ਲੇਹ ਲੱਦਾਖ ’ਚ ਸ਼ਹੀਦ ਹੋਏ 9 ਜਵਾਨਾਂ ’ਚ ਪੰਜਾਬ ਦੇ 2 ਜਵਾਨ ਵੀ ਸ਼ਾਮਲ, CM ਮਾਨ ਨੇ ਜਤਾਇਆ ਦੁੱਖ਼

08/20/2023 6:46:01 PM

ਜਲੰਧਰ (ਵੈੱਬ ਡੈਸਕ)- ਲੇਹ ਲੱਦਾਖ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਸ਼ਹੀਦ ਹੋਏ 9 ਜਵਾਨਾਂ ਵਿਚੋਂ 2 ਜਵਾਨ ਪੰਜਾਬ ਦੇ ਵੀ ਸ਼ਹੀਦ ਹੋਏ ਹਨ। ਇਕ ਜਵਾਨ ਫਰੀਦਕੋਟ ਦੇ ਪਿੰਡ ਸਿਰਸੜੀ ਦਾ ਰਹਿਣ ਵਾਲਾ ਰਮੇਸ਼ ਲਾਲ ਸੀ ਅਤੇ ਇਕ ਫਤਿਹਗੜ੍ਹ ਸਾਹਿਬ ਦੇ ਪਿੰਡ ਬੱਸੀ ਪਠਾਣਾ ਦਾ ਜਵਾਨ ਤਰਨਦੀਪ ਸਿੰਘ ਸ਼ਹੀਦ ਹੋਇਆ ਹੈ। ਫ਼ੌਜੀਆਂ ਨਾਲ ਵਾਪਰੇ ਇਸ ਦਰਦਨਾਕ ਹਾਦਸੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। 

ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਲੱਦਾਖ ‘ਚ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ‘ਚ ਸਾਡੇ ਦੇਸ਼ ਦੀ ਫ਼ੌਜ ਦੇ 9 ਬਹਾਦਰ ਜਵਾਨ ਸ਼ਹੀਦ ਹੋਣ ਦੀ ਦੁੱਖ਼ਦ ਖ਼ਬਰ ਮਿਲੀ। ਪੰਜਾਬ ਦੇ 2 ਜਵਾਨ ਇਸ ਹਾਦਸੇ 'ਚ ਸ਼ਹੀਦ ਹੋਏ ਹਨ। ਇਕ ਫ਼ਰੀਦਕੋਟ ਜ਼ਿਲ੍ਹੇ ਦਾ ਜਵਾਨ ਰਮੇਸ਼ ਲਾਲ ਇਸ ਹਾਦਸੇ ‘ਚ ਸ਼ਹੀਦ ਹੋਇਆ ਅਤੇ ਦੂਜਾ ਬੱਸੀ ਪਠਾਣਾ ਦੇ ਪਿੰਡ ਕਮਾਲੀ ਦਾ ਜਵਾਨ ਤਰਨਦੀਪ ਸਿੰਘ ਵੀ ਇਸ ਹਾਦਸੇ 'ਚ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੋਂ ਹਮਦਰਦੀ ਹੈ। ਅਸੀਂ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਸਾਰੇ ਜਵਾਨਾਂ ਨੂੰ ਦਿਲੋਂ ਸਲਾਮ ਤੇ ਸ਼ਰਧਾਂਜਲੀ। 

PunjabKesari

ਇਹ ਵੀ ਪੜ੍ਹੋ- ਵਿਦੇਸ਼ਾਂ 'ਚ 'ਰੱਖੜੀ' ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ, ਡਾਕ ਵਿਭਾਗ ਦੇ ਰਿਹੈ ਇਹ ਖ਼ਾਸ ਸਹੂਲਤ

ਜ਼ਿਕਰਯੋਗ ਹੈ ਕਿ ਲੱਦਾਖ 'ਚ ਸ਼ਨੀਵਾਰ ਨੂੰ ਭਾਰਤੀ ਫ਼ੌਜ ਦੀ ਗੱਡੀ ਡੂੰਘੀ ਖੱਡ 'ਚ ਡਿੱਗ ਗਈ ਸੀ। ਇਸ ਹਾਦਸੇ 'ਚ 9 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਸੀ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕੇਰੇ 'ਚ ਸ਼ਨੀਵਾਰ ਸ਼ਾਮ ਨੂੰ ਵਾਪਰਿਆ।

ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News