ਬੰਦੂਕ ਦੀ ਸਫਾਈ ਕਰਦੇ ਸਮੇਂ ਚੱਲੀ ਗੋਲੀ, ਸਾਬਕਾ ਸਰਪੰਚ ਦੀ ਮੌਤ
Monday, Jul 15, 2019 - 08:36 PM (IST)
ਹੁਸ਼ਿਆਰਪੁਰ,(ਅਮਰਿੰਦਰ): ਥਾਣਾ ਸਦਰ ਅਧੀਨ ਪੈਂਦੇ ਬਸਤੀ ਕਿੰਕਰਾ ਦੇ ਨਾਲ ਲੱਗਦੇ ਪਿੰਡ ਸਥਿਆਲ 'ਚ ਅੱਜ ਸ਼ਾਮ ਆਪਣੀ ਦੋਨਾਲੀ ਬੰਦੂਕ ਦੀ ਨਲੀ ਨੂੰ ਸਾਫ ਕਰਦੇ ਚੱਲੀ ਗੋਲੀ ਕਾਰਨ 55 ਸਾਲਾ ਸਾਬਕਾ ਸਰਪੰਚ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਸਤੀ ਕਿੰਕਰਾ 'ਚ 55 ਸਾਲਾ ਸਰਪੰਚ ਤੇ ਨੰਬੜਦਾਰ ਕਿਸਾਨ ਜਰਨੈਲ ਸਿੰਘ ਪੁੱਤਰ ਨੰਦ ਸਿੰਘ ਦੀ ਬੰਦੂਕ ਦੀ ਨਲੀ ਸਾਫ ਕਰਦੇ ਸਮੇਂ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਰ 'ਚ ਚੱਲੀ ਗੋਲੀ ਦੀ ਆਵਾਜ਼ ਨਾਲ ਘਰ ਦੇ ਲੋਕਾਂ ਦੇ ਨਾਲ ਪਿੰਡ ਦੇ ਲੋਕ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ 'ਚੋਂ ਕਿਸੇ ਇਕ ਨੇ ਥਾਣਾ ਸਦਰ ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ 'ਚ ਤਾਇਨਾਤ ਏ. ਐਸ. ਆਈ. ਸਤੀਸ਼ ਕੁਮਾਰ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ।
ਪੇਟ 'ਚ ਗੋਲੀ ਲੱਗਣ ਕਾਰਨ ਮੌਕੇ 'ਤੇ ਮੌਤ
ਜਾਣਕਾਰੀ ਮੁਤਾਬਕ ਮ੍ਰਿਤਕ ਜਰਨੈਲ ਸਿੰਘ ਸਥਿਆਲ ਪੰਚਾਇਤਾ ਦਾ ਪਹਿਲਾ ਸਰਪੰਚ ਤੇ ਇਸ ਸਮੇਂ ਨੰਬੜਦਾਰ ਸੀ। ਸੋਮਵਾਰ ਸ਼ਾਮ ਦੇ ਸਮੇਂ ਜਰਨੈਲ ਸਿੰਘ ਆਪਣੇ ਲਾਈਸੰਸੀ ਬੰਦੂਕ ਦੀ ਨਾਲੀ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਬੰਦੂਕ ਤੋਂ ਅਚਾਨਕ ਗੋਲੀ ਚੱਲ ਪਈ, ਜੋ ਜਰਨੈਲ ਸਿੰਘ ਦੇ ਪੇਟ 'ਚ ਲੱਗੀ। ਗੋਲੀ ਚੱਲਣ ਦੀ ਆਵਾਜ਼ ਤੇ ਜਰਨੈਲ ਸਿੰਘ ਦੀ ਚੀਕ ਸੁਣ ਕੇ ਘਰ ਦੇ ਲੋਕ ਮੌਕੇ 'ਤੇ ਪਹੁੰਚੇ ਤਦ ਤਕ ਜਰਨੈਲ ਸਿੰਘ ਦੀ ਮੌਤ ਹੋ ਗਈ ਸੀ।