''ਕਲੈਟ-2020'' ਪ੍ਰੀਖਿਆ 10 ਮਈ ਨੂੰ ਹੋਵੇਗੀ ਆਯੋਜਿਤ

03/16/2020 12:46:47 PM

ਚੰਡੀਗੜ੍ਹ (ਰਮਨਜੀਤ) : 'ਦੀ ਕਾਮਨ ਲਾਅ ਐਡਮੀਸ਼ਨ ਟੈਸਟ (ਕਲੈਟ)-2020 ਪ੍ਰੀਖਿਆ ਆਉਣ ਵਾਲੀ 10 ਮਈ ਨੂੰ ਆਯੋਜਿਤ ਹੋਵੇਗੀ। ਇਸ ਸਾਲ ਇਸ ਟੈਸਟ ਦਾ ਆਯੋਜਨ ਦੀ ਨੈਸ਼ਨਲ ਲਾਅ ਸਕੂਲ ਆੱਫ ਇੰਡੀਆ ਯੂਨੀਵਰਸਿਟੀ, ਨਗਰਭਵੀ, ਬੈਂਗਲੋਰ ਵਲੋ ਸਾਲ 2020-21 'ਚ 22 ਨੈਸ਼ਨਲ ਲਾਅ ਯੂਨੀਵਰਸਿਟੀਆਂ (ਐੱਨ.ਐੱਲ.ਯੂ.) ਅਤੇ 16 ਮਾਨਤਾ ਪ੍ਰਾਪਤ ਕਾਲੇਜ਼ਿਜ ਅਤੇ ਯੂਨੀਵਰਸਿਟੀਆਂ 'ਚ ਕੀਤਾ ਜਾਵੇਗਾ। ਕਲੈਟ 2020 ਦੇ ਲਈ ਆਨਲਾਈਨ ਆਵੇਦਨ ਪ੍ਰੀਕਿਰਿਆ ਕਲੇਟ ਵੈਬਸਾਈਟ 'ਤੇ ਸ਼ੁਰੂ ਹੋ ਚੁਕੀ ਹੈ ਅਤੇ ਇਹ 31 ਮਾਰਚ ਤੱਕ ਚੱਲੇਗੀ।

ਪਿਛਲੇ ਸਾਲ 60,000 ਉਮੀਦਵਾਰਾਂ ਨੇ ਕਲੇਟ ਦਿੱਤਾ ਸੀ। ਇਸ ਸਾਲ ਇਹ ਸੰਖਿਆ ਹੋਰ ਵੱਧ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਆਰੀਅਨਜ਼ ਕਾਲੇਜ ਆਫ ਲਾਅ ਦੇ ਚੈਅਰਮੈਨ ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਕਾਲੇਜ ਆਫ਼ ਲਾਅ ਪੰਜਾਬ ਦਾ ਇਕਲੌਤਾ ਅਜਿਹਾ ਕਾਲੇਜ ਹੈ ਜੋ ਐੱਲ.ਐੱਲ.ਬੀ (3 ਸਾਲ), ਬੀ.ਏ-ਐੱਲ.ਐੱਲ.ਬੀ (5 ਸਾਲ) ਦਾਖਲੇ ਲਈ ਕਲੈਟ ਸਕੋਰ ਦੀ ਵਰਤੋ ਕਰੇਗਾ। ਟਾਰੀਆ ਨੇ ਲਾਅ ਕਾਲਜ ਨੂੰ ਕਲੇਟ ਦਾ ਹਿੱਸਾ ਬਣਾਉਣ ਲਈ ਅਤੇ ਦਾਖਲਿਆਂ ਦੇ ਲਈ ਕਲੇਟ ਸਕੋਰ ਦਾ ਉਪਯੋਗ ਕਰਨ ਦੀ ਆਗਿਆ ਪ੍ਰਦਾਨ ਕਰਨ ਦੇ ਲਈ ਕਲੇਟ ਕਮੇਟੀ ਦਾ ਧੰਨਵਾਦ ਕੀਤਾ। ਕਟਾਰੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਾਲਜ ਉਤਰ ਭਾਰਤ ਦੇ ਇਲਾਕੇ ਚੰਡੀਗੜ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ ਆਦਿ ਦੇ ਵਿਦਿਆਰਥੀਆਂ ਦੇ ਪੜ੍ਹਨ ਲਈ ਪਸੰਦੀਦਾ ਜਗ੍ਹਾ ਬਣ ਚੁੱਕਿਆ ਹੈ।


Babita

Content Editor

Related News