ਪੰਜਾਬ ਦੇ ਮੁੱਖ ਮੰਤਰੀ ਚੰਨੀ ਪਰਿਵਾਰ ਸਮੇਤ ਪੁੱਜੇ 'ਮਾਤਾ ਬਗਲਾਮੁਖੀ' ਦੇ ਦਰਬਾਰ (ਤਸਵੀਰਾਂ)
Sunday, Dec 05, 2021 - 12:58 PM (IST)
ਕਾਂਗੜਾ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੀ ਦੇਰ ਰਾਤ ਮਾਂ ਬਗਲਾਮੁਖੀ ਮੰਦਿਰ 'ਚ ਨਤਮਸਤਕ ਹੋਣ ਲਈ ਪੁੱਜੇ। ਇੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਮਾਤਾ ਬਗਲਾਮੁਖੀ ਦੇ ਦਰਸ਼ਨ ਕੀਤੇ ਅਤੇ ਵਿਸ਼ੇਸ਼ ਪੂਜਾ 'ਚ ਸ਼ਾਮਲ ਹੋਏ। ਇਹ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਜਾ ਰਿਹਾ ਹੈ। ਮੰਦਿਰ ਪੁੱਜਣ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਹਵਾਈ ਮਾਰਗ ਰਾਹੀਂ ਗੱਗਲ ਏਅਰਪੋਰਟ ਪਹੁੰਚੇ ਸਨ।
ਇਸ ਤੋਂ ਬਾਅਦ ਉਹ ਸੜਕੀ ਮਾਰਗ ਰਾਹੀਂ ਧਰਮਸ਼ਾਲਾ ਦੇ ਇਕ ਨਿੱਜੀ ਹੋਟਲ 'ਚ ਗਏ। ਇਸ ਤੋਂ ਬਅਦ ਉਹ ਰਾਤ 9 ਵਜੇ ਬਗਲਾਮੁਖੀ ਮੰਦਿਰ ਬਨਖੇੜੀ ਪਹੁੰਚੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ 'ਚ ਮੰਤਰੀ ਅਤੇ ਵਿਧਾਇਕ ਰਹਿੰਦੇ ਹੋਏ ਵੀ ਚਰਨਜੀਤ ਸਿੰਘ ਚੰਨੀ ਮਾਤਾ ਬਗਲਾਮੁਖੀ ਦਾ ਆਸ਼ੀਰਵਾਦ ਲੈਂਦੇ ਰਹੇ ਹਨ।
ਇਹ ਵੀ ਪੜ੍ਹੋ : 'ਸੁਨੀਲ ਜਾਖੜ' ਦੀ ਨਾਰਾਜ਼ਗੀ ਜਲਦ ਦੂਰ ਕਰੇਗੀ ਕਾਂਗਰਸ, ਸੌਂਪੇਗੀ ਅਹਿਮ ਜ਼ਿੰਮੇਵਾਰੀ
ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮਾਤਾ ਦੇ ਦਰਬਾਰ 'ਚ ਆ ਚੁੱਕੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਮਾਤਾ ਦੇ ਦਰਬਾਰ 'ਚ ਇਹ ਉਨ੍ਹਾਂ ਦੀ ਪਹਿਲੀ ਹਾਜ਼ਰੀ ਹੈ। ਇਹ ਵੀ ਦੱਸ ਦੇਈਏ ਕਿ ਮਾਤਾ ਬਗਲਾਮੁਖੀ ਦੇ ਦਰਸ਼ਨ ਕਰਨ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਇੱਥੇ ਆਉਂਦੇ ਹਨ।
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਬਨਖੰਡੀ 'ਚ ਪ੍ਰਾਚੀਨ ਬਗਲਾਮੁਖੀ ਮੰਦਰ 'ਚ ਕਈ ਨਾਮੀ ਹਸਤੀਆਂ ਆਉਂਦੀਆਂ ਰਹਿੰਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