CM ਭਗਵੰਤ ਮਾਨ ਨੇ ਰਹਿਮਤਾਂ ਦੇ ਪਵਿੱਤਰ ਮਹੀਨੇ 'ਰਮਜ਼ਾਨ' ਦੀਆਂ ਸਭ ਨੂੰ ਦਿੱਤੀਆਂ ਮੁਬਾਰਕਾਂ
Sunday, Apr 03, 2022 - 12:02 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੇ ਪਹਿਲੇ ਦਿਨ ਦਿਲੋਂ ਮੁਬਾਰਕਾਂ ਦਿੱਤੀਆਂ ਹਨ। ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ "ਰਹਿਮਤਾਂ ਦੇ ਪਵਿੱਤਰ ਮਹੀਨੇ 'ਰਮਜ਼ਾਨ' ਦੀਆਂ ਸਭ ਨੂੰ ਦਿਲੋਂ ਮੁਬਾਰਕਾਂ"। "ਮਾਲਕ ਕਰੇ ਇਹ ਮਹੀਨਾ ਸਭ ਲਈ ਤੰਦਰੁਸਤੀ ਅਤੇ ਖ਼ੁਸ਼ਹਾਲੀ ਦੀਆਂ ਬੇਅੰਤ ਬਰਕਤਾਂ ਲੈ ਕੇ ਆਵੇ। ਪਰਮਾਤਮਾ ਸਭਨਾਂ ਦੀ ਜ਼ਿੰਦਗੀ ਵਿੱਚ ਭਰਪੂਰ ਰਹਿਮਤਾਂ ਬਖਸ਼ਿਸ਼ ਕਰਨ"।
ਰੋਜ਼ਾ ਰੱਖਣਾ (ਸਰਘੀ) ਅਤੇ ਖੋਲ੍ਹਣ ( ਅਫਤਾਰੀ) ਦਾ ਸਮਾਂ
ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ , ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਤੇ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਅੱਜ ਰੋਜ਼ੇ ਦੇ ਪਹਿਲੇ ਦਿਨ ਰੋਜ਼ਾ ਖੋਲ੍ਹਣ ਦਾ ਸਮਾਂ 3 ਅਪ੍ਰੈਲ ਨੂੰ ਸ਼ਾਮ 6:48 ਮਿੰਟ 'ਤੇ ਹੋਵੇਗਾ ਤੇ ਦੂਜੇ ਰੋਜ਼ੇ ਦੀ ਸਰਘੀ (ਰੋਜ਼ਾ ਰੱਖਣ ਦਾ ਸਮਾਂ) ਸਵੇਰੇ ਮਿੰਟ 4:52 ਮਿੰਟ ਹੋਵੇਗੀ । ਉਨ੍ਹਾਂ ਅਨੁਸਾਰ 3 ਅਪ੍ਰੈਲ ਨੂੰ ਰਮਜ਼ਾਨ ਮਹੀਨੇ ਦਾ ਇਹ ਪਹਿਲਾ ਰੋਜ਼ਾ ਮਲੇਰਕੋਟਲਾ, ਲੁਧਿਆਣਾ , ਧੂਰੀ, ਫਗਵਾੜਾ ਵਿਖੇ ਸ਼ਾਮ 6:48 ਵਜੇ ਹੀ ਭਾਵ ਮਲੇਰਕੋਟਲਾ ਅਨਸਾਰ ਖੋਲ੍ਹਿਆ ਜਾਵੇਗਾ ਅਤੇ ਅਗਲੇ ਦਿਨ ਦੂਜੇ ਰੋਜ਼ੇ ਦੀ ਸਰਘੀ ਖਾਣ ਦਾ ਸਮਾਂ ਸਵੇਰੇ 4:52 ਵਜੇ ਅਤੇ ਮਲੇਰਕੋਟਲਾ ਅਨੁਸਾਰ ਹੀ ਸਮਾਪਤ ਹੋ ਜਾਵੇਗਾl ਉਕਤ ਤੋਂ ਇਲਾਵਾ ਦੂਜੇ ਸ਼ਹਿਰਾਂ ਚ ਹੇਠ ਲਿਖੇ ਅਨੁਸਾਰ ਰੋਜ਼ਾ ਖੋਲ੍ਹਣ ਅਤੇ ਰੱਖਣ ਦਾ ਸਮਾਂ ਇਸ ਤਰ੍ਹਾਂ ਹੈ।
ਇਹ ਵੀ ਪੜ੍ਹੋ : ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਦਸ ਦੇਈਏ ਕਿ ਬੀਤੇ ਦਿਨ ਭਗਵੰਤ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਚੇਤ ਦੇ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਭਗਵੰਤ ਮਾਨ ਨੇ ਵਧਾਈ ਦਿੰਦਿਆਂ ਅਰਦਾਸ ਕੀਤੀ ਹੈ ਕਿ ਪਰਮਾਤਮਾ ਸਭ ਦਾ ਭਲਾ ਕਰੇ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ "ਚੇਤ ਦੇ ਨਰਾਤਿਆਂ ਦੇ ਸ਼ੁਭ ਮੌਕੇ 'ਤੇ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ"।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