ਮੀਂਹ ਨਾਲ ਹਵਾ ਹੋਈ ਸਾਫ਼, ਏ. ਕਿਊ. ਆਈ. ਫਿਰ ਤਸੱਲੀਬਖਸ਼ ਪੱਧਰ ਤਕ ਪਹੁੰਚਿਆ

Monday, Jun 14, 2021 - 05:33 PM (IST)

ਮੀਂਹ ਨਾਲ ਹਵਾ ਹੋਈ ਸਾਫ਼, ਏ. ਕਿਊ. ਆਈ. ਫਿਰ ਤਸੱਲੀਬਖਸ਼ ਪੱਧਰ ਤਕ ਪਹੁੰਚਿਆ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ 3 ਦਿਨਾਂ ਤੋਂ ਰਾਤ ਜਾਂ ਸਵੇਰੇ ਦੇ ਸਮੇਂ ਕੁਝ ਘੰਟਿਆਂ ਤੋਂ ਮੀਂਹ ਪੈ ਰਿਹਾ ਹੈ, ਜਿਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੀ ਹੈ, ਉੱਥੇ ਹੀ ਸ਼ਹਿਰ ਦੀ ਏਅਰ ਕੁਆਲਿਟੀ ਵਿਚ ਵੀ ਸੁਧਾਰ ਹੋਇਆ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਏਅਰ ਕੁਆਲਿਟੀ ਇੰਡੈਕਸ ਫਿਰ ਤਸੱਲੀਬਖਸ਼ ਪੱਧਰ ਤਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 50 ਤੋਂ 55 ਤਕ ਰਿਹਾ ਹੈ। ਰੀਅਲ ਟਾਈਮ ਮਾਨੀਟਰਿੰਗ ਸਟੇਸ਼ਨ ਸੈਕਟਰ-25 ਵਿਚ ਇਹ ਕੁਆਲਿਟੀ ਰਿਕਾਰਡ ਕੀਤੀ ਗਈ ਹੈ। ਇਸ ਤੋਂ ਪਹਿਲਾਂ ਯੂ. ਟੀ. ਪ੍ਰਸ਼ਾਸਨ ਵੱਲੋਂ ਲਾਏ ਗਏ ਮਿੰਨੀ ਲਾਕਡਾਊਨ ਕਾਰਨ ਵੀ ਏਅਰ ਕੁਆਲਿਟੀ ਇੰਡੈਕਸ ਵਿਚ ਕਾਫ਼ੀ ਸੁਧਾਰ ਹੋਇਆ ਸੀ।

ਇਹ ਵੀ ਪੜ੍ਹੋ :  ਬਾਘਾਪੁਰਾਣਾ ’ਚ ਵੱਡੀ ਵਾਰਦਾਤ, 2 ਨੌਜਵਾਨਾਂ ਵਲੋਂ ਵਿਅਕਤੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਸਾਹ ਦੇ ਮਰੀਜ਼ਾਂ ਨੂੰ ਨਹੀਂ ਹੋਵੇਗੀ ਮੁਸ਼ਕਿਲ
ਪਿਛਲੇ ਕੁਝ ਮਹੀਨਿਆਂ ਵਿਚ ਸਾਰੀਆਂ ਪਾਬੰਦੀ ਹਟਾਉਣ ਤੋਂ ਬਾਅਦ ਇਹ 130 ਤੋਂ 140 ਦੇ ਵਿਚਕਾਰ ਵੀ ਪਹੁੰਚ ਗਿਆ ਸੀ। 100 ਤੋਂ ਉੱਪਰ ਇਹ ਮਾਡਰੇਟ ਮੰਨਿਆ ਜਾਂਦਾ ਹੈ, ਜੋ ਸਾਹ ਨਾਲ ਸਬੰਧਤ ਮਰੀਜ਼ਾਂ ਲਈ ਠੀਕ ਨਹੀਂ ਹੁੰਦਾ ਹੈ। ਵਾਤਾਵਰਣ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੀਂਹ ਕਾਰਨ ਸ਼ਹਿਰ ਦੇ ਏਅਰ ਕੁਆਲਿਟੀ ਇੰਡੈਕਸ ਵਿਚ ਸੁਧਾਰ ਹੋਇਆ ਹੈ ਅਤੇ ਅੱਗੇ ਵੀ ਮਾਨਸੂਨ ਦੌਰਾਨ ਸ਼ਹਿਰ ਦੀ ਹਵਾ ਦੇ ਸਾਫ਼ ਰਹਿਣ ਦੀ ਹੀ ਉਮੀਦ ਹੈ। ਉਨ੍ਹਾਂ ਕਿਹਾ ਕਿ ਏਅਰ ਕੁਆਲਿਟੀ ਇੰਡੈਕਸ ਤਸੱਲੀਬਖਸ਼ ਹੈ ਅਤੇ ਜ਼ਿਆਦਾਤਰ ਇਹ 100 ਤੋਂ ਹੇਠਾਂ ਹੀ ਚੱਲ ਰਿਹਾ ਹੈ, ਜੋ ਚੰਗੀ ਖ਼ਬਰ ਹੈ। ਇਸ ਨਾਲ ਸਾਹ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ : ਸੁਖਜਿੰਦਰ ਰੰਧਾਵਾ

