ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ ਜਾਰੀ : ਅੱਜ 144 ਨਵੇਂ ਨਿਯੁਕਤ ਮੁੰਡੇ-ਕੁੜੀਆਂ ਨੂੰ ਮਿਲਣਗੇ ਨਿਯੁਕਤੀ ਪੱਤਰ

Thursday, May 18, 2023 - 09:07 AM (IST)

ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ ਜਾਰੀ : ਅੱਜ 144 ਨਵੇਂ ਨਿਯੁਕਤ ਮੁੰਡੇ-ਕੁੜੀਆਂ ਨੂੰ ਮਿਲਣਗੇ ਨਿਯੁਕਤੀ ਪੱਤਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗ੍ਰਹਿ ਵਿਭਾਗ ਦੇ ਆਈ. ਬੀ. ਦੀਆਂ ਪੋਸਟਾਂ ਲਈ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਇਸ ਬਾਰੇ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ ਸਾਡੀ ਤਰਜ਼ੀਹ ਹੈ।

ਇਹ ਵੀ ਪੜ੍ਹੋ : ਬਾਹਰਲੇ ਮੁਲਕਾਂ 'ਚ ਸੈੱਟ ਹੋਣ ਲਈ ਪੰਜਾਬ ਪੁਲਸ ਦੇ ਮੁਲਾਜ਼ਮ ਅਪਣਾ ਰਹੇ ਇਹ ਤਰੀਕਾ

ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਅੱਜ ਗ੍ਰਹਿ ਵਿਭਾਗ ਦੇ ਆਈ. ਬੀ. ਦੀਆਂ ਵੱਖ-ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੋਈ ਰਿਸ਼ਵਤ ਨਹੀਂ, ਕੋਈ ਸਿਫ਼ਾਰਿਸ਼ ਨਹੀਂ, ਈਮਾਨਦਾਰੀ ਸਾਡੀ ਪਛਾਣ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਬਾਲਾ ਤੋਂ BJP ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਦਿਹਾਂਤ, PGI 'ਚ ਲਏ ਆਖ਼ਰੀ ਸਾਹ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News