ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ CM ਮਾਨ ਦਾ ਤੋਹਫ਼ਾ, ਕੀਤੇ ਅਹਿਮ ਐਲਾਨ (ਵੀਡੀਓ)

Tuesday, Mar 28, 2023 - 01:06 PM (IST)

ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ CM ਮਾਨ ਦਾ ਤੋਹਫ਼ਾ, ਕੀਤੇ ਅਹਿਮ ਐਲਾਨ (ਵੀਡੀਓ)

ਮੋਹਾਲੀ : ਮੋਹਾਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਈ. ਐੱਸ. ਬੀ. (ਇੰਡੀਅਨ ਸਕੂਲ ਆਫ ਬਿਜ਼ਨੈੱਸ) ਵਿਖੇ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਦੀ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੰਜਾਬ ਪੁਲਸ ਦੇ ਸਹਿਯੋਗ ਨਾਲ ਚੈਟਬੋਟ ਲਾਂਚ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਜ਼ਮਾਨਾ ਬਦਲ ਗਿਆ ਹੈ ਅਤੇ ਕੁੜੀਆਂ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਗਈਆਂ ਹਨ। ਪਹਿਲਾਂ ਕੁੜੀਆਂ ਨੂੰ ਸਹੁਰੇ ਘਰੋਂ ਕੱਢ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ ਕਿਉਂਕਿ ਜੇਕਰ ਕੁੜੀ ਨੂੰ ਘਰੋਂ ਕੱਢਿਆ ਜਾਂਦਾ ਹੈ ਤਾਂ ਫਿਰ ਸਹੁਰਿਆਂ ਦੇ ਘਰ ਦੀ ਆਮਦਨ ਵੀ ਉਸ ਨੂੰ ਦੇਣ ਲਈ ਬਾਹਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹੀ ਚਿੰਤਾ ਰਹਿੰਦੀ ਸੀ ਕਿ ਜੇਕਰ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਤਾਂ ਫਿਰ ਕੁੜੀ ਕਿੱਥੇ ਜਾਵੇਗੀ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੁੜ ਤੋਂ 'ਕੋਵਿਡ' ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲਗਾਤਾਰ ਸਾਹਮਣੇ ਆ ਰਹੇ ਨਵੇਂ ਕੇਸ
ਉਨ੍ਹਾਂ ਕਿਹਾ ਕਿ ਚੈਟਬੋਟ ਰਾਹੀਂ ਬਹੁਤ ਸਾਰੀਆਂ ਡਿਜੀਟਲ ਸ਼ਿਕਾਇਤਾਂ ਮਿਲਣਗੀਆਂ, ਜਿਸ ਨਾਲ ਕੰਮ ਸੌਖਾ ਹੋ ਜਾਵੇਗਾ। ਔਰਤਾਂ ਅਕਸਰ ਥਾਣੇ ਜਾਣ ਤੋਂ ਡਰਦੀਆਂ ਹਨ, ਇਸ ਲਈ ਮਹਿਲਾ ਪੁਲਸ ਥਾਣਿਆਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 5 ਜ਼ਿਲ੍ਹਿਆਂ 'ਚ ਐੱਸ. ਐੱਸ. ਪੀਜ਼. ਅਤੇ 7 ਡਿਪਟੀ ਕਮਿਸ਼ਨਰ ਔਰਤਾਂ ਹੀ ਹਨ ਅਤੇ ਇਹ ਸਾਰੇ ਜ਼ਿਲ੍ਹੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ 'ਚ ਬਹੁਤ ਤਾਕਤ ਹੁੰਦੀ ਹੈ ਅਤੇ ਪਰਮਾਤਮਾ ਨੇ ਉਨ੍ਹਾਂ ਨੂੰ ਇਹ ਗੁਣ ਬਖ਼ਸ਼ਿਆ ਹੈ।

ਇਹ ਵੀ ਪੜ੍ਹੋ : ਪਤਨੀ ਦੇ ਗਰਭਵਤੀ ਹੋਣ 'ਤੇ ਨਾਬਾਲਗ ਧੀ ਨਾਲ ਬਣਾਏ ਸਬੰਧ, ਦੋਸ਼ੀ ਪਿਓ ਨੂੰ ਅੱਜ ਮਿਲੇਗੀ ਸਜ਼ਾ

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ ਤਰੱਕੀ ਕਰਨ ਅਤੇ ਪੜ੍ਹ-ਲਿਖ ਕੇ ਅੱਗੇ ਵਧਣ। ਉਨ੍ਹਾਂ ਕਿਹਾ ਕਿ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਹਨ ਅਤੇ ਪੁਲਸ ਕੋਲ ਵੀ ਬਹੁਤ ਜ਼ਿਆਦਾ ਕੰਮ ਹੈ। ਅਸੀਂ ਕੰਮ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਪੁਲਸ ਅਤੇ ਪਬਲਿਕ ਵਿਚਕਾਰ ਅੰਤਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News