ਸਿਵਿਲ ਹਸਪਤਾਲ ''ਚ ਹੁਣ ਨਹੀਂ ਹੋਣਗੇ ਪੰਜਾਬ ਪੁਲਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ

Saturday, Jun 13, 2020 - 06:08 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) : ਜਲਿਆਂਵਾਲਾ ਬਾਗ ਮੈਮੋਰੀਅਰਲ ਹਸਪਤਾਲ 'ਚ ਹੁਣ ਪੰਜਾਬ ਪੁਲਸ ਮੁਲਾਜ਼ਮਾਂ ਦੇ ਕੋਵਿਡ-19 ਸੈਂਪਲ ਨਹੀਂ ਹੋਣਗੇ। ਮੁਲਾਜ਼ਮਾਂ ਨੂੰ ਹੁਣ ਸਰਕਾਰੀ ਹਸਪਤਾਲ ਵੇਰਕਾ ਅਤੇ ਨਾਰਾਇਣਗੜ੍ਹ ਜਾਣਾ ਪਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ 'ਤੇ ਸਿਹਤ ਵਿਭਾਗ ਨੇ ਇਹ ਕਦਮ ਸੋਸ਼ਲ ਡਿਸਟੈਂਸਿੰਗ ਮੈਂਟੇਨ ਕਰਨ ਅਤੇ ਆਮ ਲੋਕਾਂ ਨੂੰ ਇਸ ਨਾਲ ਆਉਣ ਵਾਲੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਚੁੱਕਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਨਾਲ ਨਜਿੱਠਣ ਦੀ ਨੀਤੀ 'ਚ ਕੀਤੀ ਵੱਡੀ ਤਬਦੀਲੀ

ਜਾਣਕਾਰੀ ਮੁਤਾਬਕ ਕੋਰੋਨਾ ਲਾਗ ਦੇ ਸ਼ੁਰੂਆਤ ਤੋਂ ਹੀ ਸਿਵਿਲ ਹਸਪਤਾਲ 'ਚ ਕੋਰੋਨਾ ਦੇ ਸੈਂਪਲ ਲਏ ਜਾਣੇ ਸ਼ੁਰੂ ਕੀਤੇ ਗਏ ਸਨ। ਪਹਿਲਾਂ ਤਾਂ ਆਮ ਸ਼ੱਕੀ ਦਾ ਇੱਥੇ ਸੈਂਪਲ ਲਿਆ ਜਾਂਦਾ ਸੀ, ਫਿਰ ਉਸ ਨੂੰ ਸਰਕਾਰੀ ਮੈਡੀਕਲ ਕਾਲਜ 'ਚ ਟੈਸਟ ਲਈ ਭੇਜਿਆ ਜਾਂਦਾ ਰਿਹਾ। ਇਸ ਦੇ ਬਾਅਦ ਮਹਾਮਾਰੀ ਦੇ ਲਾਗ ਤੇਜ਼ ਹੋਣ ਦੇ ਨਾਲ ਹੀ ਇੱਥੇ ਆਉਣ ਵਾਲੀ ਗਰਭਵਤੀ ਔਰਤਾਂ ਅਤੇ ਹੋਰ ਬੀਮਾਰੀਆਂ ਦੇ ਵੀ ਸੈਂਪਲ ਲਏ ਜਾਣ ਲੱਗੇ। ਇਧਰ ਕੁੱਝ ਦਿਨ ਪਹਿਲਾਂ ਜਦੋਂ ਪੁਲਸ ਅਤੇ ਨਗਰ ਨਿਗਮ ਮੁਲਾਜ਼ਮ ਲਾਗ ਦੇ ਦਾਇਰੇ 'ਚ ਆਏ ਤਾਂ ਉਨ੍ਹਾਂ ਦੇ ਵੀ ਸੈਂਪਲ ਇੱਥੇ ਲਏ ਜਾਣ ਲੱਗੇ।

ਇਹ ਵੀ ਪੜ੍ਹੋ:  'ਆਪ' ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਬੈਠਕ ਦੌਰਾਨ ਸਰਕਾਰੀ ਨਿਯਮਾਂ ਦੀਆਂ ਉਡਾਈਆਂ ਧੱਜੀਆਂ

ਦੋ ਵਿਭਾਗਾਂ ਦੀ ਸੈਂਪਲਿੰਗ ਵੱਧਣ ਦੇ ਕਾਰਨ ਇੱਥੇ ਭੀੜ ਜਮ੍ਹਾ ਹੋਣ ਲੱਗੀ। ਇਸ ਦੇ ਚੱਲਦੇ ਆਮ ਆਦਮੀ ਦਾ ਸੈਂਪਲ ਲੈਣਾ ਮੁਸ਼ਕਲ ਹੋ ਗਿਆ ਸੀ। ਇਸ ਦੇ ਨਾਲ ਹੀ ਭੀੜ ਇੰਨੀ ਵਧ ਜਾਂਦੀ ਰਹੀ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਹੋ ਪਾਉਂਦਾ ਰਿਹਾ ਅਤੇ ਲਾਗ ਦਾ ਖਤਰਾ ਵਧ ਗਿਆ ਸੀ। ਖੈਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਪੁਲਸ ਮੁਲਾਜ਼ਮਾਂ ਦੇ ਸੈਂਪਲਿੰਗ ਲਈ ਵੇਰਕਾ ਅਤੇ ਨਾਰਾਇਣ ਗੜ੍ਹ ਹਸਪਾਲਾਂ 'ਚ ਇਸ ਦੀ ਵਿਵਸਥਾ ਕਰ ਦਿੱਤੀ ਹੈ। ਸਰਕਾਰੀ ਹਸਪਤਾਲ ਨਿਯਰ ਦੇ 2 ਦਿਨਾਂ 'ਚ 200 ਦੇ ਕਰੀਬ ਪੁਲਸ ਕਾਮੇ ਦੇ ਟੈਸਟ ਕੀਤੇ ਗਏ ਸਨ। ਜ਼ਿਲਾ ਪੱਧਰੀ ਸਿਵਿਲ ਹਸਪਤਾਲ ਐੱਸ.ਐੱਮ.ਓ. ਡਾ. ਚਰਨਜੀਤ ਸਿੰਘ ਅਤੇ ਡਾ. ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਨਾਲ ਇੱਥੇ ਇਲਾਜ ਕਰਵਾਉਣ ਵਾਲੇ ਮਰੀਜ਼ ਖਾਸ ਕਰਕੇ ਗਰਭਵਤੀ ਬੀਬੀਆਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਹੋਵੇਗਾ।

ਇਹ ਵੀ ਪੜ੍ਹੋ:  ਵੀਕੈਂਡ ਲਾਕਡਾਊਨ 'ਚ ਖੁੱਲ੍ਹੇ ਠੇਕਿਆਂ 'ਤੇ ਮੰਨਾ ਨੇ 'ਢਾਹਿਆ' ਕੈਪਟਨ (ਵੀਡੀਓ)


Shyna

Content Editor

Related News