CM ਮਾਨ ਨੇ ਨੌਜਵਾਨਾਂ ਲਈ ਕੀਤਾ ਅਹਿਮ ਐਲਾਨ, ਬਦਲਿਆ ਜਾਵੇਗਾ ਫਾਇਰ ਬ੍ਰਿਗੇਡ ਭਰਤੀ ਦਾ ਨਿਯਮ

02/07/2024 1:22:10 AM

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਫਾਇਰ ਬ੍ਰਿਗੇਡ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਫਿਜ਼ੀਕਲ ਟੈਸਟ ਦੇ ਉਸ ਨਿਯਮ ਵਿਚ ਬਦਲਾਅ ਕੀਤਾ ਜਾਵੇਗਾ ਜਿਸ ਤਹਿਤ ਭਰਤੀ ਤੋਂ ਪਹਿਲਾਂ 60 ਕਿੱਲੋ ਭਾਰ ਚੁੱਕ ਕੇ ਦਿਖਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਹੈ ਕਿ ਮੁੰਡੇ ਤੇ ਕੁੜੀਆਂ ਲਈ ਵੱਖੋ-ਵੱਖਰੇ ਨਿਯਮ ਬਣਾਏ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - ਕੀ ਸਿੱਖਾਂ ਨੇ ਵੀ ਢਾਹੀ ਸੀ ਮਸੀਤ? ਸਿਰਸਾ ਦੇ ਬਿਆਨ 'ਤੇ ਛਿੜਿਆ ਵਿਵਾਦ, ਜਾਣੋ ਕੀ ਕਹਿੰਦੇ ਨੇ ਇਤਿਹਾਸਕਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਭਾਂਖਰਪੁਰ ਵਿਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਕੁਝ ਕੁੜੀਆਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਚ ਭਰਤੀ ਲਈ ਪ੍ਰੀਖਿਆ ਦਿੱਤੀ ਸੀ ਤੇ ਉਸ ਨੂੰ ਕਲੀਅਰ ਕਰ ਲਿਆ। ਉਸ ਤੋਂ ਬਾਅਦ ਇਕ ਫਿਜ਼ੀਕਲ ਟੈਸਟ ਹੁੰਦਾ ਹੈ ਜਿਸ ਅਨੁਸਾਰ ਉਮੀਦਵਾਰ ਨੂੰ 60 ਕਿੱਲੋ ਭਾਰ ਚੁੱਕ ਕੇ ਦਿਖਾਉਣਾ ਪੈਂਦਾ ਹੈ ਤਾਂ ਜੋ ਕਿਤੇ ਅੱਗ ਲੱਗੀ ਹੋਵੇ ਤਾਂ ਫਾਇਰ ਬ੍ਰਿਗੇਡ ਮੁਲਾਜ਼ਮ 60 ਕਿੱਲੋ ਦੇ ਵਿਅਕਤੀ ਨੂੰ ਚੁੱਕ ਕੇ ਪੌੜੀਆਂ ਉਤਰ ਕੇ ਆ ਸਕੇ। ਕੁੜੀਆਂ ਨੇ ਦੱਸਿਆ ਕਿ ਮੁੰਡਿਆਂ ਨੇ ਤਾਂ ਉਹ ਭਾਰ ਚੁੱਕ ਲਿਆ ਪਰ ਅਸੀਂ ਅਜਿਹਾ ਨਹੀਂ ਕਰ ਸਕੀਆਂ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸਿੱਧੂ ਤੇ ਬਾਜਵਾ ਨੂੰ ਦਿੱਤੀ ਨਸੀਹਤ; INDIA ਗਠਜੋੜ ਬਾਰੇ ਵੀ ਕਹੀਆਂ ਇਹ ਗੱਲਾਂ

CM ਮਾਨ ਨੇ ਕਿਹਾ ਕਿ ਇਹ ਨਿਯਮ ਬਣਾਉਣ ਵਾਲਿਆਂ ਨੂੰ ਸੋਚਣਾ ਚਾਹੀਦਾ ਸੀ ਕਿ ਜ਼ਰੂਰੀ ਥੋੜ੍ਹੀ ਹੈ ਕਿ ਅੱਗ ਵਿਚ ਫੱਸਿਆ ਹਰ ਬੰਦਾ 60 ਕਿੱਲੋ ਦਾ ਹੀ ਹੋਵੇਗਾ। ਕੋਈ 40 ਕਿੱਲੋ ਦਾ ਵੀ ਹੋ ਸਕਦਾ ਹੈ, ਕੋਈ ਬੱਚਾ ਵੀ ਹੋ ਸਕਦਾ ਹੈ। ਕ੍ਰਿਕਟ ਵਿਚ ਵੀ ਤਾਂ ਕੁੜੀਆਂ ਚੌਕੇ-ਛਿੱਕੇ ਮਾਰਦੀਆਂ ਨੇ, ਉਨ੍ਹਾਂ ਲਈ ਗ੍ਰਾਊਂਡ ਨੂੰ ਥੋੜ੍ਹਾ ਛੋਟਾ ਰੱਖਿਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੌਕਰੀ ਵਿਚ ਜਾਂ ਪ੍ਰੀਖਿਆ ਵਿਚ ਤਾਂ ਮੁੰਡੇ-ਕੁੜੀਆਂ ਨੂੰ ਬਰਾਬਰ ਰੱਖ ਸਕਦੇ ਹਾਂ, ਸਗੋਂ ਉਹ ਅੱਵਲ ਹੀ ਆਉਂਦੀਆਂ ਹਨ ਪਰ ਫਿਜ਼ੀਕਲ ਟੈਸਟ ਵਿਚ ਤਾਂ ਕੁੜੀਆਂ ਲਈ ਨਿਯਮ ਵੱਖਰੇ ਬਣਾਏ ਜਾ ਸਕਦੇ ਹਨ। ਉਨ੍ਹਾਂ ਕੁੜੀਆਂ ਨੂੰ ਭਰੋਸਾ ਦਿੱਤਾ ਕਿ ਉਹ ਅੱਜ ਹੀ ਇਸ ਦੀ ਫ਼ਾਈਲ ਮੰਗਵਾਉਣਗੇ ਤੇ ਉਨ੍ਹਾਂ ਵੱਲੋਂ ਪਹਿਲਾਂ ਦਿੱਤਾ ਹੋਇਆ ਪੇਪਰ ਹੀ ਕੰਮ ਆਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News