CM ਚੰਨੀ ਦੇ ਅੰਦਾਜ਼ ਨੇ ਮੋਹ ਲਿਆ ਲੋਕਾਂ ਦਾ ਮਨ, ਸਟੇਜ ਤੋਂ ਛਾਲ ਮਾਰ ਭੀੜ 'ਚ ਜਾ ਕੇ ਪਾਇਆ ਭੰਗੜਾ (ਵੀਡੀਓ)

Friday, Feb 11, 2022 - 10:51 AM (IST)

ਪਾਇਲ (ਵਿਪਨ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਇਲ ਵਿਧਾਨ ਸਭਾ ਹਲਕਾ ਵਿਖੇ ਬੀਤੀ ਰਾਤ 10 ਵਜੇ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਇੱਥੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਸਟੇਜ ਤੋਂ ਛਾਲ ਮਾਰ ਸਰਪੰਚੀ ਗਾਣੇ 'ਤੇ ਲੋਕਾਂ 'ਚ ਜਾ ਕੇ ਭੰਗੜਾ ਪਾਇਆ। ਰੈਲੀ ਦੌਰਾਨ ਮੁੱਖ ਮੰਤਰੀ ਨੇ ਇੱਥੋਂ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਕਾਂਗਰਸ ਦੀ ਸਰਕਾਰ ਆਉਣ 'ਤੇ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ। ਪਾਇਲ ਵਿਧਾਨ ਸਭਾ ਹਲਕਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਨ ਸ਼ਾਮ ਦੇ 4 ਵਜੇ ਆਉਣਾ ਸੀ ਪਰ ਉਨ੍ਹਾਂ ਦਾ ਰੂਟ ਬਦਲਣ ਕਰਕੇ ਮੁੱਖ ਮੰਤਰੀ ਇੱਥੇ 10 ਵਜੇ ਪਹੁੰਚੇ। ਲੋਕ ਲੰਬਾ ਸਮਾਂ ਉਨ੍ਹਾਂ ਨੂੰ ਸੁਣਨ ਦੀ ਉਡੀਕ ਕਰਦੇ ਰਹੇ।

ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਸੰਘਣੀ ਆਬਾਦੀ ਵਾਲੇ ਇਲਾਕੇ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

PunjabKesari

ਮੁੱਖ ਮੰਤਰੀ ਨੇ ਆਉਂਦੇ ਸਾਰ ਪਹਿਲਾਂ ਦੇਰੀ ਲਈ ਮੁਆਫ਼ੀ ਮੰਗੀ। ਇਸ ਮਗਰੋਂ ਲੋਕਾਂ ਦਾ ਜੋਸ਼ ਦੇਖ ਕੇ ਮੁੱਖ ਮੰਤਰੀ ਨੇ ਖ਼ੁਦ ਕਿਹਾ ਕਿ ਪਹਿਲਾਂ ਉਹ 2 ਗਾਣੇ ਸੁਣਨਗੇ ਅਤੇ ਫਿਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੀ ਸਟੇਜ ਉਪਰ ਖੜੀ ਦੋਗਾਣਾ ਜੋੜੀ ਨੇ ਜਿਵੇਂ ਹੀ ਸਰਪੰਚੀ ਗਾਣਾ ਸ਼ੁਰੂ ਕੀਤਾ ਤਾਂ ਮੁੱਖ ਮੰਤਰੀ ਕੁਰਸੀ ਤੋਂ ਖੜ੍ਹੇ ਹੋ ਕੇ ਸੁਰੱਖਿਆ ਹਟਾ ਕੇ ਸਟੇਜ ਤੋਂ ਛਾਲ ਮਾਰ ਕੇ ਭੀੜ ਅੰਦਰ ਚਲੇ ਗਏ ਅਤੇ ਗਾਣੇ 'ਤੇ ਭੰਗੜਾ ਪਾਇਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ 'ਤੇ 'ਊਠਾਂ' ਦਾ ਕੱਟਿਆ ਚਲਾਨ

PunjabKesari

ਇਸ ਮਗਰੋਂ ਮੁੱਖ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਇੱਥੋਂ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਕਾਂਗਰਸ ਦੀ ਸਰਕਾਰ ਆਉਣ 'ਤੇ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਰਾਤ ਤੱਕ ਲੋਕਾਂ 'ਚ ਜਾਣ ਵਾਲਾ ਮੁੱਖ ਮੰਤਰੀ ਸੂਬੇ ਨੂੰ ਪਹਿਲੀ ਵਾਰ ਮਿਲਿਆ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਰਾਤ ਨੂੰ ਉਨ੍ਹਾਂ ਦੇ ਹਲਕੇ 'ਚ ਰੈਲੀ ਕਰਨ ਆਏ ਅਤੇ ਲੋਕਾਂ ਨੇ ਵੀ ਉਤਸੁਕ ਹੋ ਕੇ ਮੁੱਖ ਮੰਤਰੀ ਦੀ ਉਡੀਕ ਕੀਤੀ।

ਇਹ ਵੀ ਪੜ੍ਹੋ : ਪਤਨੀ ਦੀ ਲਿਪਸਟਿਕ ਨਾਲ ਕੰਧ 'ਤੇ I Love You ਲਿਖ ਕੇ ਪਤੀ ਨੇ ਲਿਆ ਫ਼ਾਹਾ, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)

ਮੰਤਰੀ ਬਣਾਉਣ ਦੇ ਐਲਾਨ 'ਤੇ ਲੱਖਾ ਨੇ ਕਿਹਾ ਕਿ ਜਦੋਂ ਸਰਕਾਰ ਹੁੰਦੀ ਹੈ ਤਾਂ ਹਰੇਕ ਵਿਧਾਇਕ ਮੁੱਖ ਮੰਤਰੀ ਹੀ ਹੁੰਦਾ ਹੈ। ਉੱਥੇ ਹੀ ਮੁੱਖ ਮੰਤਰੀ ਦੇ ਇਸ ਅੰਦਾਜ਼ ਤੋਂ ਖੁਸ਼ ਲੋਕਾਂ ਨੇ ਕਿਹਾ ਕਿ ਬੜੀ ਖੁਸ਼ੀ ਹੋਈ ਕਿ ਮੁੱਖ ਮੰਤਰੀ ਆਮ ਆਦਮੀ ਵਾਂਗ ਲੋਕਾਂ 'ਚ ਆਏ। ਇਹੋ ਜਿਹਾ ਮੁੱਖ ਮੰਤਰੀ ਨਾ ਪਹਿਲਾਂ ਕਦੇ ਮਿਲਿਆ ਅਤੇ ਨਾ ਹੀ ਮਿਲ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News