ਤੀਆਂ ਤੀਜ ਦੀਆਂ ਮੌਕੇ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮੁਟਿਆਰਾਂ ਨਾਲ ਮਿਲ ਕੇ ਪਾਇਆ ਗਿੱਧਾ

Sunday, Aug 07, 2022 - 10:23 PM (IST)

ਤੀਆਂ ਤੀਜ ਦੀਆਂ ਮੌਕੇ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮੁਟਿਆਰਾਂ ਨਾਲ ਮਿਲ ਕੇ ਪਾਇਆ ਗਿੱਧਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਰੁੱਖ ਅਤੇ ਕੁੱਖ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਸੰਗਰੂਰ ਜ਼ਿਲ੍ਹੇ ਦੀਆਂ ਮਹਿਲਾ ਪੁਲਸ ਅਫ਼ਸਰਾਂ ਅਤੇ ਪੁਲਸ ਅਫ਼ਸਰਾਂ ਦੀਆਂ ਪਤਨੀਆਂ ਵੱਲੋਂ ਤੀਆਂ ਤੀਜ ਦੀਆਂ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਦਕਿ ਉਨ੍ਹਾਂ ਦੇ ਨਾਲ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਤੂਰ ਮਾਨ ਵੀ ਹਾਜ਼ਰ ਸਨ। ਮੁੱਖ ਮਹਿਮਾਨ ਅਤੇ ਹੋਰ ਆਏ ਸਾਰੇ ਮਹਿਮਾਨਾਂ ਨੂੰ ਡਾਕਟਰ ਸੁਖਮਨ ਕੌਰ ਸਿੱਧੂ ਧਰਮਪਤਨੀ ਮਨਦੀਪ ਸਿੰਘ ਸਿੱਧੂ ਐੱਸ. ਐੱਸ. ਪੀ. ਸੰਗਰੂਰ ਨੇ ਜੀ ਆਇਆਂ ਨੂੰ ਆਖਿਆ। ਇਸ ਦੌਰਾਨ ਡਾ. ਗੁਰਪ੍ਰੀਤ ਕੋਰ ਤੇ ਮਨਪ੍ਰੀਤ ਤੂਰ ਨੇ ਮੁਟਿਆਰਾਂ ਨਾਲ ਮਿਲ ਕੇ ਗਿੱਧਾ ਵੀ ਪਾਇਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤਮਗਾ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

PunjabKesari

ਇਸ ਮੌਕੇ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ’ਚ ਧੀਆਂ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣਾ ਹੈ, ਤਾਂ ਕਿ ਪੰਜਾਬ ਦੀਆਂ ਧੀਆਂ ਪੜ੍ਹ-ਲਿਖ ਕੇ ਅੱਗੇ ਵਧ ਸਕਣ ਅਤੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਣ। ਇਹ ਇਕ ਸੰਦੇਸ਼ ਹੈ ਸਾਰਿਆਂ ਲਈ ਕਿ ਅਸੀਂ ਧੀਆਂ ਤੇ ਕੁੜੀਆਂ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਅੱਗੇ ਵਧਣ ’ਚ ਉਨ੍ਹਾਂ ਦਾ ਸਾਥ ਦੇਈਏ।

PunjabKesari

ਇਹ ਵੀ ਪੜ੍ਹੋ : ਨੀਤੀ ਆਯੋਗ ਦੀ ਮੀਟਿੰਗ ਮਗਰੋਂ ਬੋਲੇ CM ਮਾਨ, ਕਿਹਾ-MSP ਕਮੇਟੀ ਦੇ ਪੁਨਰਗਠਨ ਦੀ ਕੀਤੀ ਮੰਗ

PunjabKesari


author

Manoj

Content Editor

Related News