CM ਭਗਵੰਤ ਮਾਨ ਨੇ ਨਵੇਂ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਆਖੀਆਂ ਇਹ ਗੱਲਾਂ

Thursday, Jul 06, 2023 - 01:07 PM (IST)

CM ਭਗਵੰਤ ਮਾਨ ਨੇ ਨਵੇਂ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਆਖੀਆਂ ਇਹ ਗੱਲਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵੇਂ ਨਿਯੁਕਤ 252 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਇਰਾਦਾ ਕੀਤਾ ਸੀ ਅਤੇ ਹੁਣ ਵਾਅਦਾ ਪੂਰਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਮਿਲ ਰਹੀਆਂ ਹਨ ਅਤੇ ਕਿਸੇ ਤਰ੍ਹਾਂ ਦੀ ਸਿਫ਼ਾਰਿਸ਼ ਨਹੀਂ ਚੱਲਦੀ ਅਤੇ ਨਾ ਹੀ ਨੌਕਰੀ ਲੈਣ ਲਈ ਪੈਸਿਆਂ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਰੀ ਹੋ ਗਿਆ Yellow Alert, ਇਸ ਤਾਰੀਖ਼ ਤੱਕ ਸੋਚ-ਸਮਝ ਕੇ ਘਰੋਂ ਨਿਕਲੋ

ਅਸੀਂ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹਣ ਦਾ ਇਰਾਦਾ ਵੀ ਪੂਰਾ ਕਰ ਲਿਆ ਹੈ ਅਤੇ ਪੰਜਾਬ 'ਚੋਂ ਬਾਹਰ ਗਿਆ ਵਪਾਰ ਵੀ ਅਸੀਂ ਵਾਪਸ ਲੈ ਕੇ ਆਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਪੂਰੀ ਬਿਜਲੀ ਦੇ ਰਹੇ ਹਾਂ ਪਰ ਪਹਿਲਾਂ ਬਿਜਲੀ ਆਉਂਦੀ ਹੀ ਨਹੀਂ ਸੀ। ਕਿਸਾਨਾਂ ਨੂੰ ਜਿੱਥੇ ਬਿਜਲੀ ਪੂਰੀ ਮਿਲ ਰਹੀ ਹੈ, ਉੱਥੇ ਹੀ ਨਹਿਰਾਂ ਦਾ ਪਾਣੀ ਵੀ ਖੇਤਾਂ ਤੱਕ ਪਹੁੰਚ ਰਿਹਾ ਹੈ। ਇਸ ਦੇ ਨਾਲ ਹੀ ਬਿਜਲੀ ਵਿਭਾਗ ਨੂੰ ਵੀ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਪੈਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮੀਂਹ ਨੇ ਵਰ੍ਹਾਇਆ ਕਹਿਰ, ਪਾਣੀ 'ਚ ਡੁੱਬੀਆਂ ਝੁੱਗੀਆਂ, ਤਸਵੀਰਾਂ 'ਚ ਦੇਖੋ ਮੌਕੇ ਦੇ ਹਾਲਾਤ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੀ 15 ਅਗਸਤ ਤੱਕ 60 ਹੋਰ ਮੁਹੱਲਾ ਕਲੀਨਿਕ ਲੋਕਾਂ ਨੂੰ ਮਿਲ ਜਾਣਗੇ। ਇਨ੍ਹਾਂ 'ਚ ਪੈਰਾਸੀਟਾਮੋਲ ਦੀ ਗੋਲੀ ਤੋਂ ਲੈ ਕੇ 42 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਆਈਲੈੱਟਸ ਨੂੰ ਡਿਗਰੀ ਨਾ ਸਮਝਣ ਅਤੇ ਪੜ੍ਹ-ਲਿਖ ਕੇ ਇੱਥੇ ਹੀ ਨੌਕਰੀ ਕਰਨ ਕਿਉਂਕਿ ਬਾਹਰਲੇ ਮੁਲਕਾਂ 'ਚ ਕਮਾਉਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚੋਂ ਟੀਕੇ ਖੋਹ ਕੇ ਟਿਫਨ ਫੜ੍ਹਾਉਣਾ ਚਾਹੁੰਦਾ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News