CM ਮਾਨ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਅੱਜ ਹਾਈਵੇਅ 'ਤੇ ਤਾਇਨਾਤ ਹੋਣਗੇ ਤਕਨੀਕ ਨਾਲ ਲੈਸ ਵਾਹਨ

Saturday, Jan 27, 2024 - 09:10 AM (IST)

CM ਮਾਨ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਅੱਜ ਹਾਈਵੇਅ 'ਤੇ ਤਾਇਨਾਤ ਹੋਣਗੇ ਤਕਨੀਕ ਨਾਲ ਲੈਸ ਵਾਹਨ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਪੀਏਪੀ ਗਰਾਊਂਡ ਆਉਣਗੇ। ਮੁੱਖ ਮੰਤਰੀ ਮਾਨ ਨੇ ਪੰਜਾਬ ਵਿਚ ਹੋ ਰਹੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਜ਼ਖਮੀਆਂ ਦੀ ਮਦਦ ਲਈ ਰੋਡ ਸੇਫਟੀ ਫੋਰਸ ਦੀ ਸ਼ੁਰੂਆਤ ਕੀਤੀ ਸੀ। ਹੁਣ ਇਸ ਸੇਫਟੀ ਫੋਰਸ ਨੂੰ ਮਜ਼ਬੂਤ ​​ਕਰਨ ਲਈ ਇਸ ਵਿਚ ਆਧੁਨਿਕ ਤਕਨੀਕ ਵਾਲੇ ਵਾਹਨ ਸ਼ਾਮਲ ਕੀਤੇ ਜਾ ਰਹੇ ਹਨ। ਸੀਐਮ ਮਾਨ ਇਨ੍ਹਾਂ ਗੱਡੀਆਂ ਦੀ ਅੱਜ ਸ਼ੁਰੂਆਤ ਕਰਨਗੇ। ਇਨ੍ਹਾਂ ਵਾਹਨ ਨੂੰ ਹਾਈਵੇਅ 'ਤੇ ਤਾਇਨਾਤ ਕੀਤਾ ਜਾਵੇਗਾ। ਇਸ ਸੇਫਟੀ ਫੋਰਸ ਵਿਚ 144 ਵਾਹਨ ਸ਼ਾਮਲ ਕੀਤੇ ਜਾਣਗੇ। ਇਹ ਵਾਹਨ ਨਾ ਸਿਰਫ਼ ਤਕਨੀਕ ਨਾਲ ਲੈਸ ਹੋਵੇਗਾ, ਸਗੋਂ ਇਨ੍ਹਾਂ ਵਾਹਨਾਂ ਵਿੱਚ ਫਸਟ ਏਡ ਬਾਕਸ ਵੀ ਰੱਖੇ ਜਾਣਗੇ ਤਾਂ ਜੋ ਜ਼ਖ਼ਮੀਆਂ ਨੂੰ ਸਮਾਂ ਰਹਿੰਦੇ ਮੁੱਢਲੀ ਸਹਾਇਤਾ ਮੁਹੱਈਆ ਹੋ ਸਕੇ।

ਇਹ ਵੀ ਪੜ੍ਹੋ :   ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਉਤਸ਼ਾਹ : 16 ਸੂਬਿਆਂ ਦੀਆਂ ਝਾਂਕੀਆਂ ਨੇ ਵਧਾਈ ਦੇਸ਼ ਦੀ ਸ਼ਾਨ(ਦੇਖੋ ਤਸਵੀਰਾਂ)

ਤਕਨੀਕ ਨਾਲ ਲੈਸ ਇਹ ਵਾਹਨ ਹਰੇਕ 30 ਕਿਲੋਮੀਟਰ ਦੀ ਦੂਰੀ 'ਤੇ ਖੜ੍ਹੇ ਹੋਣਗੇ ਅਤੇ 112 ਨੰਬਰ ਡਾਇਲ ਕਰਨ 'ਤੇ ਇਨ੍ਹਾਂ ਵਾਹਨਾਂ ਨੂੰ ਸਹਾਇਤਾ ਲਈ ਬੁਲਾਇਆ ਜਾ ਸਕੇਗਾ। 

ਇਹ ਵੀ ਪੜ੍ਹੋ :    ਅਯੁੱਧਿਆ 'ਚ 'ਰਾਮ ਭਗਤਾਂ' ਲਈ ਬਣਾਈ ਗਈ ਹਾਈ ਟੈਕ ਟੈਂਟ ਸਿਟੀ, ਇਕੱਠੇ ਰਹਿ ਸਕਣਗੇ 25 ਹਜ਼ਾਰ ਸ਼ਰਧਾਲੂ

ਇਹ ਵੀ ਪੜ੍ਹੋ :   Republic Day ਮੌਕੇ ਬੁੱਕ ਕਰੋ ਸਸਤੀਆਂ ਹਵਾਈ ਟਿਕਟਾਂ , Air India ਐਕਸਪ੍ਰੈਸ ਲੈ ਕੇ ਆਈ ਇਹ ਆਫ਼ਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News