ਸੁਨਾਮ 'ਚ ਗਰਜੇ CM ਮਾਨ, ਬੋਲੇ- 13-0 ਨਾਲ ਵਿਰੋਧੀਆਂ ਦਾ ਕਰਾਂਗੇ ਮੂੰਹ ਬੰਦ

Monday, May 06, 2024 - 08:02 PM (IST)

ਸੁਨਾਮ 'ਚ ਗਰਜੇ CM ਮਾਨ, ਬੋਲੇ- 13-0 ਨਾਲ ਵਿਰੋਧੀਆਂ ਦਾ ਕਰਾਂਗੇ ਮੂੰਹ ਬੰਦ

ਸੁਨਾਮ, (ਬਾਂਸਲ )- ਸਥਾਨਕ ਨਵੀਂ ਅਨਾਜ ਮੰਡੀ ਵਿੱਚ ਸੋਮਵਾਰ ਯਾਨੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਕੈਬਿਨਟ ਮੰਤਰੀ ਅਮਨ ਅਰੋੜਾ, ਹਰਪਾਲ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ, ਵਰਿੰਦਰ ਗੋਇਲ, ਲਾਭ ਸਿੰਘ ਉਗੋਕੇ , ਮੁਹੰਮਦ ਜਮੀਲ ਉਰ ਰਹਿਮਾਨ ਅਤੇ ਧੂਰੀ ਤੋਂ ਦਲਵੀਰ ਗੋਲਡੀ ਅਤੇ ਕਈ ਹੋਰ ਮੁੱਖ ਸ਼ਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਸੀਨੀਅਰ 'ਆਪ' ਨੇਤਾ ਮਨਪ੍ਰੀਤ ਬਾਂਸਲ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। 

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਬਠਿੰਡਾ 'ਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਦੀ ਵੀ ਜ਼ਮਾਨਤ ਜਬਤ ਹੋਵੇਗੀ। ਜਦੋਂ ਬਾਦਲਾਂ ਦੇ ਟੱਬਰ ਦੇ ਸਾਰੇ ਹਾਰ ਗਏ, ਇਕੱਲੀ ਇਹੀ ਹੀ ਰਹਿ ਗਈ ਸੀ। 4 ਜੂਨ ਨੂੰ ਇਸ ਦਾ ਫੈਸਲਾ ਹੋ ਜਾਵੇਗਾ। ਟੱਬਰ 'ਚ ਇੱਕ-ਦੂਜੇ ਨੂੰ ਇਹ ਕਹਿ ਨਹੀਂ ਸਕਣਗੇ ਕਿਉਂਕਿ ਪਹਿਲਾਂ ਸਾਰੇ ਹੀ ਹਾਰ ਚੁੱਕੇ ਹਨ। ਉਨਾਂ ਕਿਹਾ ਕਿ ਉਨ੍ਹਾਂ ਦਾ ਕਦੇ ਖਜ਼ਾਨਾ ਖਾਲੀ ਨਹੀਂ ਹੋਇਆ, ਜਦਕਿ ਪਹਿਲਾਂ ਵਾਲੇ ਖਜ਼ਾਨਾ ਖਾਲੀ ਦਾ ਬਿਆਨ ਦਿੰਦੇ ਸੀ। ਉਨ੍ਹਾ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ, ਜਿਸ ਦਾ ਉਨ੍ਹਾਂ ਵੱਲੋਂ ਪਲਾਨ ਬਣਾ ਕੇ ਕੰਮ ਕੀਤਾ ਜਾ ਰਿਹਾ। ਸੀ.ਐੱਮ. ਮਾਨ ਨੇ ਕਿਹਾ ਕਿ ਇੱਥੇ ਤਾਂ ਬਿਜਲੀ ਦਿਨ ਰਾਤ ਆ ਹੀ ਰਹੀ ਹੈ। ਉਨ੍ਹਂ ਵੱਲੋਂ ਇਕ ਮਾਰਚ ਤੋਂ 5 ਮਈ ਤੱਕ ਦਾ ਰਿਪੋਰਟ ਕਾਰਡ ਬਣਾਇਆ ਗਿਆ ਜਿਸ ਚੋਂ ਉਨ੍ਹਾਂ ਵੱਲੋਂ ਤਿੰਨ ਸੂਬਿਆਂ- ਮਹਾਰਾਸ਼ਟਰ, ਕਰਨਾਟਕਾ ਤੇ ਆਂਧਰਾਂ ਨੂੰ 250 ਕਰੋੜ ਰੁਪਏ ਦੀ ਬਿਜਲੀ ਵੇਚੀ ਗਈ ਹੈ।‌ ਉਨ੍ਹਾਂ ਨੇ ਕਿਹਾ ਕਿ ਅਸੀਂ ਖਜ਼ਾਨਾ ਵੀ ਭਰਾਂਗੇ, ਨੌਕਰੀਆਂ ਵੀ ਦਵਾਂਗੇ ਅਤੇ ਸਕੂਲ ਤੇ ਹਸਪਤਾਲ ਵੀ ਬਣਾਵਾਂਗੇ।

