ਮਜੀਠੀਆ ਦੇ ਗੁਆਂਢ 'ਚ ਖੜ੍ਹ ਕੇ ਸੀਪ ਲਾ ਗਏ CM ਭਗਵੰਤ ਮਾਨ

Wednesday, Sep 13, 2023 - 09:49 PM (IST)

ਅੰਮ੍ਰਿਤਸਰ : ਛੇਹਰਟਾ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੇ ਗੁਆਂਢ 'ਚ ਖੜ੍ਹ ਕੇ ਸੀਪ ਲਾ ਦਿੱਤੀ। ਇਸ ਮੌਕੇ 'ਆਪ' ਵੱਲੋਂ ਇਕ ਭਰਵੀਂ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੀਐੱਮ ਮਾਨ ਨੇ ਮਜੀਠੀਆ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ 'ਚਿੱਟੇ' ਬਾਰੇ ਬੋਲਦਿਆਂ ਕਿਹਾ ਕਿ ਇਸੇ ਰਣਜੀਤ ਐਵੀਨਿਊ ਵਿੱਚ ਹੀ ਵੱਡੇ-ਵੱਡੇ ਨਸ਼ੇ ਦੇ ਸੌਦਾਗਰਾਂ ਨਾਲ ਸੌਦੇ ਹੁੰਦੇ ਰਹੇ ਹਨ। ਇੱਥੇ ਚਿੱਟੇ ਦਾ ਕਾਰੋਬਾਰ ਹੁੰਦਾ ਸੀ। ਵੱਡੇ-ਵੱਡੇ ਨਸ਼ਾ ਤਸਕਰਾਂ ਦੇ ਇੱਥੇ ਹੀ ਸਮਝੌਤੇ ਹੁੰਦੇ ਰਹੇ ਹਨ।

ਇਹ ਵੀ ਪੜ੍ਹੋ : ਇਕ ਹੋਰ ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਦਿਆਂ ਡਾ. ਬਲਜੀਤ ਕੌਰ ਨੇ ਅਨੁਸੂਚਿਤ ਵਰਗ ਬਾਰੇ ਆਖੀ ਇਹ ਗੱਲ

ਮਾਨ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੋਲ ਤਜਰਬਾ ਨਹੀਂ ਹੈ। ਮਾਨ ਨੇ ਕਿਹਾ ਕਿ ਹਾਂ, ਸਾਨੂੰ ਰੇਤਾ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਤਜਰਬਾ ਨਹੀਂ, ਸਾਨੂੰ ਟਰਾਂਸਪੋਰਟਾਂ ਵਿੱਚ ਲੋਕਾਂ ਦੀਆਂ ਬੱਸਾਂ ਖੋਹ ਕੇ ਆਪਣੀਆਂ ਬਣਾਉਣ ਦਾ ਕੋਈ ਤਜਰਬਾ ਨਹੀਂ। ਸਾਨੂੰ ਲੋਕਾਂ ਦੀ ਜਵਾਨੀ ਚਿੱਟੇ 'ਚ ਲਾਉਣ ਦਾ ਕੋਈ ਤਜਰਬਾ ਨਹੀਂ ਪਰ ਸਾਨੂੰ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਤਜਰਬਾ ਹੈ।

ਦੱਸਣਾ ਬਣਦਾ ਹੈ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਘਰ ਵੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਹੀ ਹੈ। ਚਿੱਟੇ ਦੇ ਮਾਮਲੇ 'ਤੇ ਸੀਐੱਮ ਮਾਨ ਨੇ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਸੀਪ ਲਾ ਦਿੱਤੀ ਹੈ।

ਇਹ ਵੀ ਪੜ੍ਹੋ : OMG! ਪੰਜਾਬ, ਚੰਡੀਗੜ੍ਹ ’ਚੋਂ ਹਰ ਮਹੀਨੇ ਚੋਰੀ ਹੋ ਜਾਂਦੇ ਹਨ ਡੇਢ ਕਰੋੜ ਦੇ ਮੋਬਾਇਲ, ਜਾਣੋ ਪੂਰੇ ਦੇਸ਼ ਦੇ ਅੰਕੜੇ

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅੱਜ ਪੰਜਾਬ ਦਾ ਪਹਿਲਾ ਸਕੂਲ ਆਫ਼ ਐਮੀਨੈਂਸ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਲੋਕ ਅਰਪਿਤ ਕੀਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News