''ਝਾੜੂ'' ਨੂੰ ਦਿਓ 13 ਦੀਆਂ 13 ਸੀਟਾਂ, ਤੁਹਾਡਾ ਇਕ ਵੀ ਕੰਮ ਨਹੀਂ ਰੁਕੇਗਾ: CM ਕੇਜਰੀਵਾਲ
Sunday, Feb 11, 2024 - 06:38 PM (IST)
ਖਡੂਰ ਸਾਹਿਬ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਹਨ। ਅੱਜ ਪੰਜਾਬ ਦੌਰੇ ਦੇ ਦੂਜੇ ਦਿਨ ਪੰਜਾਬ ਦੇ ਖਡੂਰ ਸਾਹਿਬ 'ਚ ਵਿਸ਼ਾਲ ਜਨ ਸਭਾ ਨੂੰ ਕੇਜਰੀਵਾਲ ਨੇ ਸੰਬੋਧਿਤ ਕੀਤਾ। ਕੇਜਰੀਵਾਲ ਨੇ ਕਿਹਾ ਕਿ ਅੱਜ ਇੱਥੇ ਦੋ ਵੱਡੇ ਕੰਮ ਹੋ ਰਹੇ ਹਨ। ਇੱਥੇ ਜੋ ਪ੍ਰਾਈਵੇਟ ਸੈਕਟਰ ਪਾਵਰ ਪਲਾਂਟ ਸੀ, ਉਸ ਨੂੰ ਪੰਜਾਬ ਸਰਕਾਰ ਲੈ ਰਹੀ ਹੈ। ਪੰਜਾਬ ਦੇ ਨਾਂ ਉਸ ਸੈਕਟਰ ਨੂੰ ਸਮਰਪਿਤ ਕਰ ਰਹੀ ਹੈ। ਦੂਜਾ ਵੱਡਾ ਕੰਮ- ਜੀਵੀਕੇ ਥਰਮਲ ਪਾਵਰ ਪਲਾਂਟ, ਉਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਸਮਰਪਿਤ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਆਸ਼ੀਰਵਾਦ ਰਹੇਗਾ ਤਾਂ ਇਹ ਪਲਾਂਟ ਤਰੱਕੀ ਕਰੇਗਾ ਅਤੇ ਪੰਜਾਬ ਵੀ ਤਰੱਕੀ ਕਰੇਗਾ। ਅੱਜ ਸਾਫ਼ ਹੋ ਗਿਆ ਕਿ ਈਮਾਨਦਾਰ ਸਰਕਾਰ ਕੀ ਹੁੰਦੀ ਹੈ ਅਤੇ ਬੇਈਮਾਨ ਸਰਕਾਰ ਕੀ ਹੁੰਦੀ ਹੈ। ਬੇਈਮਾਨ ਸਰਕਾਰ ਉਹ ਹੁੰਦੀ ਹੈ, ਜੋ ਸਰਕਾਰ ਬਣਨ ਮਗਰੋਂ ਜਿੰਨੇ ਸਰਕਾਰੀ ਮਹਿਕਮੇ ਹਨ- LIC, ਹਵਾਈ ਅੱਡੇ, ਬਿਜਲੀ ਕੰਪਨੀਆਂ, ਸਮੁੰਦਰ ਪੋਰਟ ਵੇਚ ਦਿੰਦੀ ਹੈ। ਇਹ ਹੁੰਦੀਆਂ ਹਨ ਬੇਈਮਾਨ ਸਰਕਾਰਾਂ। ਅੱਜ ਤੱਕ 75 ਸਾਲਾਂ ਵਿਚ ਇਹ ਵੀ ਚੱਲਦਾ ਆ ਰਿਹਾ ਸੀ।
ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ; ਸ਼ੰਭੂ ਬਾਰਡਰ ਸੀਲ, ਪ੍ਰਸ਼ਾਸਨ ਨੇ ਲਾ ਦਿੱਤੇ ਸੀਮੈਂਟ ਦੇ ਵੱਡੇ ਬੈਰੀਕੇਡਜ਼
ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਉਲਟਾ ਕੰਮ ਹੋਇਆ ਹੈ। ਅੱਜ ਪਹਿਲੀ ਵਾਰ ਸਰਕਾਰ ਨੇ ਇਕ ਪ੍ਰਾਈਵੇਟ ਪਲਾਂਟ ਸਸਤੇ ਵਿਚ ਖਰੀਦਿਆ ਹੈ। ਅੱਜ ਇਹ ਪਾਵਰ ਪਲਾਂਟ ਨਵਾਂ ਬਣਾਇਆ ਜਾਵੇ ਤਾਂ ਇਹ ਸਾਢੇ 5 ਹਜ਼ਾਰ ਕਰੋੜ ਰੁਪਏ ਦਾ ਬਣੇਗਾ। ਅਸੀਂ 1100 ਕਰੋੜ ਰੁਪਏ ਦਾ ਇਹ ਪਾਵਰ ਪਲਾਂਟ ਖਰੀਦਿਆ। ਜੇਕਰ ਸਾਡੀ ਨੀਅਤ ਖਰਾਬ ਹੁੰਦੀ ਹੈ ਤਾਂ ਸਾਢੇ 5 ਹਜ਼ਾਰ ਕਰੋੜ ਰੁਪਏ ਦਾ ਪਲਾਂਟ ਅਸੀਂ 10 ਹਜ਼ਾਰ ਕਰੋੜ ਰੁਪਏ ਵਿਚ ਖਰੀਦਦੇ ਪਰ ਸਾਡੀ ਨੀਅਤ ਸਾਫ਼ ਹੈ। ਅਸੀਂ ਪੰਜਾਬ ਦੇ ਲੋਕਾਂ ਦੇ ਪੈਸੇ ਬਚਾਅ ਲਏ। ਇਹ ਪਾਵਰ ਪਲਾਂਟ ਘਾਟੇ ਵਿਚ ਚੱਲ ਰਿਹਾ ਹੈ। ਹੁਣ ਇਹ ਪਲਾਂਟ ਫਾਇਦੇ ਵਿਚ ਚੱਲੇਗਾ। ਇਹ ਪਾਵਰ ਪਲਾਂਟ ਸਸਤੀ ਬਿਜਲੀ ਬਣਾਏਗਾ।
पंजाब के खडूर साहिब संसदीय क्षेत्र में यह विशाल जनसभा पंजाब में हो रहे अभूतपूर्व विकास कार्यों की साक्षी बन रही है। CM @ArvindKejriwal l CM @BhagwantMann l LIVE https://t.co/86eF0YOiQa
— AAP (@AamAadmiParty) February 11, 2024
ਇਹ ਵੀ ਪੜ੍ਹੋ- ਕਿਸਾਨ ਪ੍ਰਦਰਸ਼ਨ; ਦਿੱਲੀ ਦੇ ਕਈ ਇਲਾਕਿਆਂ ਅਤੇ ਸਰਹੱਦਾਂ 'ਤੇ ਧਾਰਾ-144 ਲਾਗੂ
ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਇਹ ਪਾਵਰ ਪਲਾਂਟ ਚਾਲੂ ਹੋ ਗਿਆ ਤਾਂ ਦੁਕਾਨਦਾਰਾਂ, ਕਾਰੋਬਾਰੀਆਂ, ਉਦਯੋਗਪਤੀਆਂ ਨੂੰ ਸਸਤੀ ਬਿਜਲੀ ਦੇਣੀ ਸ਼ੁਰੂ ਕਰਾਂਗੇ। ਕੇਜਰੀਵਾਲ ਮੁਤਾਬਕ ਸਾਡੇ ਦੇਸ਼ ਅੰਦਰ ਬਹੁਤ ਵੱਡਾ ਮਾਫ਼ੀਆ ਹੈ- ਉਹ ਹੈ ਰਾਸ਼ਨ ਮਾਫ਼ੀਆ। ਸਰਕਾਰ ਗਰੀਬਾਂ ਲਈ ਰਾਸ਼ਨ ਭੇਜਦੀ ਹੈ, 100 ਕਿਲੋ ਰਾਸ਼ਨ ਭੇਜਦੀ ਹੈ। ਗਰੀਬਾਂ ਕੋਲ ਪਹੁੰਚਦੇ-ਪਹੁੰਚਦੇ 10 ਕਿਲੋ ਜਾਂ 15 ਕਿਲੋ ਪਹੁੰਚਦਾ ਹੈ। ਸਾਰਾ ਰਾਸ਼ਨ ਚੋਰੀ ਹੋ ਜਾਂਦਾ ਹੈ। ਹੁਣ ਹਰ ਮਹੀਨੇ ਤੁਹਾਡਾ ਰਾਸ਼ਨ, ਘਰ ਰਾਸ਼ਨ ਪੈਕ ਹੋ ਕੇ ਆਵੇਗਾ। ਜਿਸ ਕੁਆਲਿਟੀ ਦਾ ਆਟਾ ਮੈਂ ਖਾਂਦਾ ਹਾਂ, ਉਹੀ ਹੀ ਆਟਾ ਹੁਣ ਪੰਜਾਬ ਦਾ ਗਰੀਬ ਤੋਂ ਗਰੀਬ ਵਿਅਕਤੀ ਖਾਵੇਗਾ। ਆਉਣ ਵਾਲੇ 5 ਤੋਂ 10 ਸਾਲਾਂ ਦੇ ਅੰਦਰ ਪੂਰੇ ਦੇਸ਼ ਵਿਚੋਂ ਰਾਸ਼ਨ ਮਾਫ਼ੀਆ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ- Breaking News: ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸੱਦੀ ਮੀਟਿੰਗ, 12 ਫਰਵਰੀ ਨੂੰ ਹੋਵੇਗੀ ਦੂਜੇ ਗੇੜ ਦੀ ਮੀਟਿੰਗ
ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਬਿਜਲੀ ਫਰੀ ਕੀਤੀ। ਦੋ ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤਾਂ ਕਾਂਗਰਸ ਵਾਲੇ, ਭਾਜਪਾ ਵਾਲੇ ਆਖ ਰਹੇ ਸਨ ਕਿ ਸਰਕਾਰ ਘਾਟੇ ਵਿਚ ਚੱਲ ਰਹੀ ਹੈ। ਦੋ ਸਾਲ ਤੋਂ ਅਸੀਂ ਕਦੇ ਨਹੀਂ ਕਿਹਾ ਕਿ ਸਰਕਾਰ ਘਾਟੇ ਵਿਚ ਚੱਲ ਰਹੀ ਹੈ। ਪੂਰੇ ਪੰਜਾਬ ਦੀ ਬਿਜਲੀ ਮੁਫ਼ਤ ਕਰ ਦਿੱਤੀ ਅਤੇ 24 ਘੰਟੇ ਬਿਜਲੀ ਕਰ ਦਿੱਤੀ। ਪਹਿਲਾਂ 7-7 ਘੰਟੇ ਬਿਜਲੀ ਦੇ ਕੱਟ ਲੱਗਦੇ ਸਨ। ਸਾਡੀ ਨੀਅਤ ਸਾਫ਼ ਹੈ ਅਸੀਂ ਪੈਸੇ ਨਹੀਂ ਖਾਂਦੇ। ਅਸੀਂ ਪੂਰੀ ਸ਼ਿੱਦਤ ਨਾਲ ਪੰਜਾਬ ਸਰਕਾਰ ਚਲਾਉਣ ਲਈ ਲੱਗੇ ਹੋਏ ਹਾਂ। ਪੂਰੇ ਪੰਜਾਬ ਅੰਦਰ ਸਕੂਲ ਬਣਾ ਰਹੇ ਹਾਂ। ਹਸਪਤਾਲਾਂ ਵਿਚ ਦਵਾਈਆਂ ਮੁਫ਼ਤ ਕਰ ਦਿੱਤੀ, ਬਹੁਤ ਕੰਮ ਹੋ ਰਹੇ ਹਨ ਪਰ ਕੇਂਦਰ ਸਰਕਾਰ ਅਤੇ ਗਵਰਨਰ ਮਿਲ ਕੇ ਹਰ ਕੰਮ ਰੋਕ ਰਹੇ ਹਨ। ਦਿੱਲੀ ਦੇ ਲੋਕਾਂ ਨੇ ਠਾਣ ਲਿਆ ਕਿ ਸੱਤੋਂ ਦੀਆਂ ਸੱਤੋਂ ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣਗੇ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣ ਆਇਆ ਹਾਂ ਕਿ ਜੇਕਰ ਤੁਸੀਂ 13 ਦੀਆਂ 13 ਪਾਰਟੀਆਂ ਆਮ ਆਦਮੀ ਪਾਰਟੀ ਨੂੰ ਦੇ ਦਿੱਤੀਆਂ ਤਾਂ ਮਾਨ ਸਰਕਾਰ ਦੇ ਹੱਥ ਮਜ਼ਬੂਤ ਹੋਣਗੇ। ਕਿਸੇ ਦੀ ਹਿੰਮਤ ਨਹੀਂ ਹੋਵੇਗੀ, ਤੁਹਾਡਾ ਇਕ ਵੀ ਕੰਮ ਰੁਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8