CM ਭਗਵੰਤ ਮਾਨ ਨੇ ਛੱਡਿਆ ਟਵਿੱਟਰ ਤੀਰ, ਕਈਆਂ ‘ਤੇ ਲਾਇਆ ਤਿੱਖਾ ਨਿਸ਼ਾਨਾ

Tuesday, May 02, 2023 - 03:12 PM (IST)

CM ਭਗਵੰਤ ਮਾਨ ਨੇ ਛੱਡਿਆ ਟਵਿੱਟਰ ਤੀਰ, ਕਈਆਂ ‘ਤੇ ਲਾਇਆ ਤਿੱਖਾ ਨਿਸ਼ਾਨਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਈ ਧਿਰਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਮਾਨ ਵੱਲੋਂ ਮੀਡੀਆ 'ਤੇ ਸਿਆਸੀ ਘਰਾਣਿਆਂ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਉਨ੍ਹਾਂ ਮੀਡੀਆ ਦੇ ਸਿਆਸੀ ਪਰਿਵਾਰਾਂ ਨਾਲ ਸੰਬੰਧਾਂ 'ਤੇ ਚੋਟ ਮਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਇਕ ਜ਼ੁਲਮ ਕਰਦੀ ਹੈ ਤੇ ਇੱਕ ਜ਼ੁਲਮ ਨੂੰ ਰੋਕਦੀ ਹੈ... ਤਲਵਾਰ ਤਲਵਾਰ 'ਚ ਫ਼ਰਕ ਹੁੰਦਾ ਹੈ। ਇਕ ਕੌਂਮ ਤੋਂ ਵਾਰ ਦਿੱਤਾ ਜਾਂਦਾ ਹੈ ਤੇ ਇਕ ਤੋਂ ਕੌਮ ਵਾਰ ਦਿੱਤੀ ਜਾਂਦੀ ਹੈ... ਪਰਿਵਾਰ ਪਰਿਵਾਰ 'ਚ ਫ਼ਰਕ ਹੁੰਦਾ ਹੈ। ਇੱਕ ਸਹੂਲਤਾਂ ਦਿੰਦੀ ਹੈ ਤੇ ਇੱਕ ਮਾਫ਼ੀਆ ਪਾਲਦੀ ਹੈ... ਸਰਕਾਰ ਸਰਕਾਰ 'ਚ ਫ਼ਰਕ ਹੁੰਦਾ ਹੈ। ਇੱਕ ਛਪ ਕੇ ਵਿਕਦਾ ਹੈ ਤੇ ਇੱਕ ਵਿਕ ਕੇ ਛਪਦਾ ਹੈ... ਅਖਬਾਰ ਅਖਬਾਰ 'ਚ ਫ਼ਰਕ ਹੁੰਦਾ। ਨੋਟ: ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ 'ਹਮਦਰਦ' ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ 'ਇੱਕ' ਨੂੰ ਛੱਡ ਕੇ...।

PunjabKesari

ਇਹ ਵੀ ਪੜ੍ਹੋ- ਵਿਆਹ ਦੀਆਂ ਖ਼ੁਸ਼ੀਆਂ ’ਚ ਪਏ ਵੈਣ, ਪੁੱਤ ਦੀ ਬਰਾਤ ਚੜ੍ਹਨ ਤੋਂ ਕੁੱਝ ਦਿਨ ਪਹਿਲਾਂ ਉੱਠੀ ਪਿਓ ਦੀ ਅਰਥੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News