CIA ਸਟਾਫ਼ ਵੱਲੋਂ ਅਸਲੇ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ JE ਸਣੇ 6 ਗ੍ਰਿਫ਼ਤਾਰ
Tuesday, May 17, 2022 - 11:02 PM (IST)
ਫਤਿਹਗੜ੍ਹ ਸਾਹਿਬ (ਜਗਦੇਵ, ਬਿਪਨ) : ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਅਸਲੇ ਦੀ ਨੋਕ 'ਤੇ ਲੁੱਟ ਦੀ ਵਾਰਦਾਤਾਂ ਕਰਨ ਵਾਲੇ 6 ਵਿਅਕਤੀਆਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਇਹ ਨਾਜਾਇਜ਼ ਅਸਲਾ ਮੇਰਠ (ਯੂ.ਪੀ.) ਦੇ ਏਰੀਏ 'ਚੋਂ ਲੈ ਕੇ ਆਏ ਸਨ। ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਫੜੇ ਗਏ ਇਨ੍ਹਾਂ ਆਰੋਪੀਆਂ ਨੇ ਬਨੂੜ ਵਿਖੇ 62 ਲੱਖ 61 ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਨੂੰ ਅੰਜਾਮ ਦੇਣਾ ਸੀ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਉਨ੍ਹਾਂ ਦੱਸਿਆ ਕਿ 6 ਆਰੋਪੀਆਂ 'ਚੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਵਿੱਚ ਪੰਚਾਇਤੀ ਵਿਭਾਗ 'ਚ ਬਤੌਰ ਸੈਕਟਰੀ ਤਾਇਨਾਤ ਬਹਾਦਰ ਸਿੰਘ ਨੇ ਆਪਣੇ ਮਹਿਕਮੇ ਦੇ ਹੀ ਜੇ. ਈ. ਦੇ ਘਰ ਬਨੂੜ ਵਿਖੇ ਅਸਲੇ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਕਰਨ ਦਾ ਪਲਾਨ ਬਣਾਇਆ ਸੀ ਕਿਉਂਕਿ ਬਹਾਦਰ ਸਿੰਘ ਨੂੰ ਯਕੀਨ ਸੀ ਕਿ ਜੇ. ਈ. ਦੇ ਘਰ ਭਾਰੀ ਮਾਤਰਾ ਵਿੱਚ ਕੈਸ਼ ਪਿਆ ਹੈ ਤੇ ਇਸ ਰਕਮ ਨੂੰ ਲੁੱਟਣ ਲਈ ਹੀ ਨਾਜਾਇਜ਼ ਅਸਲਾ ਮੰਗਵਾਇਆ ਗਿਆ ਪਰ ਸਮਾਂ ਰਹਿੰਦਿਆਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਹੋਣ ਤੋਂ ਰੋਕ ਲਿਆ ਗਿਆ।
ਇਹ ਵੀ ਪੜ੍ਹੋ : ਮੋਹਾਲੀ ਧਰਨੇ 'ਚ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਐਲਾਨ (ਵੀਡੀਓ)
ਐੱਸ.ਐੱਸ.ਪੀ. ਨੇ ਦੱਸਿਆ ਕਿ ਪੰਚਾਇਤੀ ਵਿਭਾਗ ਦੀ ਜੇ. ਈ. ਦੇ ਰਿਹਾਇਸ਼ੀ ਮਕਾਨ ਬਨੂੜ ਤੋਂ 42 ਲੱਖ 61 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਤੇ ਇਸ ਕੈਸ਼ ਨੂੰ ਵੈਰੀਫਾਈ ਕਰਨ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ 'ਚ ਭਰਪੂਰ ਸਿੰਘ ਵਾਸੀ ਉੱਚਾ ਰਿਉਣਾ ਥਾਣਾ ਮੂਲੇਪੁਰ, ਮਨਦੀਪ ਸਿੰਘ ਵਾਸੀ ਵਜੀਦਪੁਰ ਥਾਣਾ ਬੱਸੀ ਪਠਾਣਾਂ, ਬਹਾਦਰ ਸਿੰਘ ਵਾਸੀ ਨਲੀਨੀ ਥਾਣਾ ਮੂਲੇਪੁਰ, ਸਹਿਜਪ੍ਰੀਤ ਸਿੰਘ, ਹਰਮਨ ਸਿੰਘ ਤੇ ਦਲਜੀਤ ਸਿੰਘ ਵਾਸੀ ਪਿੰਡ ਰੇਤਗੜ੍ਹ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਖਮਾਣੋਂ ਵਿਖੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਜ਼ਿਲ੍ਹਾ ਪਟਿਆਲਾ ਤੇ ਸੰਗਰੂਰ 'ਚ ਵੀ ਅਸਲੇ ਦੀ ਨੋਕ 'ਤੇ ਲੁੱਟਾਂ-ਖੋਹਾਂ ਕੀਤੀਆਂ ਹਨ। ਇਹ ਨਾਜਾਇਜ਼ ਅਸਲਾ ਮੇਰਠ ਯੂ. ਪੀ. ਦੇ ਏਰੀਏ 'ਚੋਂ ਲੈ ਕੇ ਆਏ ਸਨ। ਇਸ ਮੌਕੇ ਰਾਜਪਾਲ ਸਿੰਘ ਹੁੰਦਲ ਐੱਸ. ਪੀ. ਡੀ. ਫਤਿਹਗੜ੍ਹ ਸਾਹਿਬ, ਜਸਪਿੰਦਰ ਸਿੰਘ ਡੀ.ਐੱਸ.ਪੀ. ਖਮਾਣੋਂ, ਸੀ. ਆਈ. ਏ. ਸਟਾਫ ਸਰਹਿੰਦ ਦੇ ਇੰਚਾਰਜ ਗੱਬਰ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