15 ਨਵੰਬਰ ਤੋਂ ਸ਼ੁਰੂ ਹੋਵੇਗੀ CISCE 10ਵੀਂ ਤੇ 12ਵੀਂ ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ
Friday, Sep 10, 2021 - 09:30 AM (IST)
ਲੁਧਿਆਣਾ (ਵਿੱਕੀ) : ਕਾਊਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਨੇ ਵੀਰਵਾਰ ਨੂੰ ਆਈ. ਸੀ. ਐੱਸ. ਈ. ਅਤੇ ਆਈ. ਐੱਸ. ਸੀ. ਦੇ 2021-22 ਦੇ ਸੈਸ਼ਨ ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਲਈ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ। ਕਲਾਸ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਪਹਿਲੇ ਸਮੈਸਟਰ ਲਈ ਟਾਈਮ ਟੇਬਲ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਾਉਣ ਲਈ ਚੱਲ ਰਿਹੈ ਗੁਪਤ ਸਰਵੇ
ਅੰਗਰੇਜ਼ੀ ਵਿਸ਼ੇ ਤੋਂ ਸ਼ੁਰੂ ਹੋਣਗੇ 10ਵੀਂ ਦੇ ਪੇਪਰ
ਸੀ. ਆਈ. ਐੱਸ. ਸੀ. ਈ. ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਆਈ. ਸੀ. ਐੱਸ. ਈ. ਕਲਾਸ 10ਵੀਂ ਦੀਆਂ ਪ੍ਰੀਖਿਆਵਾਂ 15 ਨਵੰਬਰ ਤੋਂ ਸ਼ੁਰੂ ਹੋਣਗੀਆਂ ਅਤੇ 21 ਦਿਨ ਤੱਕ ਚੱਲਣਗੀਆਂ। ਪਹਿਲੀ ਪ੍ਰੀਖਿਆ ਅੰਗਰੇਜ਼ੀ ਦੀ ਹੋਵੇਗੀ। ਆਈ. ਸੀ. ਐੱਸ. ਈ. ਦੀ ਆਖ਼ਰੀ ਪ੍ਰੀਖਿਆ 6 ਦਸੰਬਰ ਨੂੰ ਇਕਨਾਮਿਕਸ ਦੀ ਹੋਵੇਗੀ। ਨੋਟੀਫਿਕੇਸ਼ਨ ਮੁਤਾਬਕ ਜ਼ਿਆਦਾਤਰ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ 1 ਘੰਟੇ ਦਾ ਸਮਾਂ ਮਿਲੇਗਾ। ਹਾਲਾਂਕਿ ਗਣਿਤ, ਹਿੰਦੀ ਸਮੇਤ ਕੁੱਝ ਪ੍ਰੀਖਿਆ ਲਈ ਉਨ੍ਹਾਂ ਨੂੰ ਡੇਢ ਘੰਟੇ ਦਾ ਸਮਾਂ ਮਿਲੇਗਾ। ਸਾਰੀਆਂ ਪ੍ਰੀਖਿਆਵਾਂ ਸਵੇਰੇ 11 ਵਜੇ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ 'ਨਵਜੋਤ ਸਿੱਧੂ' ਦਾ ਨਵਾਂ ਫਾਰਮੂਲਾ, ਇਨ੍ਹਾਂ ਕਾਂਗਰਸੀ ਆਗੂਆਂ ਨੂੰ ਨਹੀਂ ਮਿਲੇਗੀ ਟਿਕਟ
16 ਦਸੰਬਰ ਨੂੰ ਖ਼ਤਮ ਹੋਣਗੇ 12ਵੀਂ ਦੇ ਪੇਪਰ
ਆਈ. ਐੱਸ. ਸੀ. ਕਲਾਸ 12ਵੀਂ ਦੀ ਪ੍ਰੀਖਿਆ ਵੀ 15 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਪਹਿਲੀ ਪ੍ਰੀਖਿਆ ਅੰਗਰੇਜ਼ੀ ਦੀ ਹੋਵੇਗੀ। ਆਖ਼ਰੀ ਪ੍ਰੀਖਿਆ 16 ਦਸੰਬਰ ਨੂੰ ਭੂਗੋਲ ਦੀ ਹੋਵੇਗੀ। ਸਾਰੀ ਪ੍ਰੀਖਿਆ ਡੇਢ ਘੰਟੇ ਦੀ ਹੋਵੇਗੀ। ਇੱਥੇ ਬੱਚਿਆਂ ਨੂੰ 15 ਮਿੰਟ ਪੇਪਰ ਪੜ੍ਹਨ ਲਈ ਵਾਧੂ ਸਮਾਂ ਵੀ ਮਿਲੇਗਾ।
ਇਹ ਵੀ ਪੜ੍ਹੋ : ਚਿੱਟੇ ਦਾ ਟੀਕਾ ਭਰ ਕੇ ਲਾਉਂਦਾ ਨੌਜਵਾਨ ਰੰਗੇ ਹੱਥੀਂ ਕਾਬੂ, ਤਰਲੇ-ਮਿੰਨਤਾਂ ਕਰਕੇ ਛੁਡਾਇਆ ਖਹਿੜਾ
ਸਾਰੀਆਂ ਪ੍ਰੀਖਿਆਵਾਂ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੀਆਂ। ਵਿਦਿਆਰਥੀ ਆਈ. ਸੀ. ਐੱਸ. ਈ. ਅਤੇ ਆਈ. ਐੱਸ. ਸੀ. ਦੇ ਪਹਿਲੇ ਸਮੈਸਟਰ ਪ੍ਰੀਖਿਆ ਦੇ ਟਾਈਮ ਟੇਬਲ ਨੂੰ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