ਸਿਟੀ ਪੁਲਸ ਨੇ ਨਸ਼ੀਲੀ ਗੋਲੀਆਂ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਕੇਸ ਦਰਜ

Wednesday, Mar 12, 2025 - 11:31 PM (IST)

ਸਿਟੀ ਪੁਲਸ ਨੇ ਨਸ਼ੀਲੀ ਗੋਲੀਆਂ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਕੇਸ ਦਰਜ

ਫਗਵਾੜਾ (ਜਲੋਟਾ) :  ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੁਰਾ ਵੱਲੋਂ ਨਸ਼ਾ ਤਸਕਰਾਂ ਖਿਲਾਫ ਜ਼ਿਲ੍ਹੇ 'ਚ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਇੱਕ ਨੌਜਵਾਨ ਨੂੰ ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਥਾਣਾ ਸਿਟੀ ਫਗਵਾੜਾ ਦੇ ਐੱਸਐੱਚਓ ਗੌਰਵ ਧੀਰ ਦੇ ਯਤਨਾ ਸਦਕੇ ਪੁਲਸ ਨੇ ਸੁਰਜੀਤ ਕੁਮਾਰ ਪੁੱਤਰ ਸੁਭਾਸ਼ ਪ੍ਰਸਾਦ ਵਾਸੀ ਗਲੀ ਨੰਬਰ 9 ਓਂਕਾਰ ਨਗਰ ਫਗਵਾੜਾ ਨੂੰ ਗ੍ਰਿਫਤਾਰ ਕਰ ਇਸ ਪਾਸੋਂ 120 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਉਹਨਾਂ ਦੱਸਿਆ ਕਿ ਦੋਸ਼ੀ ਸੁਰਜੀਤ ਕੁਮਾਰ ਖਿਲਾਫ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋਸ਼ ਚ 2 ਮੁਕਦਮੇ ਦਰਜ ਹਨ। ਐੱਸ ਪੀ ਭੱਟੀ ਨੇ ਦੱਸਿਆ ਕਿ ਦੋਸ਼ੀ ਸੁਰਜੀਤ ਕੁਮਾਰ ਖਿਲਾਫ ਥਾਣਾ ਸਿਟੀ ਵਿਖੇ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Baljit Singh

Content Editor

Related News