CM ਮਾਨ ਨੇ ਯੂਨੀਫਾਰਮ ਸਿਵਲ ਕੋਡ 'ਤੇ ਚੁੱਕੇ ਸਵਾਲ, ਭਾਰਤੀ ਅੰਬੈਸੀ 'ਤੇ ਹੋਏ ਹਮਲੇ ਦੀ ਵੀ ਕੀਤੀ ਨਿੰਦਾ
Tuesday, Jul 04, 2023 - 04:05 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) 'ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਇਕ ਗੁਲਦਸਤੇ ਵਰਗਾ ਹੈ, ਗੁਲਦਸਤੇ 'ਚ ਹਰ ਰੰਗ ਦਾ ਫੁੱਲ ਹੁੰਦਾ ਹੈ ਅਤੇ ਹਰ ਰੰਗ 'ਚ ਵੱਖਰਾ ਕਲਚਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਇਸ ਗੁਲਦਸਤੇ ਨੂੰ ਇੱਕੋ ਰੰਗ ਦਾ ਕਰਨਾ ਚਾਹੁੰਦੇ ਹਨ, ਜੋ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਡੇਰਾਬੱਸੀ 'ਚ ਅਚਾਨਕ ਲੀਕ ਹੋਈ ਗੈਸ, ਗਰਭਵਤੀ ਔਰਤ ਸਣੇ 25 ਲੋਕਾਂ ਦੀ ਹਾਲਤ ਨਾਜ਼ੁਕ (ਤਸਵੀਰਾਂ)
ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਕਰਨਾ ਹੈ ਜਾਂ ਇਸ ਬਾਰੇ ਜਦੋਂ ਸਾਰਿਆਂ ਨਾਲ ਗੱਲਬਾਤ ਕਰਨ ਮਗਰੋਂ ਸਹਿਮਤੀ ਮਿਲੇ, ਉਦੋਂ ਵਿਚਾਰ ਕਰੋ। ਇਸ ਮੌਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ 'ਤੇ ਵੀ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਗੈਂਗਸਟਰ ਅੰਸਾਰੀ ਬਾਰੇ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੂੰ ਸਭ ਪਤਾ ਹੁੰਦਾ ਸੀ।
ਇਹ ਵੀ ਪੜ੍ਹੋ : ਦੋਪਹੀਆ ਪੈਟਰੋਲ ਵਾਹਨਾਂ ਨੂੰ ਲੈ ਕੇ ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਲਿਆ ਇਹ ਫ਼ੈਸਲਾ
ਉਨ੍ਹਾਂ ਨੇ ਅਮਰੀਕਾ ਦੇ ਸਾਨ ਫਰਾਂਸਿਸਕੋ ਵਿਖੇ ਸਥਿਤ ਭਾਰਤੀ ਅੰਬੈਸੀ 'ਤੇ ਖ਼ਾਲਿਸਤਾਨੀਆਂ ਵੱਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕੇ ਸਾਡੇ ਪੰਜਾਬੀਆਂ ਤੇ ਭਾਰਤੀਆਂ ਨੇ ਵਿਦੇਸ਼ਾਂ 'ਚ ਬੜੀ ਮਿਹਨਤ ਨਾਲ ਇੱਜ਼ਤਾਂ ਕਮਾਈਆਂ ਹਨ, ਪਰ ਚੰਦ ਕੁ ਬੰਦੇ ਮਾਹੌਲ ਖ਼ਰਾਬ ਕਰਕੇ ਪੂਰੇ ਦੇਸ਼ ਅਤੇ ਕੌਮ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਸਭ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