ਨਗਰ ਕੌਂਸਲ ਦੇ ਪ੍ਰਧਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ, ਗੱਡੀ ’ਚ ਵੱਜੀਆਂ ਗੋਲੀਆਂ
Wednesday, Jun 08, 2022 - 12:42 PM (IST)
ਸ੍ਰੀ ਹਰਗੋਬਿੰਦਪੁਰ/ਘੁਮਾਣ (ਸਰਬਜੀਤ) - ਬੀਤੀ ਅੱਧੀ ਰਾਤ ਨੂੰ ਅਣਪਛਾਤਿਆਂ ਵੱਲੋਂ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਦਰਜ ਕਰਵਾਏ ਬਿਆਨਾਂ ’ਚ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਧੀਰੋਵਾਲ ਨੇ ਲਿਖਵਾਇਆ ਕਿ ਉਹ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਲ-ਨਾਲ ਉਸਦਾ ਠੇਕਿਆਂ ਦਾ ਕਾਰੋਬਾਰ ਵੀ ਹੈ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਬੀਤੇ ਦਿਨ ਮੈਂ ਆਪਣੀ ਕੋਠੀ ਘੁਮਾਣ ਰੋਡ-ਸ੍ਰੀ ਹਰਗੋਬਿੰਦਪੁਰ ਤੋਂ ਆਪਣੀ ਗੱਡੀ ਮਰਸਡੀਜ਼ ਨੰ. ਡੀ.ਐੱਲ.2ਸੀ.ਏ.ਟੀ. 2250 ’ਤੇ ਸਵਾਰ ਹੋ ਕੇ ਆਪਣੇ ਘਰ ਪਿੰਡ ਧੀਰੋਵਾਲ ਨੂੰ ਜਾ ਰਿਹਾ ਸੀ। ਮੇਰੇ ਗੰਨਮੈਨ ਏ. ਐੱਸ. ਆਈ. ਵਿਕਟਰ ਮਸੀਹ ਅਤੇ ਹੌਲਦਾਰ ਅਮਨਦੀਪ ਸਿੰਘ ਸਕਾਰਪੀਓ ਨੰ.ਪੀ.ਬੀ.08.ਈ.ਜੇ. 0003 ’ਤੇ ਮੇਰੀ ਗੱਡੀ ਦੇ ਪਿੱਛੇ-ਪਿੱਛੇ ਆ ਰਹੇ ਸਨ ਤੇ ਇਸ ਗੱਡੀ ਨੂੰ ਅਵਤਾਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਵਰਸਾਲਚੱਕ ਚਲਾ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)
ਪ੍ਰਧਾਨ ਪੰਨੂੰ ਨੇ ਬਿਆਨਾਂ ’ਚ ਲਿਖਵਾਇਆ ਕਿ ਇਸ ਦੌਰਾਨ ਗੰਨਮੈਨਾਂ ਦੀ ਗੱਡੀ ਗੌਤਮ ਹਸਪਤਾਲ ਗੁਰਦਾਸਪੁਰ ਰੋਡ ਸ੍ਰੀ ਹਰਗੋਬਿੰਦਪੁਰ ਵਿਖੇ ਡਰਾਈਵਰ ਅਵਤਾਰ ਸਿੰਘ ਨੇ ਐਮਰਜੈਂਸੀ ਦਵਾਈ ਲੈਣ ਲਈ ਰੋਕ ਲਈ ਸੀ, ਜਿਸ ਮੈਂ ਆਪਣੀ ਗੱਡੀ ’ਤੇ ਅੱਗੇ ਨਿਕਲ ਗਿਆ। ਉਕਤ ਬਿਆਨਕਰਤਾ ਮੁਤਾਬਕ ਜਦੋਂ ਉਹ ਗੁਰਦਾਸਪੁਰ ਰੋਡ ’ਤੇ ਸਥਿਤ ਪੁਲ ਸੂਆ ਤੋਂ ਅੱਗੇ ਨਿਕਲਿਆ ਤਾਂ ਇਸੇ ਦੌਰਾਨ ਕੱਚੀ ਜਗ੍ਹਾ ’ਤੇ ਇਕ ਚਿੱਟੇ ਰੰਗ ਦੀ ਗੱਡੀ ਖੜ੍ਹੀ ਦੇਖੀ ਤਾਂ ਇਸੇ ਦੌਰਾਨ 2 ਵਿਅਕਤੀ, ਜਿਨ੍ਹਾਂ ਨੇ ਹੱਥਾਂ ਵਿਚ ਪਿਸਟਲ ਫੜੇ ਹੋਏ ਸਨ, ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਮੁਸ਼ਕਲ ਨਾਲ ਆਪਣੀ ਗੱਡੀ ਨੂੰ ਭਜਾਉਂਦਾ ਹੋਇਆ ਵਾਲ-ਵਾਲ ਬਚਿਆ ਅਤੇ ਗੋਲੀਆਂ ਮੇਰੀ ਗੱਡੀ ’ਤੇ ਵੱਜੀਆਂ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਨਵਦੀਪ ਪੰਨੂੰ ਨੇ ਦਰਜ ਕਰਵਾਏ ਬਿਆਨਾਂ ਵਿਚ ਇਹ ਵੀ ਲਿਖਵਾਇਆ ਕਿ ਇਸ ਉਪਰੰਤ ਮੈਂ ਆਪਣੇ ਗੰਨਮੈਨਾਂ ਨੂੰ ਤੁਰੰਤ ਫੋਨ ਕੀਤਾ ਅਤੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਗਾਲੋਵਾਲ ਪੁਲੀ ਤੱਕ ਗੱਡੀ ਦਾ ਪਿੱਛਾ ਕੀਤਾ ਪਰ ਇੰਨੇ ਨੂੰ ਗੱਡੀ ਵਾਲੇ ਬਟਾਲਾ ਸਾਈਡ ਨੂੰ ਗੱਡੀ ਭਜਾ ਕੇ ਲੈ ਜਾ ਚੁੱਕੇ ਸਨ। ਉਕਤ ਮਾਮਲੇ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐੱਸ. ਐੱਚ. ਓ. ਇੰਸਪੈਕਟਰ ਬਲਜੀਤ ਕੌਰ ਨੇ ਕਾਰਵਾਈ ਕਰਦਿਆਂ ਪ੍ਰਧਾਨ ਨਵਦੀਪ ਸਿੰਘ ਪੰਨੂੰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਕਥਿਤ ਦੋਸ਼ ਹੇਠ ਮੁਕੱਦਮਾ ਅਸਲਾ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ: ਕੁੜੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਰੋਕਣ ’ਤੇ ਗੋਲੀ ਮਾਰ ਕੀਤਾ ਵਿਅਕਤੀ ਦਾ ਕਤਲ