CM ਮਾਨ ਦਾ ਨੌਜਵਾਨਾਂ ਨੂੰ ਤੋਹਫ਼ਾ-ਹੁਣ ਪੰਜਾਬ 'ਚ ਹੀ ਮਿਲੇਗਾ ਰੁਜ਼ਗਾਰ, ਦੱਸਿਆ ਪੂਰਾ ਪਲਾਨ

Monday, Feb 13, 2023 - 04:23 PM (IST)

CM ਮਾਨ ਦਾ ਨੌਜਵਾਨਾਂ ਨੂੰ ਤੋਹਫ਼ਾ-ਹੁਣ ਪੰਜਾਬ 'ਚ ਹੀ ਮਿਲੇਗਾ ਰੁਜ਼ਗਾਰ, ਦੱਸਿਆ ਪੂਰਾ ਪਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜੋ ਕਿ ਇਨਵੈਸਟ ਪੰਜਾਬ ਬਾਰੇ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਦੇ ਵੇਲੇ ਇੰਡਸਟਰੀ ਪੰਜਾਬ 'ਚੋਂ ਚਲੀ ਗਈ ਸੀ ਜਾਂ ਉਨ੍ਹਾਂ ਦੀਆਂ ਬੇਰੁਖੀਆਂ ਕਾਰਨ ਇੰਡਸਟਰੀ ਇੱਥੇ ਆਈ ਹੀ ਨਹੀਂ। ਅਸੀਂ ਇੰਡਸਟਰੀ ਨੂੰ ਵਾਪਸ ਪੰਜਾਬ ਲੈ ਕੇ ਆਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 10 ਮਹੀਨਿਆਂ 'ਚ 38 ਹਜ਼ਾਰ, 175 ਕਰੋੜ ਰੁਪਏ ਦੀ ਇੰਡਸਟਰੀ ਪੰਜਾਬ 'ਚ ਆਈ ਹੈ। ਇਸ ਨਾਲ 2 ਲੱਖ, 43 ਹਜ਼ਾਰ 248 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਚੇਨੱਈ, ਬੈਂਗਲੁਰੂ, ਮੁੰਬਈ, ਜਰਮਨੀ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਹੋਈ ਹੈ।

ਇਹ ਵੀ ਪੜ੍ਹੋ : CM ਮਾਨ ਅੱਜ ਕਰਨਗੇ ਅਹਿਮ ਪ੍ਰੈੱਸ ਕਾਨਫਰੰਸ, ਪੰਜਾਬ 'ਚ ਆਏ ਨਿਵੇਸ਼ ਬਾਰੇ ਦੇ ਸਕਦੇ ਨੇ ਜਾਣਕਾਰੀ

