CM ਮਾਨ ਨੇ ਰਾਜਪਾਲ ਨੂੰ ਦਿੱਤਾ ਮੋੜਵਾਂ ਜਵਾਬ, ਵਿਰੋਧੀਆਂ 'ਤੇ ਵੀ ਕੱਸਿਆ ਤੰਜ

Monday, Oct 02, 2023 - 10:53 PM (IST)

ਪਟਿਆਲਾ (ਰਮਨਦੀਪ ਸੋਢੀ): ਮੁੱਖ ਮੰਤਰੀ ਭਗਵੰਤ ਮਾਨ ਨੇ ਮੌਜੂਦਾ ਸਰਕਾਰ ਵੱਲੋਂ ਲਏ ਗਏ ਕਰਜ਼ੇ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ-ਨਾਲ ਵਿਰੋਧੀਆਂ ਨੂੰ ਵੀ ਠੋਕਵੇਂ ਜਵਾਬ ਦਿੱਤੇ। ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਾਂ ਪੁਰਾਣੀਆਂ ਸਰਕਾਰਾਂ ਦੇ ਬੀਜੇ ਕੰਡੇ ਚੁਗ ਰਹੇ ਹਾਂ, ਅਸੀਂ ਤਾਂ ਉਨ੍ਹਾਂ ਦੇ ਲਏ ਕਰਜ਼ੇ ਮੋੜ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਹੜੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਗੱਲ ਕਰ ਰਹੇ ਹਨ, ਕੱਲ੍ਹ ਅਸੀਂ ਰਾਜਪਾਲ ਨੂੰ ਉਸ ਦਾ ਜਵਾਬ ਦੇ ਦੇਵਾਂਗੇ। 

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਹਸਪਤਾਲ 'ਚ ਇੱਕੋ ਦਿਨ 12 ਨਵਜੰਮੇ ਬੱਚਿਆਂ ਸਣੇ 24 ਲੋਕਾਂ ਨੇ ਤੋੜਿਆ ਦਮ, ਸਾਹਮਣੇ ਆਈ ਇਹ ਵਜ੍ਹਾ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਲਾਂਕਿ ਰਾਜਪਾਲ ਨੇ ਪਹਿਲਾਂ ਵਾਲਿਆਂ ਤੋਂ ਨਹੀਂ ਪੁੱਛਿਆ ਕਿ ਡੇਢ-ਡੇਢ ਲੱਖ ਰੁਪਏ ਦਾ ਕਰਜ਼ਾ ਕਿੱਥੋਂ ਲਿਆ ਤੇ ਕਿੱਥੇ ਖਰਚਿਆ। ਸਾਨੂੰ ਪੁੱਛਿਆ ਹੈ ਤਾਂ ਸਾਡੇ ਕੋਲ ਜਵਾਬ ਵੀ ਹੈ। ਕੱਲ੍ਹ ਅਸੀਂ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਦੇ ਦੇਵਾਂਗੇ ਕਿ ਐਨਾ ਪੈਸਾ ਅਸੀਂ ਪਨਬਸਾਂ 'ਤੇ ਕਰਜ਼ਾ ਉਤਾਰਿਆ ਹੈ, ਐਨਾ ਅਸੀਂ ਵਿਆਜ ਦਿੱਤਾ ਹੈ ਤੇ ਹੋਰ ਵਿਭਾਗਾਂ ਦਾ ਕਰਜ਼ਾ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ 1-1 ਰੁਪਏ ਦਾ ਹਿਸਾਬ ਹੈ। ਪੈਸਾ ਖਾਣਾ ਸਾਡੀ ਫ਼ਿਤਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਸੇ ਨਾਲ ਢਿੱਡ ਨਹੀਂ ਭਰਦੇ ਤੇ ਨਾ ਹੀ ਪੈਸਾ ਨਾਲ ਜਾਂਦਾ ਹੈ। 

ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਲਗਦਾ ਕਿ ਅਸੀਂ ਅੱਜ ਕਿਹੜੀ ਪਾਰਟੀ ਵਿਚ ਹਾਂ। ਕੋਈ ਵੀ ਕਿਸੇ ਦੇ ਹੱਕ ਵਿਚ ਬਿਆਨ ਦੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਆਪਸ ਵਿਚ ਰਲ਼ੇ ਹੋਏ ਹਨ। ਇਹ ਇਕ-ਦੂਜੇ ਦੇ ਘਰ ਡਿਨਰ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਾਰਿਆਂ 'ਤੇ ਕੋਈ ਯਕੀਨ ਨਾ ਕਰੋ। ਜਿੰਨਾ ਯਕੀਨ ਤੁਸੀਂ ਸਾਡੇ 'ਤੇ ਕਰ ਰਹੇ ਹੋ, ਉਸ ਗੱਲ 'ਤੇ ਅਸੀਂ ਪਹਿਰਾ ਦੇਵਾਂਗੇ। 

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਸਕੂਲਾਂ ਦਾ ਸਮਾਂ ਬਦਲਿਆ

CM ਮਾਨ ਨੇ ਟਵੀਟ ਕੀਤਾ, "ਅਸੀਂ ਤਾਂ ਪੁਰਾਣੀਆਂ ਸਰਕਾਰਾਂ ਦੇ ਲਏ ਹੋਏ ਕਰਜ਼ੇ ਲਾਹ ਰਹੇ ਹਾਂ। ਅਸੀਂ ਉਨ੍ਹਾਂ ਦੇ ਬੀਜੇ ਹੋਏ ਕੰਡੇ ਚੁਗ ਰਹੇ ਹਾਂ। ਕੱਲ੍ਹ ਨੂੰ ਅਸੀਂ ਗਵਰਨਰ ਸਾਬ੍ਹ ਨੂੰ 50,000 ਕਰੋੜ ਰੁਪਏ ਦਾ ਹਿਸਾਬ ਦੇ ਦੇਵਾਂਗੇ। ਸਾਡੇ ਕੋਲ ਸਾਰਾ ਹਿਸਾਬ ਹੈ। ਪੈਸਾ ਖਾਣਾ ਸਾਡੀ ਫ਼ਿਤਰਤ ਨਹੀਂ ਹੈ। ਨਾ ਹੀ ਪੈਸਾ ਨਾਲ਼ ਜਾਂਦੈ। ਮੋਟੇ ਤੌਰ ’ਤੇ ਸਾਰੇ ਵਿਰੋਧੀ ਆਪਸ ਵਿਚ ਰਲ਼ੇ ਹੋਏ ਨੇ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News