CM ਭਗਵੰਤ ਮਾਨ ਨੇ 'ਮਾਨਵ ਸੇਵਾ ਦਿਵਸ' ਮੌਕੇ ਭਾਈ ਘਨੱਈਆ ਜੀ ਨੂੰ ਕੀਤਾ ਦਿਲੋਂ ਪ੍ਰਣਾਮ
Wednesday, Sep 20, 2023 - 12:01 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਮਾਨਵ ਸੇਵਾ ਦਿਵਸ' 'ਤੇ ਭਾਈ ਘਨੱਈਆ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਦਿਲੋਂ ਪ੍ਰਣਾਮ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਭਾਈ ਘੱਨਈਆ ਜੀ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੇਵਕ, ਨਿਮਰਤਾ, ਦਇਆ ਅਤੇ ਤਿਆਗ ਦੀ ਨੇਕ ਰੂਹ ਸਨ।
ਇਹ ਵੀ ਪੜ੍ਹੋ : ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ
ਉਨ੍ਹਾਂ ਨੇ ਸਿੱਖ ਇਤਿਹਾਸ 'ਚ ਸੇਵਾ ਭਾਵਨਾ ਦੀ ਅਲੱਗ ਅਤੇ ਅਨੋਖੀ ਮਿਸਾਲ ਪੈਦਾ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਈ ਘੱਨਈਆ ਜੀ ਦੀ ਇਹ ਮਿਸਾਲ ਰਹਿੰਦੀ ਦੁਨੀਆ ਤੱਕ ਦਿਲਾਂ 'ਚ ਜਿਊਂਦੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ 'ਮਾਨਵ ਸੇਵਾ ਦਿਵਸ' ਮੌਕੇ ਉਹ ਭਾਈ ਘਨੱਈਆ ਜੀ ਨੂੰ ਦਿਲੋਂ ਪ੍ਰਣਾਮ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਸੋਚ-ਸਮਝ ਕੇ ਨਿਕਲੋ ਘਰੋਂ, ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8