ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਲੋਡ ਵਧਾਉਣ ਲਈ ਨਵੀਂ ਯੋਜਨਾ ਦਾ ਐਲਾਨ

Saturday, Mar 09, 2024 - 06:20 PM (IST)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਲੋਡ ਵਧਾਉਣ ਲਈ ਨਵੀਂ ਯੋਜਨਾ ਦਾ ਐਲਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਮੋਟਰਾਂ ਦਾ ਲੋਡ ਵਧਾਉਣ ਲਈ ਸਵੈ ਘੋਸ਼ਣਾ ਸਕੀਮ (ਵੀ. ਡੀ. ਐੱਸ) ਦਾ ਐਲਾਨ ਕੀਤਾ ਹੈ ਜਿਸ ਤਹਿਤ ਕਿਸਾਨ ਰਿਆਇਤੀ ਦਰਾਂ ’ਤੇ ਆਪਣੀਆਂ ਖੇਤੀ ਮੋਟਰਾਂ ਦਾ ਬਿਜਲੀ ਲੋਡ ਵਧਾ ਸਕਣਗੇ। ‘ਐਕਸ’ ਤੇ ਇਕ ਪੋਸਟ ਸਾਂਝੀ ਕਰਕੇ ਮੁੱਖ ਮੰਤਰੀ ਨੇ ਇਸ ਸਕੀਮ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 9 ਜੂਨ 2022 ਨੂੰ ਵੀ ਇਹ ਸਕੀਮ ਐਲਾਨੀ ਸੀ ਅਤੇ ਉਸ ਵੇਲੇ ਸੂਬੇ ਦੇ 1.96 ਲੱਖ ਕਿਸਾਨਾਂ ਨੇ ਮੋਟਰਾਂ ਦਾ ਕਰੀਬ 8 ਲੱਖ ਬੀ. ਐੱਚ. ਪੀ. ਲੋਡ ਵਧਾਇਆ ਸੀ, ਜਿਸ ਨਾਲ ਕਿਸਾਨਾਂ ਦੀ ਕਰੀਬ 180 ਕਰੋੜ ਦੀ ਬੱਚਤ ਹੋਈ ਸੀ। ਇਸ ਯੋਜਨਾ ਅਨੁਸਾਰ ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਕਿਸਾਨਾਂ ਤੋਂ ਹੁਣ ਪਹਿਲਾਂ ਤੋਂ ਨਿਰਧਾਰਤ ਸਰਵਿਸ ਕੁਨੈਕਸ਼ਨ ਚਾਰਜਿਜ਼ 4750 ਰੁਪਏ ਦੀ ਥਾਂ 2500 ਰੁਪਏ ਪ੍ਰਤੀ ਹਾਰਸ ਪਾਵਰ ਲਏ ਜਾਣਗੇ ਅਤੇ ਇਸੇ ਤਰ੍ਹਾਂ ਸਕਿਓਰਿਟੀ 400 ਰੁਪਏ ਪ੍ਰਤੀ ਹਾਰਸ ਪਾਵਰ ਦੀ ਥਾਂ 200 ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ 1 ਦਰਜਨ ਲੁਟੇਰਿਆਂ ਨੇ ਮਾਰਿਆ ਡਾਕਾ, ਰਾਈਫਲ, ਮਾਊਜ਼ਰ ਤੇ 20 ਤੋਲੇ ਸੋਨਾ ਲੁੱਟਿਆ

ਇਸੇ ਤਰ੍ਹਾਂ ਘਰੇਲੂ ਖ਼ਪਤਕਾਰ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ। ਘਰੇਲੂ ਖਪਤਕਾਰਾਂ ਤੋਂ ਹੁਣ ਦੋ ਕਿਲੋਵਾਟ ਤੱਕ 450 ਰੁਪਏ ਦੀ ਥਾਂ 225 ਰੁਪਏ ਪ੍ਰਤੀ ਕਿੱਲੋਵਾਟ ਲਏ ਜਾਣਗੇ। ਦੋ ਕਿੱਲੋਵਾਟ ਤੋਂ ਸੱਤ ਕਿੱਲੋਵਾਟ ਤੱਕ ਪ੍ਰਤੀ ਕਿੱਲੋਵਾਟ ਇਕ ਹਜ਼ਾਰ ਰੁਪਏ ਤੋਂ 500 ਰੁਪਏ, 7 ਤੋਂ 50 ਕਿੱਲੋਵਾਟ ਤੱਕ ਪ੍ਰਤੀ ਕਿੱਲੋਵਾਟ 1500 ਤੋਂ ਘਟਾ ਕੇ 750 ਰੁਪਏ, 50 ਤੋਂ 100 ਕਿੱਲੋਵਾਟ ਕੇਵੀਕੇ ਤੱਕ ਪ੍ਰਤੀ ਕਿੱਲੋਵਾਟ 1750 ਰੁਪਏ ਤੋਂ ਘਟਾ ਕੇ 875 ਰੁਪਏ ਪ੍ਰਤੀ ਕਿੱਲੋਵਾਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ 7 ਕਿੱਲੋਵਾਟ ਤੱਕ ਵਾਲੇ ਵਪਾਰਕ ਖਪਤਕਾਰਾਂ ਲਈ ਪ੍ਰਤੀ ਕਿੱਲੋਵਾਟ ਰਾਸ਼ੀ ਇਕ ਹਜ਼ਾਰ ਤੋਂ ਘਟਾ ਕੇ 500 ਰੁਪਏ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦੀ ਪੋਸਟ ਮਾਰਟਮ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News