CM ਮਾਨ ਨੇ ਗੁਰਪੁਰਬ ਮੌਕੇ ਦਿੱਤੀ ਖ਼ੁਸ਼ਖ਼ਬਰੀ, ਪੰਜਾਬੀਆਂ ਲਈ ਲੈ ਕੇ ਆਏ 2 ਵੱਡੀਆਂ ਸਕੀਮਾਂ (ਵੀਡੀਓ)

Monday, Nov 27, 2023 - 03:11 PM (IST)

CM ਮਾਨ ਨੇ ਗੁਰਪੁਰਬ ਮੌਕੇ ਦਿੱਤੀ ਖ਼ੁਸ਼ਖ਼ਬਰੀ, ਪੰਜਾਬੀਆਂ ਲਈ ਲੈ ਕੇ ਆਏ 2 ਵੱਡੀਆਂ ਸਕੀਮਾਂ (ਵੀਡੀਓ)

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਪੁਰਬ ਮੌਕੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਇਸ ਮੌਕੇ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਵੱਲੋਂ 'ਤੀਰਥ ਯਾਤਰਾ ਸਕੀਮ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਬਜ਼ੁਰਗ ਮੁਫ਼ਤ 'ਚ ਤੀਰਥ ਸਥਾਨਾਂ ਦੀ ਯਾਤਰਾ ਕਰ ਸਕਣਗੇ। ਇਸ ਦੇ ਨਾਲ ਹੀ ਘਰ-ਘਰ 'ਆਟਾ-ਦਾਲ ਸਕੀਮ' ਵੀ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂ ਸਾਹਿਬ ਨੇ ਸੱਚ ਦਾ ਹੋਕਾ ਦਿੱਤਾ ਅਤੇ ਮੈਂ ਗੁਰਪੁਰਬ ਦੀ ਸਭ ਨੂੰ ਵਧਾਈ ਦਿੰਦਾ ਹੈ। ਜਦੋਂ ਗੁਰੂ ਸਾਹਿਬ ਇਸ ਧਰਤੀ 'ਤੇ ਪ੍ਰਗਟ ਹੋਏ, ਕਿਵੇਂ-ਕਿਵੇਂ ਸੱਜਣ ਠੱਗ ਵਰਗਿਆਂ ਨੂੰ ਸੁਧਾਰਿਆ, ਕਿਵੇਂ-ਕਿਵੇਂ ਪੰਜਿਆਂ ਨਾਲ ਪਹਾੜ ਰੋਕੇ, ਉਦਾਸੀਆਂ 'ਤੇ ਗਏ। ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਦਿਨ ਹੈ ਅਤੇ ਲੋਕ ਅੱਜ ਦੇ ਦਿਨ ਕਿਸੇ ਨਾ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਸਾਨਾਂ ਨੂੰ ਰੋਕਣ ਲਈ ਸਾਰੇ ਐਂਟਰੀ ਪੁਆਇੰਟ ਸੀਲ, 2100 ਜਵਾਨਾਂ ਦੀ ਲੱਗੀ ਡਿਊਟੀ

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਲਈ ਪੁੰਨ ਕਰਨ ਦਾ ਇਹ ਬਹੁਤ ਵੱਡਾ ਦਿਨ ਹੈ। ਪੰਜਾਬ ਸਰਕਾਰ ਨੇ ਅੱਜ ਦੇ ਦਿਨ ਇਕ ਪੁੰਨ ਦਾ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜੂਰ ਸਾਹਿਬ ਨਾਂਦੇੜ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਪਹਿਲਾਂ ਤੋਂ ਹੀ ਲੋਕਾਂ ਨੂੰ ਤੀਰਥ ਸਥਾਨਾਂ ਦੀ ਯਾਤਰਾ ਕਰਵਾ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਬਜ਼ੁਰਗ ਤੀਰਥ ਸਥਾਨਾਂ 'ਤੇ ਜਾਂਦੇ ਹਨ ਪਰ ਅਜੇ ਵੀ ਬਹੁਤੇ ਬਜ਼ੁਰਗ ਅਜਿਹੇ ਹਨ, ਜੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਤੀਰਥ ਯਾਤਰਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਤੀਰਥ ਯਾਤਰਾ ਸਕੀਮ ਤਹਿਤ 13 ਟਰੇਨਾਂ ਸ਼ੁਰੂ ਹੋਣਗੀਆਂ।

