CM ਚੰਨੀ ਅਤੇ ਹਰੀਸ਼ ਚੌਧਰੀ ਅੱਜ ਜਲੰਧਰ ਦੇ ਬਲਾਕ ਕਾਂਗਰਸ ਪ੍ਰਧਾਨਾਂ ਨਾਲ ਕਰਨਗੇ ਮੀਟਿੰਗ

Tuesday, Nov 30, 2021 - 09:07 AM (IST)

ਜਲੰਧਰ (ਚੋਪੜਾ) - 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਕਾਂਗਰਸ ਨੇ ਪਿਛਲੇ ਸਾਢੇ 4 ਸਾਲ ਤੋਂ ਵੱਧ ਸਮਾਂ ਵਰਕਰਾਂ ਦੀ ਹੋਈ ਅਣਦੇਖੀ ਤੋਂ ਖਫ਼ਾ ਅਹੁਦੇਦਾਰਾਂ ਵਿਚ ਪੈਦਾ ਹੋਏ ਰੋਸ ਨੂੰ ਦੂਰ ਕਰਨ ਦੀ ਕਵਾਇਦ ਵੀ ਤੇਜ਼ ਕਰ ਦਿੱਤੀ ਹੈ। ਇਸੇ ਕੜੀ ਵਿਚ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ  ਸਿੰਘ ਸਿੱਧੂ ਅਤੇ ਸੂਬਾ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਆਮ ਲੋਕਾਂ ਵਿਚ ਜਾ ਕੇ ਕਾਂਗਰਸ ਸਰਕਾਰ ਦੀ ਪੈਠ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸੇ ਕੜੀ ਵਿਚ ਮੁੱਖ ਮੰਤਰੀ ਚੰਨੀ ਅਤੇ ਸੂਬਾ ਇੰਚਾਰਜ ਚੌਧਰੀ ਜ਼ਿਲ੍ਹਾ ਕਾਂਗਰਸ ਦੇ ਸਾਰੇ ਬਲਾਕ ਕਾਂਗਰਸ ਪ੍ਰਧਾਨਾਂ ਨਾਲ 30 ਨਵੰਬਰ ਨੂੰ ਸ਼ਾਮੀਂ 5 ਵਜੇ ਚੰਡੀਗੜ੍ਹ ਵਿਚ ਮੀਟਿੰਗ ਕਰਨਗੇ।

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : CM ਚੰਨੀ ਨੇ ਸਿੱਖਿਆ ਵਿਭਾਗ ’ਚ 10,000 ਤੋਂ ਵੱਧ ਭਰਤੀਆਂ ਭਰਨ ਦੀ ਦਿੱਤੀ ਮਨਜ਼ੂਰੀ

ਇਸ ਦੌਰਾਨ ਮੁੱਖ ਮੰਤਰੀ ਅਤੇ ਸੂਬਾ ਇੰਚਾਰਜ ਬਲਾਕ ਕਾਂਗਰਸ ਪ੍ਰਧਾਨਾਂ ਤੋਂ ਉਨ੍ਹਾਂ ਦੇ ਸਬੰਧਤ ਹਲਕਿਆਂ ਵਿਚ ਕਾਂਗਰਸ ਦੀ ਸਥਿਤੀ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਕਾਰਗੁਜ਼ਾਰੀ ਸਬੰਧੀ ਫੀਡਬੈਕ ਲੈਣਗੇ ਤਾਂ ਕਿ ਇਸੇ ਫੀਡਬੈਕ ਨੂੰ ਆਧਾਰ ਬਣਾ ਕੇ ਕਾਂਗਰਸ ਆਪਣੀ ਚੋਣ ਰਣਨੀਤੀ ਤਿਆਰ ਕਰ ਸਕੇ। ਇਸ ਤੋਂ ਇਲਾਵਾ ਸੰਗਠਨ ਪੱਧਰ ’ਤੇ ਜਿਹੜੀਆਂ ਵੀ ਕਮੀਆਂ ਹੋਣ, ਉਨ੍ਹਾਂ ਨੂੰ ਸਮਾਂ ਰਹਿੰਦਿਆਂ ਦੂਰ ਕਰ ਕੇ ਵਰਕਰਾਂ ਨੂੰ ਚੋਣਾਂ ਨੂੰ ਲੈ ਕੇ ਨਵੇਂ ਜੋਸ਼ ਨਾਲ ਮੈਦਾਨ ਵਿਚ ਉਤਾਰਿਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਜਥੇ ਨਾਲ ਪਾਕਿ ਗਈ ਵਿਆਹੁਤਾ ਜਨਾਨੀ ਨੇ ਪਤੀ ਦੇ ਸਾਹਮਣੇ ਲਾਹੌਰ 'ਚ ਕਰਵਾਇਆ ਦੂਜਾ ਵਿਆਹ

ਆਲ ਇੰਡੀਆ ਕਾਂਗਰਸ ਵੱਲੋਂ ਜ਼ਿਲ੍ਹੇ ਵਿਚ ਨਿਯੁਕਤ ਕੀਤੇ ਆਬਜ਼ਰਵਰਾਂ ਨੇ ਮੀਟਿੰਗ ਨੂੰ ਲੈ ਕੇ ਬਲਾਕ ਕਾਂਗਰਸ ਪ੍ਰਧਾਨਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਸਾਰੇ ਪ੍ਰਧਾਨਾਂ ਨੂੰ ਅਜਿਹੀ ਸਾਰੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਕਿਹਾ ਹੈ, ਕਿਉਂਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਅਤੇ ਸੂਬਾ ਇੰਚਾਰਜ ਕਿਸੇ ਬਲਾਕ ਪ੍ਰਧਾਨ ਕੋਲੋਂ ਹਲਕੇ ਸਬੰਧੀ ਕੋਈ ਵੀ ਸਵਾਲ ਪੁੱਛ ਸਕਦੇ ਹਨ।

ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਆਬਜ਼ਰਵਰ ਗੋਵਿੰਦ ਸ਼ਰਮਾ ਨੇ ਦੱਸਿਆ ਕਿ ਵਧੇਰੇ ਕਾਂਗਰਸ ਅਹੁਦੇਦਾਰਾਂ ਖਾਸ ਕਰ ਕੇ ਬਲਾਕ ਕਾਂਗਰਸ ਪ੍ਰਧਾਨਾਂ ਵਿਚ ਰੋਸ ਸੀ ਕਿ ਸੀਨੀਅਰ ਲੀਡਰਸ਼ਿਪ ਨੇ ਕਦੀ ਉਨ੍ਹਾਂ ਦੀ ਸਾਰ ਨਹੀਂ ਲਈ। ਜਦੋਂ ਚੋਣਾਂ ਦਾ ਦੌਰ ਸ਼ੁਰੂ ਹੁੰਦਾ ਹੈ, ਉਦੋਂ ਬਲਾਕ ਪੱਧਰ ’ਤੇ ਵਰਕਰਾਂ ਦੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਅਜਿਹੀ ਹੀ ਵਿਚਾਰਧਾਰਾ ਨੂੰ ਦੂਰ ਕਰਨ ਦੀ ਕਵਾਇਦ ਵਿਚ ਮੁੱਖ ਮੰਤਰੀ ਅਤੇ ਸੂਬਾ ਇੰਚਾਰਜ ਵੱਲੋਂ ਬਲਾਕ ਕਾਂਗਰਸ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਮਾਝਾ ਅਤੇ ਦੋਆਬਾ ਹਲਕਿਆਂ ਨਾਲ ਸਬੰਧਤ ਸਾਰੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਮੁੱਖ ਮੰਤਰੀ ਚੰਨੀ ਨੇ ਮੁਲਾਕਾਤ ਲਈ ਚੰਡੀਗੜ੍ਹ ਬੁਲਾਇਆ ਹੈ।

ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ

ਵਿਧਾਇਕ ਅਤੇ ਇੰਚਾਰਜ ਬਲਾਕ ਪ੍ਰਧਾਨਾਂ ਨਾਲ ਫਿੱਟ ਕਰਦੇ ਰਹੇ ਆਪਣੀਆਂ ਗੋਟੀਆਂ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦੀ ਮੀਟਿੰਗ ਨੂੰ ਦੇਖਦਿਆਂ ਹਲਕਾ ਵਿਧਾਇਕ ਤੇ ਇੰਚਾਰਜ ਵੀ ਬਲਾਕ ਕਾਂਗਰਸ ਪ੍ਰਧਾਨਾਂ ਨਾਲ ਆਪਣੀਆਂ ਗੋਟੀਆਂ ਫਿੱਟ ਕਰਦੇ ਰਹੇ ਤਾਂ ਕਿ ਮੀਟਿੰਗ ਦੌਰਾਨ ਉਹ ਮੁੱਖ ਮੰਤਰੀ ਤੇ ਸੂਬਾ ਇੰਚਾਰਜ ਸਾਹਮਣੇ ਵਿਧਾਇਕਾਂ ਦੇ ਤਾਰੀਫਾਂ ਦੇ ਪੁਲ ਬੰਨ੍ਹਣ ਤਾਂ ਕਿ ਅਗਲੀਆਂ ਚੋਣਾਂ ਵਿਚ ਉਨ੍ਹਾਂ ਦੀ ਟਿਕਟ ਦੀ ਦਾਅਵੇਦਾਰੀ ਨੂੰ ਕੋਈ ਠੇਸ ਨਾ ਪੁੱਜੇ।

ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਵਰਣਨਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਬਲਾਕ ਕਾਂਗਰਸ ਪ੍ਰਧਾਨਾਂ ਦੀਆਂ ਨਿਯੁਕਤੀਆਂ ਵਿਧਾਇਕਾਂ ਦੀਆਂ ਸਿਫਾਰਸ਼ਾਂ ’ਤੇ ਫਾਈਨਲ ਕੀਤੀਆਂ ਸਨ ਪਰ ਵਿਧਾਇਕਾਂ ਤੇ ਵਰਕਰਾਂ ਵਿਚਕਾਰ ਬਣੀ ਦੂਰੀ ਕਾਰਨ ਕਈ ਬਲਾਕ ਪ੍ਰਧਾਨਾਂ ਦੇ ਦਿਲਾਂ ਵਿਚ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਖ਼ਿਲਾਫ਼ ਅੰਦਰਖਾਤੇ ਕਾਫ਼ੀ ਰੋਸ ਹੈ ਅਤੇ ਇਸੇ ਰੋਸ ਦੀ ਅੱਗ ਨੂੰ ਠੰਡਾ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ।


rajwinder kaur

Content Editor

Related News