ਸਤਲੁਜ ਦਰਿਆ ਦੇ ਪੁਲ ''ਤੇ ਪਹੁੰਚੀ 12ਵੀਂ ਦੀ ਵਿਦਿਆਰਥਣ, ਵੇਖਦੇ ਹੀ ਵੇਖਦੇ ਕਰ ''ਤਾ ਵੱਡਾ ਕਾਂਡ
Friday, Apr 04, 2025 - 02:55 PM (IST)

ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ)- ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਬੂੰਗਾ ਸਾਹਿਬ ਵਿਖੇ ਸਤਲੁਜ ਦਰਿਆ 'ਤੇ ਬਣੇ ਪੁਲ ਤੋਂ ਇਕ ਸਕੂਲ ਦੀ ਵਿਦਿਆਰਥਣ ਵੱਲੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ। ਉਕਤ ਵਿਦਿਆਰਥਣ ਨੂੰ ਛਾਲ ਮਾਰਦੇ ਵੇਖ ਮੌਕੇ 'ਤੇ ਦਰਿਆ ਵਿੱਚ ਮੌਜੂਦ ਕਿਸ਼ਤੀ ਚਾਲਕਾਂ ਨੇ ਵਿਦਿਆਰਥਣ ਨੂੰ ਦਰਿਆ ਵਿਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ।
ਇਹ ਵੀ ਪੜ੍ਹੋ: ਸਾਵਧਾਨ! ਜ਼ਰਾ ਬਚ ਕੇ ਫਾਸਟ ਫੂਡ ਤੋਂ, ਸਿਹਤ ਮਹਿਕਮੇ ਨੇ ਐਡਵਾਈਜ਼ਰੀ ਕਰ 'ਤੀ ਜਾਰੀ
ਉਸ ਉਪਰੰਤ ਵਿਦਿਆਰਥਣ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਹੁਣ ਉਸ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਇਹ ਕੁੜੀ ਰੋਪੜ ਦੇ ਨੰਗਲ ਅੰਬਿਆਣਾ ਪਿੰਡ ਦੀ ਦੱਸੀ ਜਾ ਰਹੀ ਹੈ। ਉਕਤ ਕੁੜੀ ਵੱਲੋਂ ਕਿਹੜੇ ਹਾਲਾਤ ਵਿਚ ਇਹ ਖ਼ੌਫ਼ਨਾਕ ਕਦਮ ਚੁਕਾਇਆ ਗਿਆ ਹੈ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਇਹ ਸਾਰੀ ਘਟਨਾ ਨਜ਼ਦੀਕ ਖੜ੍ਹੇ ਵਿਅਕਤੀ ਵਲੋਂ ਆਪਣੇ ਕਮਰੇ ਵਿਚ ਕੈਦ ਕਰ ਲਈ ਗਈ।
ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e