇ ਕੈਪਟਨ ਦੀ ਪਸੰਦ ਦਾ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਸੋਨੀਆ, ਰਾਹੁਲ ਅਤੇ ਕੈਪਟਨ ਦੀ ਪਸੰਦ ਦਾ ਉਮੀਦਵਾਰ ਹੀ ਚੋਣ ਮੈਦਾਨ 'ਚ ਉਤਰੇਗਾ।


Related News