ਮੁੱਖ ਮੰਤਰੀ ਵਲੋਂ ਮੰਡੀ ਦੀਆਂ ਪ੍ਰਾਪਰਟੀਆਂ ਦੀ ਈ-ਨਿਲਾਮੀ ਲਈ ਪੋਰਟਲ ਲਾਂਚ

Tuesday, Jun 29, 2021 - 01:52 AM (IST)

ਮੁੱਖ ਮੰਤਰੀ ਵਲੋਂ ਮੰਡੀ ਦੀਆਂ ਪ੍ਰਾਪਰਟੀਆਂ ਦੀ ਈ-ਨਿਲਾਮੀ ਲਈ ਪੋਰਟਲ ਲਾਂਚ

ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੂਬੇ ਵਿਚ ਵੱਖ-ਵੱਖ ਮੰਡੀਆਂ ’ਚ ਪਈਆਂ ਪ੍ਰਾਪਰਟੀਆਂ ਦੀ ਈ-ਨਿਲਾਮੀ ਲਈ ਪੋਰਟਲ ਲਾਂਚ ਕੀਤਾ ਹੈ। ਇਸ ਨੂੰ ਪੰਜਾਬ ਮੰਡੀ ਬੋਰਡ ਤੇ ਕਾਲੋਨਾਈਜ਼ੇਸ਼ਨ ਵਿਭਾਗ ਵਲੋਂ ਵਿਕਸਿਤ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਆਨਲਾਈਨ ਢਾਂਚੇ ਨੂੰ ਅਪਨਾਉਣ ਨਾਲ ਮੰਡੀ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਕੈਪਟਨ ਨੇ ਕਿਹਾ ਕਿ ਨਵੇਂ ਪੋਰਟਲ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰਾਪਰਟੀ ਦੀ ਖਰੀਦ ਕਰਨ ਵਿਚ ਮਦਦ ਮਿਲੇਗੀ ਅਤੇ ਨਾਲ ਹੀ ਪ੍ਰਕਿਰਿਆ ਪਾਰਦਰਸ਼ੀ ਬਣੇਗੀ।

ਇਹ ਵੀ ਪੜ੍ਹੋ- ਕਰੋੜਾਂ ਰੁਪਏ ਦੀ ਕੋਕੀਨ ਸਮੇਤ ਪੁਲਸ ਵਲੋਂ ਕਾਰ ਸਵਾਰ ਕਾਬੂ
ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ 9 ਜੁਲਾਈ 2021 ਨੂੰ 2302 ਪਲਾਟਾਂ ਦੀ ਈ-ਨਿਲਾਮੀ ਹੋਵੇਗੀ। ਇਨ੍ਹਾਂ ਪਲਾਟਾਂ ਵਿਚ 375 ਪਲਾਟ ਸਬਜ਼ੀ ਮੰਡੀ ਲੁਧਿਆਣਾ, 222 ਮੁੱਲਾਂਪੁਰ ਮੰਡੀ, 262 ਬਾਘਾਪੁਰਾਣਾ, 241 ਕੋਟਕਪੂਰਾ, 217 ਮਮਦੋਟ, 196 ਸਰਹਿੰਦ, 175 ਖਾਲੜਾ, 145 ਸਮਾਣਾ, 114 ਬੰਗਾ, 104 ਭਗਤਾ ਭਾਈ, 95 ਲੱਕੜ ਮੰਡੀ ਗੜ੍ਹੀ ਕਾਨੂਗੋ, 70 ਅਮਰਕੋਟ, 55 ਸਬਜ਼ੀ ਮੰਡੀ ਸਨੌਰ ਪਟਿਆਲਾ ਅਤੇ 31 ਸਬਜ਼ੀ ਮੰਡੀ ਮੋਹਾਲੀ ਸ਼ਾਮਲ ਹਨ।


author

Bharat Thapa

Content Editor

Related News