ਪਿਛਲੇ ਸਾਲ ਦੀਵਾਲੀ ’ਤੇ ਪਹਿਲਾਂ ਦੇ ਮੁਕਾਬਲੇ ਘੱਟ ਸੀ ਏ. ਕਿਊ. ਆਈ.
ਹਾਲਾਂਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਕੁਝ ਰੋਕਾਂ ਹਟਾਉਣ ਤੋਂ ਬਾਅਦ ਫਿਰ ਵਾਹਨਾਂ ਦੀ ਆਵਾਜਾਈ ਅਤੇ ਹੋਰ ਗਤੀਵਿਧੀਆਂ ਵਧ ਗਈਆਂ ਸਨ, ਜਿਸ ਕਾਰਨ ਏਅਰ ਕੁਆਲਿਟੀ ਇੰਡੈਕਸ ਵਿਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ। ਸ਼ਨੀਵਾਰ ਵੀ ਏਅਰ ਕੁਆਲਿਟੀ ਇੰਡੈਕਸ 60 ਤੋਂ 65 ਦੇ ਵਿਚਕਾਰ ਰਿਹਾ ਸੀ, ਜਦੋਂ ਕਿ ਇਸ ਤੋਂ ਪਹਿਲਾਂ ਦੋ ਦਿਨ ਇਹ ਜ਼ਿਆਦਾ ਸੀ। ਇਸੇ ਤਰ੍ਹਾਂ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਵੀ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਹਵਾ ਪ੍ਰਦੂਸ਼ਣ ਵਿਚ ਕਾਫ਼ੀ ਕਮੀ ਦੇਖਣ ਨੂੰ ਮਿਲੀ ਸੀ। 2019 ਵਿਚ ਏਅਰ ਕੁਆਲਿਟੀ ਇੰਡੈਕਸ 341 ਰਿਹਾ ਸੀ, ਜੋ ਪਿਛਲੇ ਸਾਲ ਦੀਵਾਲੀ ’ਤੇ ਘੱਟ ਹੋ ਕੇ 140 ’ਤੇ ਆ ਗਿਆ ਸੀ। ਪਿਛਲੇ ਲਾਕਡਾਊਨ ਦੌਰਾਨ ਹੀ ਏਅਰ ਕੁਆਲਿਟੀ ਇਸ ਤੋਂ ਵੀ ਘੱਟ ਰਿਕਾਰਡ ਕੀਤੀ ਗਈ ਸੀ। ਜਦੋਂ ਕਿ ਪਿਛਲੇ ਕੁਝ ਸਾਲਾਂ ਵਿਚ ਦੀਵਾਲੀ ਦੇ ਦਿਨਾਂ ਵਿਚ ਸ਼ਹਿਰ ਦੀ ਹਵਾ ਖ਼ਰਾਬ ਹੀ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਵਿਚ ਪਟਾਕਿਆਂ ’ਤੇ ਮੁਕੰਮਲ ਬੈਨ ਲਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੀ ਸ਼ਹਿਰ ਵਿਚ ਏਅਰ ਕੁਆਲਿਟੀ ਵਿਚ ਸੁਧਾਰ ਹੋਇਆ ਸੀ।

200 ਤੋਂ ਉੱਪਰ ਹੁੰਦੀ ਹੈ ਪੂਅਰ ਏਅਰ ਕੁਆਲਿਟੀ
ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਪੂਅਰ ਅਤੇ 300 ਤੋਂ ਉੱਪਰ ਵੈਰੀ ਪੁਅਰ ਮੰਨਿਆ ਜਾਂਦੀ ਹੈ। ਇਸੇ ਤਰ੍ਹਾਂ 100 ਤੋਂ ਉੱਪਰ ਇਹ ਮਾਡਰੇਟ ਮੰਨਿਆ ਜਾਂਦਾ ਹੈ। ਉੱਥੇ ਹੀ 51 ਤੋਂ 100 ਦੇ ਵਿਚਕਾਰ ਇਸ ਨੂੰ ਸੰਤੁਸ਼ਟੀ ਵਾਲਾ ਅਤੇ 0 ਤੋਂ 50 ਦੇ ਵਿਚਕਾਰ ਗੁੱਡ ਮੰਨਿਆ ਜਾਂਦਾ ਹੈ। ਇਸ ਸਮੇਂ ਸ਼ਹਿਰ ਵਿਚ 51 ਤੋਂ 100 ਦੇ ਵਿਚਕਾਰ ਹੀ ਏਅਰ ਕੁਆਲਿਟੀ ਚੱਲ ਰਹੀ ਹੈ, ਜੋ ਕੋਰੋਨਾ ਦੇ ਇਸ ਸਮੇਂ ਵਿਚ ਲੋਕਾਂ ਦੀ ਸਿਹਤ ਲਈ ਚੰਗੀ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਸਮਝੌਤੇ ਤੋਂ ਬਾਅਦ ਬਸਪਾ ਨੇਤਾਵਾਂ ’ਚ ਉੱਠਣ ਲੱਗੇ ਬਗਾਵਤੀ ਸੁਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News