ਸਰਕਾਰ-ਵਪਾਰ ਮਿਲਣੀ 'ਚ CM ਮਾਨ ਨੇ ਵਿਰੋਧੀਆਂ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

Tuesday, Mar 12, 2024 - 05:59 PM (IST)

ਸਰਕਾਰ-ਵਪਾਰ ਮਿਲਣੀ 'ਚ CM ਮਾਨ ਨੇ ਵਿਰੋਧੀਆਂ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ): ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਹੁਸ਼ਿਆਰਪੁਰ 'ਚ ਸਰਕਾਰ-ਵਪਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦੀ ਨਿਗ੍ਹਾ ਵਪਾਰੀ ਦੀ ਬੈਲੰਸ ਸ਼ੀਟ 'ਤੇ ਹੋ ਜਾਵੇ, ਉਸ ਦੇ ਮੁਨਾਫ਼ੇ 'ਤੇ ਹੋ ਜਾਵੇ ਤਾਂ ਇੰਡਸਟਰੀ ਕਦੀ ਨਹੀਂ ਬੱਚ ਸਕਦੀ। ਪਿਛਲੇ 25 ਸਾਲਾਂ ਵਿਚ 2 ਬੰਦਿਆਂ ਨੇ ਹੀ ਰਾਜ ਕੀਤਾ, ਆਪਣੇ ਮਹਿਲ ਉਸਰ ਗਏ, ਆਪਣੀਆਂ ਬੱਸਾਂ ਚੱਲ ਪਈਆਂ, ਪਰ ਲੋਕਾਂ ਲਈ ਕੁਝ ਨਹੀਂ ਕੀਤਾ। ਲੀਡਰ ਦਾ ਫਰਜ਼ ਹੁੰਦਾ ਹੈ ਕਿ ਖੁਸ਼ੀ ਵੇਲੇ ਲੋਕਾਂ ਨੂੰ ਅੱਗੇ ਕਰੇ ਤੇ ਦੁੱਖ ਵੇਲੇ ਆਪ ਅੱਗੇ ਖੜ੍ਹੇ, ਪਰ ਪਹਿਲਾਂ ਵਾਲਿਆਂ ਨੇ ਖੁਸ਼ੀ ਆਪ ਮਨਾਈ ਗਏ ਤੇ ਦੁੱਖਾਂ ਵੇਲੇ ਸਾਨੂੰ ਅੱਗੇ ਕਰ ਦਿੱਤਾ ਕਿ 'ਕੁਰਬਾਨੀਆਂ' ਦੇ ਦਿਓ।

ਇਹ ਖ਼ਬਰ ਵੀ ਪੜ੍ਹੋ - Breaking News: ਤੜਕਸਾਰ ਪੰਜਾਬ ਪਹੁੰਚੀਆਂ NIA ਦੀਆਂ ਟੀਮਾਂ, ਕਈ ਥਾਵਾਂ 'ਤੇ ਕਾਰਵਾਈ ਜਾਰੀ (ਵੀਡੀਓ)

ਆਪਣੇ ਪ੍ਰੋਗਰਾਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਮੁੱਖ ਮੰਤਰੀ ਸਾਹਮਣੇ ਬੈਠਾ ਹੋਵੇ ਤੇ ਲੋਕਾਂ ਹੱਥ ਮਾਈਕ ਫੜਾਇਆ ਹੋਵੇ। ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਪ੍ਰਜਾ ਦੀਆਂ ਗੱਲਾਂ ਸੁਣਦੇ ਸੀ ਕਿ ਕਿਤੇ ਮੇਰੇ ਰਾਜ ਵਿਚ ਕੋਈ ਕਮੀ ਤਾਂ ਨਹੀਂ। ਉਨ੍ਹਾਂ ਕਿਹਾ ਕਿ ਸੁਣਦੇ ਤਾਂ ਅਕਾਲੀ-ਕਾਂਗਰਸੀ ਵੀ ਹੋਣਗੇ, ਪਰ ਇਹ ਸੁਣਦੇ ਸੀ ਕਿ ਕਿਸੇ ਘਰ ਕੋਈ ਪੈਸਾ ਰਹਿ ਤਾਂ ਨਹੀਂ ਗਿਆ, ਕਿਤੇ ਚਿੱਟਾ ਪਹੁੰਚਣ ਤੋਂ ਰਹਿ ਤਾਂ ਨਹੀਂ ਗਿਆ, ਕਿਤੇ ਕੋਈ ਮੁੰਡਾ ਨਸ਼ੇ 'ਤੇ ਲੱਗਣ ਤੋਂ ਰਹਿ ਤਾਂ ਨਹੀਂ ਗਿਆ।

