ਜ਼ਰਾ ਇਧਰ ਵੀ ਧਿਆਨ ਦਿਓ ਸਰਕਾਰ ਜੀ!

08/07/2017 2:12:38 PM

ਨਡਾਲਾ(ਸ਼ਰਮਾ)— ਭਾਵੇਂ ਨਡਾਲਾ ਨਗਰ ਪੰਚਾਇਤ ਬਹਾਲ ਹੋਣ ਨਾਲ ਨਡਾਲੇ 'ਚ ਰੁਕੇ ਸਾਫ-ਸਫਾਈ ਦੇ ਕੰਮ ਸ਼ੁਰੂ ਹੋ ਗਏ ਹਨ ਪਰ ਕਸਬੇ 'ਚ ਇਕਾ-ਦੁੱਕਾ ਥਾਵਾਂ ਅਜਿਹੀਆਂ ਹਨ, ਜਿਸ ਵੱਲ ਪ੍ਰਸ਼ਾਸਨ ਦਾ ਅਜੇ ਤਕ ਧਿਆਨ ਨਹੀਂ ਗਿਆ । ਅਜਿਹਾ ਹੀ ਹਾਲ ਹੈ ਵਾਰਡ ਨੰਬਰ 8 'ਚ ਪੈਂਦੀ ਇਕ ਨੁੱਕਰ ਦਾ, ਜਿਥੇ ਕਿ ਪਿਛਲੇ 10-15 ਦਿਨਾਂ ਤੋਂ ਇਕ ਕੂੜੇ ਦਾ ਢੇਰ ਅਜੇ ਤਕ ਨਹੀਂ ਚੁੱਕਿਆ ਗਿਆ। ਅਜਿਹਾ ਕਹਿਣਾ ਹੈ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਜ਼ਿਲਾ ਪ੍ਰੈੱਸ ਸਕੱਤਰ ਸਤਪਾਲ ਸਿੰਘ ਸਿੱਧੂ ਦਾ, ਉਨ੍ਹਾਂ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿਛਲੇ 10 -15 ਦਿਨਾਂ ਤੋਂ ਕੂੜੇ ਦਾ ਢੇਰ ਜਿਉਂ ਦਾ ਤਿਉਂ ਹੀ ਪਿਆ ਹੈ ਪਰ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ 'ਤੇ ਵੀ ਇਹ ਕੂੜੇ ਦਾ ਢੇਰ ਚੁੱਕਿਆ ਨਹੀਂ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਗੰਦਗੀ ਦਾ ਢੇਰ ਇਥੋਂ ਜਲਦੀ ਚੁਕਾਇਆ ਜਾਵੇ । ਜਦ ਇਸ ਸਬੰਧੀ ਈ. ਓ. ਚੰਦਰ ਮੋਹਣ ਭਾਟੀਆ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ।


Related News