ਕਾਲੇ ਬੱਦਲਾਂ ''ਚ ਘਿਰਿਆ ''ਚੰਡੀਗੜ੍ਹ'', ਤੇਜ਼ ਹਨ੍ਹੇਰੀ ਕਾਰਨ ਡਿਗੇ ਦਰੱਖਤ
Thursday, Apr 25, 2019 - 09:45 AM (IST)
ਚੰਡੀਗੜ੍ਹ : ਸ਼ਹਿਰ 'ਚ ਬੀਤੇ ਦਿਨ ਦੁਪਹਿਰ ਤੱਕ ਕੜਾਕੇ ਦੀ ਧੁੱਪ ਨਿਕਲੀ ਪਰ ਫਿਰ ਬਾਅਦ 'ਚ ਅਚਾਨਕ ਪੂਰਾ ਸ਼ਹਿਰ ਕਾਲੇ ਬੱਦਲਾਂ 'ਚ ਘਿਰ ਗਿਆ ਅਤੇ ਤੇਜ ਹਨ੍ਹੇਰੀ ਚੱਲਣੀ ਸ਼ੁਰੂ ਹੋ ਗਈ। ਸ਼ਾਮ ਤੱਕ ਸ਼ਹਿਰ ਦੇ ਕੁਝ ਸੈਕਟਰਾਂ 'ਚ ਬੂੰਦਾਬਾਂਦੀ ਵੀ ਹੋਈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਸੀ, ਪਰ ਇਹ ਡਿਸਟਰਬੈਂਸ ਜ਼ਿਆਦਾ ਮਜ਼ਬੂਤ ਨਹੀਂ ਸੀ, ਜਿਸ ਕਾਰਨ ਸ਼ਹਿਰ 'ਚ ਹੁੰਮਸ ਅਤੇ ਹਵਾ ਦਾ ਦਬਾਅ ਹੋਣ ਕਾਰਨ ਮੌਸਮ 'ਚ ਬਦਲਾਅ ਆਇਆ।
ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ 35 ਤੋਂ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਵੀ ਬੱਦਲ ਛਾ ਸਕਦੇ ਹਨ ਅਤੇ ਹਲਕੀ-ਫੁਲਕੀ ਬੂੰਦਾਬਾਂਦੀ ਦੇ ਆਸਾਰ ਵੀ ਹਨ।