ਇਹ ਵੀ ਪੜ੍ਹੋ : ਹੁਣ ਤਾਂਤਰਿਕਾਂ ਨੇ ਵਿਛਾਇਆ ਆਨਲਾਈਨ ਜਾਲ, ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਲੁੱਟਦੇ ਨੇ ਮਿਹਨਤ ਦੀ ਕਮਾਈ

ਅੱਜ ਪਹਿਲੀ ਟਰੇਨ ਸ੍ਰੀ ਹਜੂਰ ਸਾਹਿਬ ਜਾ ਰਹੀ ਹੈ। ਇਕ ਟਰੇਨ 'ਚ 1040 ਦੇ ਕਰੀਬ ਸਵਾਰੀਆਂ ਜਾਂਦੀਆਂ ਹਨ। ਇਹ ਏ. ਸੀ. ਟਰੇਨਾਂ ਹਨ ਅਤੇ ਇਨ੍ਹਾਂ 'ਚ ਖਾਣ-ਪੀਣ, ਡਾਕਟਰੀ ਸਹੂਲਤਾਂ ਦਾ ਪੂਰਾ ਪ੍ਰਬੰਧ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ 300 ਸ਼ਰਧਾਲੂ ਅੰਮ੍ਰਿਤਸਰ ਸਾਹਿਬ ਤੋਂ, 220 ਤੋਂ ਉੱਪਰ ਜਲੰਧਰ ਤੋਂ, 500 ਤੋਂ ਉੱਪਰ ਧੂਰੀ ਤੋਂ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਣਗੇ। ਮੁੱਖ ਮੰਤਰੀ ਨੇ ਦੱਸਿਆ ਕੀ ਸ੍ਰੀ ਨਾਂਦੇੜ ਸਾਹਿਬ ਤੋਂ 3 ਟਰੇਨਾਂ, ਵ੍ਰਿੰਦਾਵਨ ਤੋਂ 3 ਟਰੇਨਾਂ, ਵਾਰਾਨਸੀ ਤੋਂ 3 ਟਰੇਨਾਂ ਅਤੇ ਇਕ ਟਰੇਨ ਮਾਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਵੇਗੀ। ਇਸ ਤਰ੍ਹਾਂ ਏ. ਸੀ. ਬੱਸਾਂ ਵੀ ਚਲਾਈਆਂ ਜਾਣਗੀਆਂ, ਜੋ ਕਿ ਲੋਕਾਂ ਨੂੰ ਸ੍ਰੀ ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਮਾਤਾ ਵੈਸ਼ਨੋ ਦੇਵੀ ਜੀ, ਨੈਣਾ ਦੇਵੀ ਜੀ, ਮਾਤਾ ਜਵਾਲਾ ਜੀ, ਮਾਤਾ ਬਗਲਾਮੁਖੀ ਜੀ, ਸਾਲਾਸਰ, ਚਿੰਤਪੁਰਨੀ ਅਤੇ ਹੋਰ ਤੀਰਥ ਸਥਾਨਾਂ 'ਤੇ ਲੈ ਕੇ ਜਾਣਗੀਆਂ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਪੁੱਜੀਆਂ ਸੰਗਤਾਂ ਨੇ ਸੁਣੀ ਇਲਾਹੀ ਬਾਣੀ (ਵੀਡੀਓ)

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਅੱਜ ਦੇ ਦਿਨ ਘਰ-ਘਰ, ਆਟਾ-ਦਾਲ ਸਕੀਮ ਦੀ ਵੀ ਸ਼ੁਰੂਆਤ ਹੋ ਰਹੀ ਹੈ। ਪਹਿਲਾਂ ਵਿਅਕਤੀ ਨੂੰ ਫੋਨ ਕਰਕੇ ਪੁੱਛਿਆ ਜਾਵੇਗਾ ਅਤੇ ਜਦੋਂ ਉਹ ਘਰ ਹੋਵੇਗਾ, ਉਸੇ ਸਮੇਂ ਉਸ ਦੇ ਘਰ ਆਟਾ ਪਹੁੰਚਾਇਆ ਜਾਵੇਗਾ। ਇਹ ਆਟਾ ਬਿਲਕੁਲ ਸਾਫ-ਸੁਥਰਾ ਹੋਵੇਗਾ ਅਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ 28 ਨਵੰਬਰ ਮਤਲਬ ਕਿ ਭਲਕੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ, ਜਿਸ 'ਚ ਵੱਖ-ਵੱਖ ਬਿੱਲਾਂ ਨੂੰ ਪਾਸ ਕੀਤਾ ਜਾਵੇਗਾ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News