CM ਮਾਨ ਨੇ ਬਿੱਟੂ ਦੀ ਦੋਸਤੀ ਤੋਂ ਕੀਤਾ ਕਿਨਾਰਾ, ਕਿਹਾ-ਤੀਜੇ ਜਾਂ ਚੌਥੇ ਨੰਬਰ ’ਤੇ ਆਉਣ ਦੀ ਕਰੇ ਤਿਆਰੀ
Friday, May 03, 2024 - 12:49 PM (IST)
ਲੁਧਿਆਣਾ (ਹਿਤੇਸ਼) - ਲੋਕ ਸਭਾ ਚੋਣਾਂ 2024 ਦੌਰਾਨ ਜਿਥੇ ਵੱਡੇ ਨੇਤਾ ਆਏ ਦਿਨ ਪਾਰਟੀਆਂ ਬਦਲ ਰਹੇ ਹਨ, ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਲੁਧਿਆਣਾ ਤੋਂ ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਨੂੰ ਕਰਾਰਾ ਝਟਕਾ ਦਿੱਤਾ ਹੈ। ਇਸ ਦੇ ਤਹਿਤ CM ਮਾਨ ਨੇ ਰਵਨੀਤ ਬਿੱਟੂ ਦੀ ਦੋਸਤੀ ਤੋਂ ਹੀ ਕਿਨਾਰਾ ਕਰ ਲਿਆ ਹੈ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਮੁੱਖ ਮੰਤਰੀ ਵੀਰਵਾਰ ਨੂੰ ਉਨ੍ਹਾਂ ਅਟਕਲਾਂ ’ਤੇ ਟਿੱਪਣੀ ਕਰ ਰਹੇ ਸਨ ਕਿ ਜਿਨ੍ਹਾਂ ਵਿਚ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਬਿੱਟੂ ਨਾਲ ਦੋਸਤੀ ਹੈ ਅਤੇ ਉਸ ਦੇ ਚਲਦੇ ਉਹ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਹਰਵਾ ਦੇਣਗੇ।ਸੀ. ਐੱਮ. ਮਾਨ ਨੇ ਕਿਹਾ ਕਿ ਇਹ ਸਾਡੇ ਖੂਨ ਪਸੀਨੇ ਨਾਲ ਬਣਾਈ ਗਈ ਪਾਰਟੀ ਹੈ ਅਤੇ ਅਸੀਂ ਇਹ ਕੰਮ ਨਹੀਂ ਕਰਦੇ ਕਿ ਕਿਸੇ ਨੂੰ ਜਿਤਾਉਣ ਲਈ ਆਪਣੇ ਲੋਕਾਂ ਨੂੰ ਹਰਾ ਦੇਈਏ। ਦੱਸ ਦੇਈਊਏ ਕਿ ਇਥੇ ਦੱਸਣਾ ਉੱਚਿਤ ਹੋਵੇਗਾ ਕਿ ਬਿੱਟੂ ਖੁੱਲ੍ਹੇਆਮ ਭਗਵੰਤ ਮਾਨ ਦੇ ਨਾਲ ਆਪਣੀ ਦੋਸਤੀ ਦੀ ਚਰਚਾ ਕਰਦੇ ਹਨ, ਜਿਸ ਦਾ ਹਵਾਲਾ ਦਿੰਦੇ ਹੋਏ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਵੱਡੇ ਨੇਤਾ ਆਏ ਦਿਨ ਮੁੱਖ ਮੰਤਰੀ ਅਤੇ ਬਿੱਟੂ ਨੂੰ ਨਿਸ਼ਾਨਾ ਬਣਾਉਂਦੇ ਹਨ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜੋ ਮੁੱਦਾ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵੀ ਚੁੱਕਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੂੰ ਫਤਿਹਗੜ੍ਹ ਸਾਹਿਬ ’ਚ ਆਮ ਆਦਮੀ ਪਾਰਟੀ ਦੇ ਉਮਦੀਵਾਰ ਗੁਰਪ੍ਰੀਤ ਸਿੰਘ ਜੀ. ਬੀ. ਦੇ ਹੱਕ ਵਿਚ ਕੱਢੇ ਗਏ ਰੋਡ ਸ਼ੋਅ ਦੌਰਾਨ ਜਨਤਾ ਦੇ ਸਾਹਮਣੇ ਸਫਾਈ ਦੇਣੀ ਪਈ। ਸੀ. ਐੱਮ. ਮਾਨ ਨੇ ਵਿਰੋਧੀਆਂ ’ਤੇ ਅਫਵਾਹ ਫੈਲਾਉਣ ਦਾ ਦੋਸ਼ ਲਾਇਆ ਅਤੇ ਬਿੱਟੂ ਨੂੰ ਕਿਹਾ ਕਿ ਤੀਜੇ ਜਾਂ ਚੌਥੇ ਨੰਬਰ ’ਤੇ ਆਉਣ ਦੀ ਤਿਆਰੀ ਕਰੇ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8