PunjabKesari
 
ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਮੈਂ ਢਾਬਿਆਂ, ਰੇਤ ਦੀਆਂ ਖੱਡਾਂ ਦੇ ਵਿੱਚ ਹਿੱਸਾ ਨਹੀਂ ਪਾਣਾ, ਮੈਂ ਤਾਂ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਦੇ ਦੁੱਖ ਸੁੱਖ 'ਚ ਹਿੱਸਾ ਪਾਣਾ ਹੈ। ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਬੋਲਦਿਆਂ ਕਿਹਾ ਕਿ ਇਹ 6 ਪਾਰਟੀਆਂ ਬਦਲ ਚੁੱਕਿਆ ਹੈ। ਇਹਨੂੰ ਜ਼ਿਲ੍ਹਾ ਸੰਗਰੂਰ ਦੇ 10 ਪਿੰਡਾਂ ਤੱਕ ਦਾ ਨਾਮ ਪਤਾ ਨਹੀਂ। ਉਨ੍ਹਾਂ ਕਿਹਾ ਕਿ ਇਹ ਬਿਨਾਂ ਨੈਵੀਗੇਸ਼ਨ ਦੇ ਪਿੰਡਾਂ ਤੋਂ ਸੰਗਰੂਰ ਪੁੱਜੇ ਤਾਂ ਇਸ ਨੂੰ ਮੈਂ ਮੰਨ ਜਾਵਾਂ, ਇਸ ਨੂੰ ਤਾਂ ਰਸਤੇ ਹੀ ਨਹੀਂ ਪਤਾ। 
 
ਸੀ.ਐੱਮ. ਮਾਨ ਨੇ ਮੋਦੀ ਸਰਕਾਰ 'ਤੇ ਨਿਸ਼ਨਾ ਵਿੰਨ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਕਿਸੇ ਦੇ ਈ.ਡੀ. ਭੇਜਤੀ, ਕਿਸੇ ਦੇ ਸੀ.ਬੀ.ਆਈ. ਭੇਜ ਦਿੱਤੀ ਹੈ, ਨਾ ਤਾ ਨੌਕਰੀਆ ਦਿੱਤੀਆਂ।
ਜ਼ੇਕਰ ਕੀਤਾ ਤਾਂ ਲੋਕਾਂ ਨੂੰ ਜੇਲ੍ਹਾਂ 'ਚ ਭੇਜਣ ਦਾ ਕੰਮ ਕੀਤਾ। ਉਨ੍ਹਾਂ ਵੱਲੋਂ ਹੋਰ ਕੋਈ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ 4 ਜੂਨ ਨੂੰ ਪੰਜਾਬ ਦੇ ਲੋਕ 13-0 ਦੇ ਸਕੋਰ ਨਾਲ ਵਿਰੋਧੀਆ ਦਾ ਮੂੰਹ ਬੰਦ ਕਰਨਗੇ ਅਤੇ ਆਮ ਆਦਮੀ ਪਾਰਟੀ ਨੂੰ 13-0 ਦੇ ਨਾਲ ਜਿਤਾਉਣਗੇ। 

ਇਸ ਮੌਕੇ ਧੂਰੀ ਤੋਂ ਸੰਦੀਲ ਤਾਇਲ ਪੱਪੂ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜਨੇਜਾ, ਨਿਸ਼ਾਨ ਸਿੰਘ ਟੋਨੀ, ਐਡਵੋਕੇਟ ਹਰਦੀਪ ਭਰੂਰ, ਜਤਿੰਦਰ ਜੈਨ, ਹਰਵਿੰਦਰ ਨਾਮਧਾਰੀ, ਮਨੀਸ਼ ਸੋਨੀ ਅਮਰਿੰਦਰ ਮੋਨੀ, ਰਵੀ ਕਮਲ ਗੋਇਲ, ਆਸ਼ਾ ਬਜਾਜ, ਰਾਮ ਕੁਮਾਰ, ਸੰਦੀਪ ਜਿੰਦਲ ਅਤੇ ਹੋਰ ਮੁੱਖ ਸ਼ਖਸ਼ੀਅਤਾਂ ਮੌਜੂਦ ਸਨ।


author

Rakesh

Content Editor

Related News