ਮੁੱਖ ਮੰਤਰੀ ਨੇ ਕਿਹਾ ਕਿ ਮੇਜਰ ਇੰਡਸਟਰੀ ਟਾਟਾ ਸਟੀਲ 2600 ਕਰੋੜ ਰੁਪਏ ਦਾ ਪਲਾਂਟ ਲੁਧਿਆਣਾ 'ਚ ਲੱਗ ਰਿਹਾ ਹੈ, ਜੋ ਕਿ ਜਮਸ਼ੇਦਪੁਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਪਲਾਂਟ ਹੋਵੇਗਾ। ਇਸ ਤੋਂ ਇਲਾਵਾ ਨੈਸਲੇ, ਵਰਧਮਾਨ ਸਪੈਸ਼ਲ ਸਟੀਲ, ਬੈਵੋ ਟੈਕਨਾਲੋਜੀ ਆਦਿ ਵੀ ਪੰਜਾਬ 'ਚ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ ਦੌਰਾਨ ਮੈਨੂਫੈਕਚਰਿੰਗ 'ਚ 7000 ਕਰੋੜ ਦਾ ਨਿਵੇਸ਼ ਆਵੇਗਾ ਅਤੇ 42 ਹਜ਼ਾਰ ਰੁਜ਼ਗਾਰ ਪੈਦਾ ਹੋਵੇਗਾ। ਇਸ ਤਰ੍ਹਾਂ ਟੈਕਸਟਾਈਲ ਖੇਤਰ 'ਚ 3500 ਕਰੋੜ ਦੇ ਨਿਵੇਸ਼ ਨਾਲ 14 ਹਜ਼ਾਰ ਰੁਜ਼ਗਾਰ, ਫੂਡ ਪ੍ਰੋਸੈਸਿੰਗ 'ਚ 3000 ਕਰੋੜ ਨਾਲ 16 ਹਜ਼ਾਰ ਰੁਜ਼ਗਾਰ, ਰੀਅਲ ਅਸਟੇਟ 'ਚ 12 ਹਜ਼ਾਰ ਕਰੋੜ ਨਾਲ 1.25 ਲੱਖ ਰੁਜ਼ਗਾਰ, ਐਲਾਏ ਸਟੀਲ ਸੈਕਟਰ 'ਚ 4000 ਕਰੋੜ ਨਾਲ 10 ਹਜ਼ਾਰ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖੜ੍ਹੇ ਬੰਦੇ 'ਤੇ ਚਾੜ੍ਹ ਦਿੱਤੀ ਬੇਕਾਬੂ ਥਾਰ, ਵੀਡੀਓ 'ਚ ਦੇਖੋ ਕਿਵੇਂ ਪੈ ਗਿਆ ਚੀਕ-ਚਿਹਾੜਾ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਇਸ ਵਾਰ ਬਿਜਲੀ ਦੇ ਮਾਮਲੇ 'ਚ ਘਰੇਲੂ ਖ਼ਪਤਕਾਰਾਂ ਨੂੰ ਕੋਈ ਕੱਟ ਨਹੀਂ ਝੱਲਣਗੇ ਪਏ ਅਤੇ ਇਸੇ ਤਰ੍ਹਾਂ ਝੋਨਾ ਲਾਉਣ ਵੇਲੇ 15 ਘੰਟੇ ਬਿਜਲੀ ਆਈ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਟਿਊਬਵੱਲ ਬੰਦ ਕਰਕੇ ਝੋਨਾ ਲਾਉਣਾ ਪਿਆ। ਉਨ੍ਹਾਂ ਕਿਹਾ ਕਿ ਪਹਿਲਾਂ ਬਾਹਰੋਂ ਆਉਣ ਵਾਲੀ ਇੰਡਸਟਰੀ ਦਾ 2 ਪਰਿਵਾਰਾਂ 'ਚ ਐੱਮ. ਓ. ਯੂ. ਸਾਈਨ ਕੀਤਾ ਜਾਂਦਾ ਸੀ ਪਰ ਹੁਣ ਇੱਥੇ ਆਉਣ ਵਾਲੀ ਇੰਡਸਟਰੀ ਦਾ 3 ਕਰੋੜ ਪੰਜਾਬੀਆਂ ਨਾਲ ਐੱਮ. ਓ. ਯੂ. ਸਾਈਨ ਹੋਵੇਗਾ। ਪਾਕਿਸਤਾਨ ਨਾਲ ਵਪਾਰ ਕਰਨ ਦੇ ਮੁੱਦੇ 'ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜਾ ਦੇਸ਼ ਰੋਜ਼ ਸਾਡੇ ਸੂਬੇ ਦੇ ਲੋਕਾਂ ਲਈ ਜ਼ਹਿਰ, ਨਸ਼ਾ, ਡਰੋਨ ਅਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਭੇਜ ਰਿਹਾ ਹੈ, ਅਸੀਂ ਉਨ੍ਹਾਂ ਨਾਲ ਵਪਾਰ ਕਰਕੇ ਕੀ ਲੈਣਾ ਹੈ। ਉਨ੍ਹਾਂ ਕਿਹਾ ਕਿ ਹੋਰ ਦੁਨੀਆ ਬਹੁਤ ਹੈ, ਜਿਸ ਨਾਲ ਅਸੀਂ ਵਪਾਰਕ ਸਬੰਧ ਬਣਾ ਕੇ ਪੰਜਾਬ ਨੂੰ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News