ਭਲਕੇ ਮੁੱਖ ਮੰਤਰੀ ਮਾਨ ਇਸ ਹਵਾਈ ਅੱਡੇ ਦਾ ਕਰਨਗੇ ਉਦਘਾਟਨ, ਦਿੱਲੀ ਲਈ ਉੱਡੇਗਾ ਜਹਾਜ਼
Monday, Sep 11, 2023 - 08:05 PM (IST)
ਬਠਿੰਡਾ (ਵਰਮਾ) : ਲੰਮੇ ਸਮੇਂ ਦੀ ਉਡੀਕ ਤੋਂ ਬਾਅਦ 13 ਸਤੰਬਰ ਦਿਨ ਬੁੱਧਵਾਰ ਨੂੰ 12.30 ਵਜੇ ਬਠਿੰਡਾ ਦਾ ਭਿਸੀਆਣਾ ਏਅਰਪੋਰਟ ਖੁੱਲ੍ਹਣ ਜਾ ਰਿਹਾ ਹੈ। ਇਹ ਕੋਰੋਨਾ ਦੇ ਦੌਰ ਤੋਂ ਬਾਅਦ ਬੰਦ ਹੋ ਗਿਆ ਸੀ। ਹਵਾਈ ਅਥਾਰਟੀ ਨੇ ਦੱਸਿਆ ਕਿ ਜਹਾਜ਼ 1 ਘੰਟਾ 40 ਮਿੰਟ 'ਚ ਦੁਪਹਿਰ 2.10 ਮਿੰਟ ’ਤੇ ਦਿੱਲੀ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਏਅਰਪੋਰਟ ਦਾ ਉਦਘਾਟਨ ਕਰਨ ਪਹੁੰਚਣਗੇ, ਜਿਸ ਦੀਆਂ ਤਿਆਰੀਆਂ ਨੂੰ ਵੀ ਮੁਕੰਮਲ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਸੂਇਸ ਮਾਮਲੇ 'ਚ SC ਦੀ ਸਪਾਈਸਜੈੱਟ ਨੂੰ ਦੋ-ਟੁਕ- "ਨਹੀਂ ਕੀਤਾ ਭੁਗਤਾਨ ਤਾਂ ਭੇਜ ਦਿਆਂਗੇ ਤਿਹਾੜ ਜੇਲ੍ਹ"
ਇਸ ਤੋਂ ਇਲਾਵਾ ਫਲਾਈਟ ਦੀ ਸ਼ੁਰੂਆਤ ਮੌਕੇ ਕੇਂਦਰੀ ਮੰਤਰੀਆਂ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਫਲਾਇੰਗ ਕੰਪਨੀ ਨੂੰ ਬਠਿੰਡਾ ਤੋਂ ਉਡਾਣਾਂ ਸ਼ੁਰੂ ਕਰਨ ਦਾ ਠੇਕਾ ਮਿਲਿਆ ਹੇ, ਜਿਸ ਰਾਹੀ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦਾ ਕਿਰਾਇਆ 999 ਰੱਖਿਆ ਗਿਆ ਹੈ। ਪਹਿਲਾਂ ਜਹਾਜ਼ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਜਾਂਦੇ ਸਨ, ਜੋ ਕਿ ਕੋਰੋਨਾ ਕਾਲ ਤੋਂ ਬਾਅਦ ਬੰਦ ਹੋ ਗਏ ਸਨ। ਏਅਰਪੋਰਟ ਨੂੰ ਲੈ ਕੇ ਕਾਫੀ ਸਿਆਸਤ ਵੀ ਹੋਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8