ਕੇਂਦਰ ਸਰਕਾਰ 'ਤੇ ਵੀ ਵਿੰਨ੍ਹੇ ਤਿੱਖੇ ਨਿਸ਼ਾਨੇ

ਇਸ ਦੌਰਾਨ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਧਰਮ ਦੀ ਜਾਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ। ਧਰਮ ਤੁਹਾਡਾ ਨਿੱਜੀ ਹੈ, ਜੇ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ, ਤਾਂ ਮੈਨੂੰ ਕੋਈ ਹੱਕ ਨਹੀਂ ਕਿ ਤੇਰੇ ਨਿੰਮ ਨਾਲੋਂ ਮੇਰੀ ਬੇਰੀ ਚੰਗੀ ਹੈ। ਬੱਸ ਦੇਸ਼ ਵੇਲੇ ਇਕ ਹੋ ਜਾਇਆ ਕਰੋ। ਪੰਜਾਬ ਦੇ ਮਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਵੇਲੇ ਹੱਥ ਖਿੱਚ ਲੈਂਦੀ ਹੈ। ਭਾਜਪਾ ਨੇ ਤਾਂ ਲੋਕਤੰਤਰ ਦਾ ਮਜ਼ਾਕ ਬਣਾ ਰੱਖਿਆ ਹੈ। ਉਹ ਕਹਿੰਦੇ ਨੇ ਕਿ ਜਿੱਥੋਂ ਅਸੀਂ ਨਹੀਂ ਜਿੱਤਦੇ, ਉੱਥੇ ਖਰੀਦ ਲਵੋ, ਵੋਟਾਂ ਰੱਦ ਕਰ ਦਿਓ। ਚੰਡੀਗੜ੍ਹ ਵਿਚ ਸਭ ਨੇ ਹੀ ਵੇਖਿਆ ਕਿ ਕੀ ਹੋਇਆ। ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸੁਪਰੀਮ ਕੋਰਟ ਨੇ ਇਹ ਡਿਕਲੇਅਰ ਕੀਤਾ ਕਿ ਮੇਅਰ 'ਆਪ' ਦਾ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ ਦੇਣਗੇ  PM ਮੋਦੀ, ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

ਅਮਰੀਕਾ ਦੇ ਬਰਾਬਰ ਚੱਲ ਰਹੀ SSF ਦੀ ਐਵਰੇਜ

ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਨਾਲ ਸੜਕ ਹਾਦਸਿਆਂ ਵਿਚ ਮੌਕੇ 'ਤੇ ਮੌਤਾਂ ਹੋਣ ਦੀ ਦਰ ਵਿਚ ਫ਼ਰਕ ਪਿਆ ਹੈ। ਸਾਡੇ SSF ਦੇ ਮੁੰਡੇ-ਕੁੜੀਆਂ 7 ਮਿਨਟ 21 ਸੈਕਿੰਡ ਦੀ ਐਵਰੇਜ ਨਾਲ ਘਟਨਾ ਦੀ ਜਗ੍ਹਾ 'ਤੇ ਪਹੁੰਚ ਰਹੇ ਹਨ, ਇਸ ਮਾਮਲੇ ਵਿਚ ਉਹ ਅਮਰੀਕਾ ਦੇ ਨਾਲ ਕੰਪੀਟ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News